ਸਕੇ ਭਰਾ ਤੋਂ ਪਹਿਲਾਂ ਔਰਤ ਨੇ ਈ-ਰਿਕਸ਼ਾ ਡਰਾਈਵਰ ਨੂੰ ਬੰਨ੍ਹੀ ਰੱਖੜੀ, ਵਜ੍ਹਾ ਜਾਣ ਤੁਸੀਂ ਵੀ ਕਰੋਗੇ ਤਾਰੀਫ਼

Tuesday, Aug 20, 2024 - 11:38 AM (IST)

ਸਕੇ ਭਰਾ ਤੋਂ ਪਹਿਲਾਂ ਔਰਤ ਨੇ ਈ-ਰਿਕਸ਼ਾ ਡਰਾਈਵਰ ਨੂੰ ਬੰਨ੍ਹੀ ਰੱਖੜੀ, ਵਜ੍ਹਾ ਜਾਣ ਤੁਸੀਂ ਵੀ ਕਰੋਗੇ ਤਾਰੀਫ਼

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ 'ਚ ਇਕ ਮੁਸਲਿਮ ਈ-ਰਿਕਸ਼ਾ ਡਰਾਈਵਰ ਨੇ ਈਮਾਨਦਾਰੀ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ। ਜਿਸ ਤੋਂ ਬਾਅਦ ਇਕ ਔਰਤ ਨੇ ਉਸ ਨੂੰ ਆਪਣਾ ਭਰਾ ਬਣਾ ਲਿਆ। ਦਰਅਸਲ ਗਵਾਲੀਅਰ ਦੀ ਰਹਿਣ ਵਾਲੀ ਇਕ ਔਰਤ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਆਗਰਾ ਆਈ ਸੀ। ਉਹ ਆਪਣਾ ਬੈਗ ਈ-ਰਿਕਸ਼ਾ 'ਚ ਹੀ ਭੁੱਲ ਗਈ। ਜਦੋਂ ਈ-ਰਿਕਸ਼ਾ ਡਰਾਈਵਰ ਨੇ ਆਪਣਾ ਬੈਗ ਦੇਖਿਆ ਤਾਂ ਉਸ ਨੇ ਇਸ ਨੂੰ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਔਰਤ ਨੂੰ ਲੱਭ ਕੇ ਉਸ ਦਾ ਬੈਗ ਉਸ ਨੂੰ ਸੌਂਪ ਦਿੱਤਾ। ਮਹਿਲਾ ਈ-ਰਿਕਸ਼ਾ ਡਰਾਈਵਰ ਦੀ ਈਮਾਨਦਾਰੀ ਅਤੇ ਉਸ ਦਾ ਬੈਗ ਮਿਲਣ ਤੋਂ ਬਾਅਦ ਬਹੁਤ ਖੁਸ਼ ਸੀ। ਇਸ ਤੋਂ ਬਾਅਦ ਔਰਤ ਨੇ ਥਾਣੇ 'ਚ ਆਪਣੇ ਸਕੇ ਭਰਾ ਤੋਂ ਪਹਿਲਾਂ ਬੈਗ ਵਾਪਸ ਕਰਨ ਵਾਲੇ ਈ-ਰਿਕਸ਼ਾ ਡਰਾਈਵਰ ਨੂੰ ਰੱਖੜੀ ਬੰਨ੍ਹੀ ਅਤੇ ਉਸ ਨੂੰ ਸਨਮਾਨਤ ਕੀਤਾ।

