ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਮੁਫ਼ਤ ਬਿਜਲੀ ਮਿਲਣ ਨਾਲ ਲੋਕਾਂ ਨੂੰ ਹੋ ਰਿਹਾ ਆਰਥਿਕ ਲਾਭ

Sunday, Sep 08, 2024 - 03:12 PM (IST)

ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਮੁਫ਼ਤ ਬਿਜਲੀ ਮਿਲਣ ਨਾਲ ਲੋਕਾਂ ਨੂੰ ਹੋ ਰਿਹਾ ਆਰਥਿਕ ਲਾਭ

ਜਲੰਧਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਹਰ ਘਰ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ, ਜਿਸ ਨਾਲ ਲੋੜਵੰਦ ਪਰਿਵਾਰ ਆਪਣੇ ਘਰ ਦੀਆਂ ਹੋਰ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਹੀ ਅੱਜ ਜਿੱਥੇ ਪਿੰਡਾਂ ਵਿਚ ਘੇਰਲੂ ਖ਼ਪਤਾਕਾਰਾਂ ਲਈ ਬਿਜਲੀ ਸਪਲਾਈ 24 ਘੰਟੇ ਹੋ ਰਹੀ ਹੈ, ਉਥੇ ਹੀ ਉਦਯੋਗਿਕ ਅਤੇ ਕਮਰਸ਼ੀਅਲ ਖ਼ਪਤਕਾਰਾਂ ਨੂੰ ਪੂਰੀ ਬਿਜਲੀ ਮਿਲ ਰਹੀ ਹੈ।

ਮੁੱਖ ਮੰਤਰੀ ਮਾਨ ਦੇ ਰਾਜ ਵਿਚ ਪਿਛਲੇ ਝੋਨੇ ਦੇ ਸੀਜ਼ਨ ਵਿਚ ਪਹਿਲੀ ਵਾਰ ਇਹ ਵੇਖਣ ਨੂੰ ਮਿਲਿਆ ਸੀ ਕਿ ਖੇਤੀਬਾੜੀ ਲਈ ਬਿਜਲੀ ਸਪਲਾਈ 8-8 ਘੰਟੇ ਦੀ ਥਾਂ 10-10, 12-12 ਘੰਟੇ ਹੋ ਰਹੀ ਹੈ ਅਤੇ ਉਹ ਵੀ ਦਿਨ ਵੇਲੇ। ਕਿਸਾਨਾਂ ਵਿਚ ਖ਼ੁਸ਼ੀ ਦੀ ਲਹਿਰ ਹੈ ਕਿ ਹੁਣ ਜਾਗ ਕੇ ਰਾਤਾਂ ਕੱਟਣ ਦੀ ਲੋੜ ਨਹੀਂ ਸਗੋਂ ਦਿਨ ਵੇਲੇ ਮੋਟਰਾਂ ਚਲਾ ਕੇ ਖੇਤ ਭਰ ਲਓ ਅਤੇ ਰਾਤ ਨੂੰ ਆਰਾਮ ਦੀ ਨੀਂਦ ਸੌਂਵੋ। 

ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਘਟਨਾ: ਕਟਰ ਦੀ ਮਸ਼ੀਨ 'ਚ ਆਇਆ ਡੇਢ ਸਾਲਾ ਬੱਚਾ, ਢਿੱਡ ਦੀਆਂ ਨਾੜਾਂ ਆਈਆਂ ਬਾਹਰ

ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ 24 ਘੰਟੇ ਬਿਜਲੀ ਦੀ ਸਪਲਾਈ ਨੂੰ ਲੈ ਕੇ ਰਾਜਪੂਰਾ ਤੋਂ ਸਲਮਾ ਨੇ ਭਗਵੰਤ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਸਦਕਾ ਅੱਜ ਸਾਨੂੰ 24 ਘੰਟੇ ਬਿਜਲੀ ਦੀ ਸਪਲਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਇਹ ਵੀ ਨਹੀਂ ਹੈ ਕਿ ਸਾਡੇ ਘਰ ਕੋਈ ਰਿਸ਼ਤੇਦਾਰ ਆਵੇਗਾ ਤਾਂ ਬਿਜਲੀ ਕਰਕੇ ਉਸ ਨੂੰ ਕੋਈ ਪਰੇਸ਼ਾਨੀ ਹੋਵੇਗੀ। ਪਹਿਲਾਂ ਸਾਨੂੰ ਬੇਹੱਦ ਪਰੇਸ਼ਾਨੀ ਹੁੰਦੀ ਸੀ। ਬਿਜਲੀ ਦੇ ਕੱਟ ਲੱਗਦੇ ਸਨ ਤਾਂ ਪੱਖੀਆਂ ਝੋਲਣੀਆਂ ਪੈਂਦੀਆਂ ਸਨ, ਹੁਣ ਸਾਨੂੰ 24 ਘੰਟੇ ਬਿਜਲੀ ਮੁਹੱਈਆ ਹੋਣ ਕਰਕੇ ਕੋਈ ਦਿੱਕਤ-ਪਰੇਸ਼ਾਨੀ ਨਹੀਂ ਹੁੰਦੀ। 

