ਦਿਲ ''ਚ ਰੰਜਿਸ਼ ਰੱਖੀਂ ਬੈਠਿਆਂ ਨੇ ਕੀਤਾ ਖ਼ੌਫਨਾਕ ਕਾਰਾ, ਪੂਰੀ ਘਟਨਾ ਜਾਣ ਕੰਬ ਜਾਵੇਗਾ ਦਿਲ

Wednesday, Sep 11, 2024 - 12:27 PM (IST)

ਦਿਲ ''ਚ ਰੰਜਿਸ਼ ਰੱਖੀਂ ਬੈਠਿਆਂ ਨੇ ਕੀਤਾ ਖ਼ੌਫਨਾਕ ਕਾਰਾ, ਪੂਰੀ ਘਟਨਾ ਜਾਣ ਕੰਬ ਜਾਵੇਗਾ ਦਿਲ

ਪੁਰਾਣਾ ਸ਼ਾਲਾ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪੁਰਾਣਾ ਸ਼ਾਲਾ ਪੁਲਸ ਵੱਲੋਂ ਇਕ ਨੌਜਵਾਨ ਨੂੰ ਦੋ ਵਿਅਕਤੀਆਂ ਵੱਲੋਂ  ਨਿੱਜੀ ਰੰਜਿਸ਼ ਨੂੰ ਲੈ ਕੇ ਨਹਿਰ ਵਿਚ ਡੋਬ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਦੋਵਾਂ ਖ਼ਿਲਾਫ ਮੁਕੱਦਮਾ ਦਰਜ ਕਰਕੇ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪੁਰਾਣਾ ਸ਼ਾਲਾ ਕ੍ਰਿਸ਼ਮਾ ਦੇਵੀ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਨੌਜਵਾਨ ਦੇ ਤਾਏ ਦੇ ਮੁੰਡੇ ਸੁਖਦੇਵ ਰਾਜ ਨੇ ਦੱਸਿਆ ਕਿ ਮੇਰੇ ਚਾਚੇ ਦਾ ਲੜਕਾ ਧਰਮਪਾਲ ਪੁੱਤਰ ਜੋਗਿੰਦਰ ਪਾਲ ਵਾਸੀ ਬਰਿਆਰ ਜੋ ਮਿਹਨਤ ਮਜਦੂਰੀ ਦਾ ਕੰਮ ਕਰਦਾ ਸੀ ਅਤੇ ਮਿਤੀ 07.09.2024 ਨੂੰ ਆਪਣੇ ਘਰ ਤੋਂ ਪਿੰਡ ਮਾਨਕੋਰ ਸਿੰਘ ਜੀ. ਟੀ. ਰੋਡ ਵਿਖੇ ਮੈਰਿਜ ਪੈਲਸ 'ਤੇ ਕੰਮ ਕਰਨ ਲਈ ਗਿਆ ਸੀ। ਦੁਪਹਿਰ ਵੇਲੇ ਉੱਕਤ ਮੁਲਜ਼ਮ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਏ ਅਤੇ ਧਰਮਪਾਲ ਨੂੰ ਕੰਮ ਤੋਂ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ, ਪੰਜਾਬ 'ਚ ਨਵਾਂ ਕਾਨੂੰਨ ਲਾਗੂ, 5 ਹਜ਼ਾਰ ਦਾ ਚਲਾਨ, ਪਾਸਪੋਰਟ 'ਚ ਵੀ ਆਵੇਗੀ ਦਿੱਕਤ

ਮੁਲਜ਼ਮਾਂ ਨੇ ਧਰਮਪਾਲ ਨੂੰ ਸਿਰਕੀਆਂ ਪੁੱਲ ਨਹਿਰ 'ਤੇ ਲਿਆ ਕੇ ਕਿਸੇ ਨਿੱਜੀ ਰੰਜਿਸ਼ ਕਰਕੇ ਪਾਣੀ ਵਿਚ ਡੋਬ ਕੇ ਕਤਲ ਕਰ ਦਿੱਤਾ। ਧਰਮਪਾਲ ਜਦੋਂ ਸ਼ਾਮ ਨੂੰ ਘਰ ਨਾ ਆਇਆ ਤਾਂ ਅਸੀਂ ਪੂਰੇ ਪਰਿਵਾਰ ਵਲੋਂ ਭਾਲ ਕਰਨ 'ਤੇ ਸਿਰਕੀਆਂ ਪੁੱਲ ਨੇੜੇ ਝਾੜੀਆਂ ਵਿਚ ਫਸੀ ਧਰਮਪਾਲ ਦੀ ਲਾਸ਼ ਦੇਖੀ। ਇਸ ਉਪਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਸ ਵੱਲੋਂ ਸਾਰੀ ਜਾਂਚ ਪੜਤਾਲ ਕਰਨ ਉਪਰੰਤ ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਬਿੱਟੂ ਪੁੱਤਰ ਰਤਨ ਲਾਲ ਵਾਸੀ ਬਰਿਆਰ ਥਾਣਾ ਦੀਨਾਨਗਰ ਅਤੇ ਲਵਪ੍ਰੀਤ ਪੁੱਤਰ ਅਸ਼ੋਕ ਕੁਮਾਰ ਵਾਸੀ ਭਾਗੀ ਚੱਕ ਜ਼ਿਲ੍ਹਾ ਕਠੂਆ ਜੰਮੂ ਕਸ਼ਮੀਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਬਿੱਟੂ ਵਾਸੀ ਬਰਿਆਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਅਗਲੀ ਕਾਰਵਾਈ ਜਾਰੀ ਹੈ। 

ਇਹ ਵੀ ਪੜ੍ਹੋ : ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਪੰਜਾਬ ਭਰ ਵਿਚ ਸ਼ੁਰੂ ਹੋਏ ਐਕਸ਼ਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News