ਪਤਲੀਆਂ ਔਰਤਾਂ ਵੀ ਹੋ ਸਕਦੀਆਂ ਹਨ ਡਾਇਬਿਟੀਜ਼ ਅਤੇ ਦਿਲ ਦੇ ਦੌਰੇ ਦੀਆਂ ਸ਼ਿਕਾਰ!

Saturday, Feb 02, 2019 - 05:33 PM (IST)

ਨਵੀਂ ਦਿੱਲੀ— ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕਾਂ 'ਚ ਸਭ ਤੋਂ ਵੱਡੀ ਸਮੱਸਿਆ ਮੋਟਾਪਾ ਹੈ। ਇਸ 'ਚ ਸਭ ਤੋਂ ਜ਼ਿਆਦਾ ਨੌਜਵਾਨ ਵਰਗ ਨੂੰ 'ਚ ਇਹ ਪ੍ਰੇਸ਼ਾਨੀ ਸਾਹਮਣੇ ਆ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਪਤਲੀਆਂ ਔਰਤਾਂ 'ਚ ਬੀਮਾਰੀਆਂ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਜੀ ਹਾਂ, ਅੱਜ ਅਸੀਂ ਜਿਸ ਖੋਜ ਬਾਰੇ ਦੱਸ ਰਹੇ ਹਾਂ ਉਹ ਪਤਲੀਆਂ ਔਰਤਾਂ ਲਈ ਵੀ ਖਤਰੇ ਦੀ ਘੰਟੀ ਹੈ। ਦਰਅਸਲ ਇਕ ਨਵੀਂ ਖੋਜ 'ਚ ਸਾਹਮਣੇ ਆਇਆ ਹੈ ਕਿ ਸਲਿਮ ਹਿਪਸ ਵਾਲੀਆਂ ਔਰਤਾਂ ਨੂੰ ਵੀ ਸ਼ੂਗਰ ਅਤੇ ਦਿਲ ਸਬੰਧੀ ਰੋਗ ਹੋ ਸਕਦੇ ਹਨ।

ਸਟੱਡੀ 'ਚ ਦੱਸਿਆ ਗਿਆ ਕਿ ਹਿਪਸ ਦਾ ਭਾਰਾ ਹੋਣਾ ਪੇਟ, ਲਿਵਰ ਜਾਂ ਪੇਨਕ੍ਰਿਆਜ ਦੇ ਚਾਰੇ ਪਾਸੇ ਜਮ੍ਹਾ ਹੋਣ ਵਾਲੀ ਫੈਟ ਤੋਂ ਜ਼ਿਆਦਾ ਸੁਰੱਖਿਅਤ ਹੈ। ਖੋਜ ਮੁਤਾਬਕ ਜੱਦੀ ਕਾਰਨਾਂ ਕਰਕੇ ਕੁਝ ਔਰਤਾਂ ਦੇ ਹਿਪਸ 'ਤੇ ਘੱਟ ਫੈਟ ਹੁੰਦੀ ਹੈ। ਇਸ ਨਾਲ ਉਨ੍ਹਾਂ ਨੂੰ ਦਿਲ ਦੀਆਂ ਬੀਮਾਰੀਆਂ ਅਤੇ ਟਾਈਪ-2 ਸ਼ੂਗਰ ਹੋਣ ਦਾ ਖਦਸ਼ਾ ਰਹਿੰਦਾ ਹੈ। ਫੈਟ ਜਮ੍ਹਾ ਹੋਣਾ ਸਰੀਰ 'ਚ ਖੂਨ ਦੇ ਦੌਰੇ 'ਤੇ ਵੀ ਨਿਰਭਰ ਕਰਦਾ ਹੈ। ਯੂਨੀਵਰਸਿਟੀ ਆਫ ਕੈਂਬ੍ਰਿਜ ਦੇ ਲੀਡ ਰਿਸਰਚਰ ਲੁਕਾ ਲੋਟਾ ਨੇ ਕਿਹਾ ਕਿ ਇਸਦਾ ਮਤਲਬ ਹੈ ਕਿ ਲਿਵਰ, ਮਸਲਸ ਜਾਂ ਪੇਨਕ੍ਰਿਆਜ 'ਚ ਜ਼ਿਆਦਾ ਫੈਟ ਹੋਣ ਨਾਲ ਇਨ੍ਹਾਂ ਬੀਮਾਰੀਆਂ ਦਾ ਖਤਰਾ ਰਹਿੰਦਾ ਹੈ। ਇਸ ਨਾਲ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਹਿਪਸ ਦੇ ਚਾਰੇ ਪਾਸੇ ਘੱਟ ਫੈਟ ਹੋਣਾ ਸਹੀ ਨਹੀਂ ਹੁੰਦਾ।

ਇਸ ਨਤੀਜੇ 'ਤੇ ਪਹੁੰਚਣ ਲਈ ਖੋਜਕਾਰਾਂ ਨੇ 6 ਲੱਖ ਤੋਂ ਵੱਧ ਔਰਤਾਂ ਦੇ ਜੈਨੇਟਿਕ ਪ੍ਰੋਫਾਈਲ ਦਾ ਅਧਿਐਨ ਕੀਤਾ। ਉਨ੍ਹਾਂ ਨੇ ਜੈਨੇਟਿਕ ਵੇਰੀਐਂਟਸ ਦੇ ਦੋ ਸਪੈਸੀਫਿਕ ਗਰੁੱਪਾਂ ਦੀ ਛਾਂਟ ਕੀਤੀ। ਇਕ 'ਚ ਉਹ ਔਰਤਾਂ ਸਨ, ਜਿਨ੍ਹਾਂ ਦੇ ਹਿਪਸ ਦੇ ਚਾਰੇ ਪਾਸੇ ਘੱਟ ਫੈਟ ਸੀ, ਜਦੋਂ ਕਿ ਦੂਜੇ 'ਚ ਕਮਰ ਅਤੇ ਪੇਟ ਦੇ ਚਾਰੇ ਪਾਸੇ ਜ਼ਿਆਦਾ ਫੈਟ ਵਾਲੀਆਂ ਔਰਤਾਂ ਸਨ। ਜਾਮਾ ਮੈਡੀਕਲ ਜਨਰਲ 'ਚ ਛਪੀ ਰਿਪੋਰਟ ਤੋਂ ਪਤਾ ਲੱਗਾ ਕਿ ਦੋਹਾਂ ਗਰੁੱਪ ਦੀਆਂ ਔਰਤਾਂ ਨੂੰ ਹੀ ਟਾਈਪ-2 ਡਾਇਬਿਟੀਜ਼ ਅਤੇ ਹਾਰਟ ਅਟੈਕ ਦਾ ਰਿਸਕ ਰਹਿੰਦਾ ਹੈ।


Baljit Singh

Content Editor

Related News