ਇਸੇ ਤਰ੍ਹਾਂ ਰੁਲਦਾ ਖ਼ਾਨ ਵਾਸੀ ਮਾਨਪੂਰਾ ਨੇ ਕਿਹਾ ਕਿ ਪਹਿਲਾਂ ਹਾਲਾਤ ਬੇਹੱਦ ਖ਼ਰਾਬ ਹੁੰਦੇ ਸਨ। ਕਰੀਬ 7-7 ਦਿਨਾਂ ਤੱਕ ਬਿਜਲੀ ਨਹੀਂ ਆਉਂਦੀ ਸੀ ਅਤੇ ਰਾਤ ਨੂੰ ਬੇਹੱਦ ਬਿਜਲੀ ਦੇ ਕੱਟ ਲੱਗਦੇ ਸਨ। ਅਸੀਂ ਪੰਜਾਬ ਸਰਕਾਰ ਦੇ ਬੇਹੱਦ ਧੰਨਵਾਦੀ ਹਾਂ, ਹੁਣ ਇਸ ਸਮੇਂ ਕੋਈ ਬਿਜਲੀ ਦਾ ਕੱਟ ਨਹੀਂ ਲੱਗ ਰਹੇ ਅਤੇ ਬਿਜਲੀ ਦਾ ਬਿੱਲ ਵੀ 'ਜ਼ੀਰੋ' ਆ ਰਿਹਾ ਹੈ। ਸਲਮਾ ਨੇ ਕਿਹਾ ਕਿ ਪਹਿਲਾਂ 5-5 ਹਜ਼ਾਰ ਤੱਕ ਬਿਜਲੀ ਦਾ ਬਿੱਲ ਆ ਜਾਂਦਾ ਸੀ ਅਤੇ ਸਾਲ ਵਿਚ ਬੇਹੱਦ ਪੈਸੇ ਬਿਜਲੀ ਦੇ ਬਿੱਲਾਂ ਦਾ ਭੁਗਤਾਣ ਕਰਨ ਵਿਚ ਚਲੇ ਜਾਂਦੇ ਸਨ। ਜੇਕਰ ਹੁਣ ਸਰਕਾਰ ਵੱਲੋਂ ਬਿਜਲੀ ਮੁਫ਼ਤ ਮਿਲ ਰਹੀ ਹੈ ਤਾਂ ਫਿਰ ਵੀ ਅਸੀਂ ਯੂਨਿਟਾਂ ਬਾਰੇ ਸੋਚ ਕੇ ਬਿਜਲੀ ਦੀ ਵਰਤੋਂ ਕਰਦੇ ਹਾਂ ਕਿ ਸਾਡੀ 600 ਤੋਂ ਵਧੇਰੇ ਯੂਨਿਟ ਬਿਜਲੀ ਨਾ ਚੱਲੇ। ਬਿਜਲੀ ਭੁਗਤਾਣ ਦੇ ਜਿਹੜੇ ਪੈਸੇ ਹੁਣ ਬੱਚਦੇ ਹਨ, ਉਸ ਦੇ ਨਾਲ ਘਰ ਦਾ ਖ਼ਰਚਾ ਕਰ ਲੈਂਦੇ ਹਾਂ। ਰਸੋਈ ਦਾ ਸਾਮਾਨ ਵੱਧ ਲੈ ਆਉਂਦੇ ਹਾਂ। ਪਹਿਲਾਂ ਘਰ ਦਾ ਗੁਜ਼ਾਰਾ ਵੀ ਬੇਹੱਦ ਕੰਜੂਸੀ ਨਾਲ ਕਰਨਾ ਪੈਂਦਾ ਸੀ। ਪਹਿਲਾਂ ਲੋਕ ਇਕ-ਇਕ ਪੱਖੇ ਹੇਠਾਂ ਸਾਰਾ ਪਰਿਵਾਰ ਬੈਠ ਕੇ ਗੁਜ਼ਾਰਾ ਕਰਿਆ ਕਰਦਾ ਸੀ ਪਰ ਹੁਣ 24 ਘੰਟੇ ਬਿਜਲੀ ਸਪਲਾਈ ਅਤੇ ਮੁਫ਼ਤ ਬਿਜਲੀ ਹੋਣ ਕਰਕੇ ਬੇਹੱਦ ਲਾਭ ਮਿਲ ਰਿਹਾ ਹੈ।
ਇਥੇ ਦੱਸ ਦੇਈਏ ਕਿ ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੇ ਪਿੰਡਾਂ ਵਿਚ ਬਿਜਲੀ ਸਵੇਰੇ 5.30 ਵਜੇ ਚਲੀ ਜਾਂਦੀ ਸੀ ਅਤੇ ਸ਼ਾਮ 7.00 ਵਜੇ ਆਉਂਦੀ ਸੀ। ਲੋਕ ਬਿਜਲੀ ਦਫ਼ਤਰਾਂ ਦੇ ਧੱਕੇ ਖਾ-ਖਾ ਕੇ ਅੱਕ ਜਾਂਦੇ ਸਨ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੁੰਦਾ ਸੀ ਪਰ ਹੁਣ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਭਾਵ ਪਾਵਰਕਾਮ ਇਕ ਸੁਪਰ ਹਾਈਟੈੱਕ ਕੰਪਨੀ ਬਣ ਗਈ ਹੈ, ਜੋਕਿ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਦੇ ਨਾਂ ਨਾਲ ਜਾਣੀ ਜਾਂਦੀ ਕੰਪਨੀ ਸੀ।  

