ਜ਼ਿਲ੍ਹੇ ''ਚ ਬੰਦ ਰਹਿਣਗੀਆਂ ਮੀਟ-ਆਂਡੇ ਦੀਆਂ ਦੁਕਾਨਾਂ, ਹੋਟਲਾਂ-ਢਾਬਿਆਂ ਲਈ ਵੀ ਜਾਰੀ ਹੋਇਆ ਸਖ਼ਤ ਫ਼ਰਮਾਨ
Sunday, Sep 08, 2024 - 05:40 AM (IST)

ਜਲੰਧਰ (ਚੋਪੜਾ)– ਜੈਨ ਮਹਾਪਰਵ ਦੇ ਮੱਦੇਨਜ਼ਰ ਏ.ਡੀ.ਸੀ. ਮੇਜਰ ਅਮਿਤ ਮਹਾਜਨ ਸਖ਼ਤ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2003 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 8 ਸਤੰਬਰ 2024 ਨੂੰ ਜੈਨ ਮਹਾਪਰਵ ਸੰਵਤਸਰੀ ਮੌਕੇ ਜਲੰਧਰ ਜ਼ਿਲ੍ਹੇ ਵਿਚ ਸਾਰੀਆਂ ਮੀਟ-ਆਂਡੇ ਦੀਆਂ ਦੁਕਾਨਾਂ, ਰੇਹੜੀਆਂ ਤੇ ਬੁੱਚੜਖਾਨਿਆਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ।
ਏ.ਡੀ.ਸੀ. ਵੱਲੋਂ ਹੁਕਮ ਵਿਚ ਕਿਹਾ ਗਿਆ ਹੈ ਕਿ ਇਸ ਦਿਨ ਹੋਟਲਾਂ, ਢਾਬਿਆਂ ਅਤੇ ਕੰਪਲੈਕਸਾਂ ਵਿਚ ਮੀਟ ਅਤੇ ਆਂਡੇ ਪਕਾਉਣ ਅਤੇ ਪਰੋਸਣ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।
ਇਹ ਵੀ ਪੜ੍ਹੋ- ਬੱਸਾਂ 'ਚ ਘੁੰਮਣਾ ਹੋਇਆ ਮਹਿੰਗਾ, ਹੁਣ ਸਫ਼ਰ ਕਰਨ ਲਈ ਖ਼ਰਚਣੇ ਪੈਣਗੇ ਵਾਧੂ ਪੈਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e