ਸ਼੍ਰੀਨਗਰ ਦੇ ਸਰਕਾਰੀ ਹਸਪਤਾਲ ''ਚ ਵਿਸ਼ਵ ਗਲੂਕੋਮਾ ਵੀਕ ਦੀ ਸ਼ੁਰੂਆਤ, ਡਾ. ਮੁਸ਼ਤਾਕ ਅਹਿਮਦ ਨੇ ਕੀਤਾ ਉਦਘਾਟਨ
03/14/2023 5:23:16 PM

ਸ਼੍ਰੀਨਗਰ- ਅੱਖਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਅਜਿਹਾ ਕਰਨਾ ਅੱਖਾਂ ਦੀ ਪਰੇਸ਼ਾਨੀ ਨੂੰ ਹੋਰ ਵਧਾ ਸਕਦਾ ਹੈ, ਇਸ ਲਈ ਸਮੇਂ-ਸਮੇਂ 'ਤੇ ਇਸਦੀ ਜਾਂਚ ਕਰਵਾਉਣ ਅਤੇ ਅੱਖਾਂ ਦੀ ਦੇਖਭਾਲ ਪ੍ਰਤੀ ਜਾਗਰੂਕਤਾ ਵਧਾਉਣ ਲਈ ਮਾਰਚ 'ਚ ਕਈ ਸੂਬਿਆਂ 'ਚ ਵੱਖ-ਵੱਖ ਤਾਰੀਖ਼ਾਂ 'ਤੇ ਵਿਸ਼ਵ ਗਲੂਕੋਮਾ ਵੀਕਾ ਮਨਾਇਆ ਜਾਂਦਾ ਹੈ। ਦਰਅਸਲ, ਹਰ ਸਾਲ 12 ਮਾਰਚ ਨੂੰ ਵਿਸ਼ਕ ਕਲੂਕੋਮਾ ਵਿਦਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸੇ ਸਿਲਸਿਲੇ 'ਚ ਜੰਮੂ-ਕਸ਼ਮੀਰ 'ਚ ਵੀ ਵਿਸ਼ਵ ਗਲੂਕੋਮਾ ਵੀਕ ਦਾ ਉਦਘਾਟਨ ਕੀਤਾ ਗਿਆ।
ਸ਼੍ਰੀਨਗਰ ਦੇ ਸਰਕਾਰੀ ਘੋਸੀਆ ਹਸਪਤਾਲ ਖਾਨਯਾਰ 'ਚ ਨਿਰਦੇਸ਼ਕ ਸਿਹਤ ਸੇਵਾ ਕਸ਼ਮੀਰ ਡਾ. ਮੁਸ਼ਤਾਕ ਅਹਿਮਦ ਦੁਆਰਾ ਦੋ-ਦਿਨਾਂ ਵਿਸ਼ਵ ਗਲੂਕੋਮਾ ਵੀਕ ਦੀ ਸ਼ੁਰੂਆਤ ਕੀਤੀ ਗਈ ਹੈ। ਡਾ. ਮੁਸ਼ਤਾਕ ਅਹਿਮਦ ਨੇ ਦੱਸਿਆ ਕਿ ਲੋਕਾਂ ਨੂੰ ਇਸ ਦੌਰਾਨ ਅੱਖਾਂ 'ਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਲੋਕਾਂ ਦੀਆਂ ਅੱਖਾਂ ਦੇ ਟੈਸਟ ਵੀ ਹੋਣਗੇ। ਡਾ. ਮੁਸ਼ਤਾਕ ਅਹਿਮਦ ਨੇ ਕਿਹਾ ਕਿ ਵਿਸ਼ਵ ਗਲੂਕੋਮਾ ਵੀਕ ਦੇ ਪਿੱਛੇ ਦਾ ਮਕਸਦ ਹੈ ਕਿ ਲੋਕ ਅੱਖਾਂ ਪ੍ਰਤੀ ਸੁਚੇਤ ਰਹਿਣ ਕਿਉਂਕਿ ਇਹ ਸਰੀਰ ਦਾ ਸਭ ਤੋਂ ਨਾਜ਼ੁਕ ਅੰਗ ਹਨ।