ਇਹ ਵੀ ਪੜ੍ਹੋ- ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨਾਂ ਲਈ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਮਾਨ ਸਰਕਾਰ

ਘਰ ਬੈਠੇ ਮੋਬਾਇਲ ਤੋਂ ਇੰਝ ਕਰ ਸਕਦੇ ਹੋ ਸ਼ਿਕਾਇਤ
ਉਂਝ ਤਾਂ ਪੰਜਾਬ ਵਿਚ ਬਿਜਲੀ ਦੀ ਕੋਈ ਤੋਟ ਨਹੀਂ ਹੈ ਪਰ ਜੇਕਰ ਕਿਸੇ ਤਕਨੀਕੀ ਨੁਕਸ ਕਾਰਨ ਤੁਹਾਡੇ ਇਲਾਕੇ ਵਿਚ ਬਿਜਲੀ ਜਾਂਦੀ ਹੈ ਤਾਂ ਹੁਣ ਲੋਕਾਂ ਨੂੰ ਆਪਣੇ ਵਾਹਨ ਚੁੱਕ ਕੇ ਬਿਜਲੀ ਦਫ਼ਤਰਾਂ ਵਿਚ ਸ਼ਿਕਾਇਤ ਕਰਨ ਦੀ ਲੋੜ ਨਹੀਂ ਹੈ। ਹੁਣ ਮੋਬਾਇਲ 'ਤੇ 1912 ਨੰਬਰ 'ਤੇ ਸ਼ਿਕਾਇਤ ਹੋ ਸਕਦੀ ਹੈ ਅਤੇ ਸ਼ਿਕਾਇਤ ਦਾ ਰਜਿਸਟਰੇਸ਼ਨ ਨੰਬਰ ਨਾਲ ਹੀ ਮੋਬਾਇਲ ਫੋਨ 'ਤੇ ਆ ਜਾਂਦਾ ਹੈ। ਇਸ ਮਗਰੋਂ ਜਦੋਂ ਪਾਵਰਕਾਮ ਦੇ ਤਕਨੀਕੀ ਮੁਲਾਜ਼ਮ ਤੁਹਾਡੀ ਬਿਜਲੀ ਸਪਲਾਈ ਬਹਾਲ ਕਰਦੇ ਹਨ ਤਾਂ ਫਿਰ ਮੈਸੇਜ ਆਉਂਦਾ ਹੈ ਕਿ ਤੁਹਾਡਾ ਬਿਜਲੀ ਸਪਲਾਈ ਦਾ ਨੁਕਸ ਠੀਕ ਕਰ ਦਿੱਤਾ ਗਿਆ ਹੈ। ਸਰਕਾਰੀ ਕੰਪਨੀ ਹੋਣ ਦੇ ਬਾਵਜੂਦ ਪਾਵਰਕਾਮ ਪ੍ਰਾਈਵੇਟ ਕੰਪਨੀਆਂ ਵਾਂਗ ਸੇਵਾਵਾਂ ਦੇ ਰਹੀ ਹੈ। ਇਥੇ ਹੀ ਬਸ ਨਹੀਂ ਬਲਕਿ ਝੋਨੇ ਦੇ ਸੀਜ਼ਨ ਵਿਚ ਸਰਕਾਰ ਨੇ ਜਿਹੜੇ ਸ਼ਿਕਾਇਤ ਕੇਂਦਰ ਸਥਾਪਿਤ ਕਰਨੇ ਹੁੰਦੇ ਹਨ, ਉਨ੍ਹਾਂ ਦੇ ਨੰਬਰ ਵੀ ਕਿਸਾਨਾਂ ਨਾਲ ਸਾਂਝੇ ਕੀਤੇ ਜਾਂਦੇ ਹਨ ਤਾਂ ਜੋ ਕੋਈ ਮੁਸ਼ਕਿਲ ਆਉਣ 'ਤੇ ਕਿਸਾਨ ਆਪਣੀ ਸ਼ਿਕਾਇਤ ਦਰਜ ਕਰਵਾ ਸਕਣ।

ਇਹ ਵੀ ਪੜ੍ਹੋ- ਜੇ ਤੁਸੀਂ ਵੀ ਹੋ ਕੇਕ-ਬਰਗਰ ਖਾਣ ਦੇ ਸ਼ੌਕੀਨ ਤਾਂ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News