ਜਲਦਬਾਜ਼ੀ 'ਚ ਰਿਕਸ਼ਾ 'ਚ ਬੈਗ ਭੁੱਲ ਗਈ ਔਰਤ 

ਦੱਸ ਦੇਈਏ ਕਿ ਰੱਖੜੀ ਵਾਲੇ ਦਿਨ ਸੋਸ਼ਲ ਮੀਡੀਆ 'ਤੇ ਔਰਤ ਅਤੇ ਈ-ਰਿਕਸ਼ਾ ਡਰਾਈਵਰ ਅਬਰਾਰ ਅਲੀ ਦੀ ਇਹ ਫੋਟੋ ਖੂਬ ਵਾਇਰਲ ਹੋ ਰਹੀ ਹੈ। ਐਤਵਾਰ ਸ਼ਾਮ ਨੂੰ ਈ-ਰਿਕਸ਼ਾ ਡਰਾਈਵਰ ਦੇ ਥਾਣਾ ਰਕਾਬਗੰਜ 'ਤੇ ਸੂਚਨਾ ਦਿੱਤੀ ਕਿ ਇਕ ਔਰਤ ਈਦਗਾਹ ਤੋਂ ਭਗਵਾਨ ਟਾਕੀਜ਼ ਲਈ ਉਸ ਦੇ ਰਿਕਸ਼ੇ 'ਚ ਬੈਠੀ ਸੀ। ਜਲਦਬਾਜ਼ੀ 'ਚ ਉਸ ਦਾ ਬੈਗ ਰਿਕਸ਼ੇ 'ਚ ਰਹਿ ਗਿਆ। ਔਰਤ ਨੂੰ ਕਾਫ਼ੀ ਲੱਭਿਆ ਪਰ ਉਹ ਨਹੀਂ ਮਿਲੀ। ਇਸ 'ਤੇ ਚਾਲਕ ਅਬਰਾਰ ਅਲੀ ਬੈਗ ਨੂੰ ਲੈਕੇ ਥਾਣਾ ਰਕਾਬਗੰਜ ਪਹੁੰਚ ਗਿਆ। ਪਤਾ ਲੱਗਾ ਕਿ ਔਰਤ ਗਵਾਲੀਅਰ ਦੀ ਰਹਿਣ ਵਾਲੀ ਹੈ। ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਔਰਤ ਨੇ ਖੁਸ਼ੀ ਹੋ ਕੇ ਬੰਨ੍ਹੀ ਰੱਖੜੀ

ਪੁਲਸ ਨੇ ਸੋਸ਼ਲ ਮੀਡੀਆ ਅਤੇ ਪੁਲਸ ਗਰੁੱਪਾਂ ਰਾਹੀਂ ਸਿਰਫ਼ ਇਕ ਘੰਟੇ ਵਿਚ ਔਰਤ ਦਾ ਪਤਾ ਲਗਾ ਲਿਆ ਅਤੇ ਉਸ ਨੂੰ ਥਾਣੇ ਬੁਲਾਇਆ। ਪੁਲਸ ਨੇ ਉਸ ਨੂੰ ਉਸ ਦਾ ਬੈਗ ਦੇ ਦਿੱਤਾ, ਜਿਸ ਨੂੰ ਮਿਲਣ ਤੋਂ ਬਾਅਦ ਔਰਤ ਕਾਫੀ ਖੁਸ਼ ਹੋ ਗਈ। ਔਰਤ ਨੇ ਦੱਸਿਆ ਕਿ ਉਹ ਰੱਖੜੀ ਵਾਲੇ ਦਿਨ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਸੀ। ਕਾਹਲੀ 'ਚ ਬੈਗ ਈ-ਰਿਕਸ਼ਾ 'ਚ ਹੀ ਛੱਡ ਦਿੱਤਾ। ਬੈਗ ਮਿਲਣ ਤੋਂ ਬਾਅਦ ਔਰਤ ਨੇ ਖੁਸ਼ੀ-ਖੁਸ਼ੀ ਅਬਰਾਰ ਅਲੀ ਨੂੰ ਰੱਖੜੀ ਬੰਨ੍ਹ ਦਿੱਤੀ ਅਤੇ 500 ਰੁਪਏ ਵੀ ਦਿੱਤੇ। ਇਸ ਦੇ ਨਾਲ ਹੀ ਏ.ਸੀ.ਪੀ. ਸਦਰ ਸੁਕੰਨਿਆ ਸ਼ਰਮਾ ਦਾ ਕਹਿਣਾ ਹੈ ਕਿ ਰੱਖੜੀ ਦੇ ਤਿਉਹਾਰ 'ਤੇ ਇਕ ਮੁਸਲਮਾਨ ਭਰਾ ਨੇ ਆਪਣ ਹਿੰਦੂ ਭੈਣ ਦੀਆਂ ਖੁਸ਼ੀਆਂ ਦਾ ਧਿਆਨ ਰੱਖਿਆ, ਉਸ ਨੇ ਜਲਦੀ ਨਾਲ ਔਰਤ ਨੂੰ ਗੁਆਚਿਆ ਹੋਇਆ ਬੈਗ ਥਾਣੇ 'ਚ ਆ ਕੇ ਵਾਪਸ ਕੀਤਾ। ਉਨ੍ਹਾਂ ਨੇ ਥਾਣਾ ਰਕਾਬਗੰਜ ਪੁਲਸ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਨੇ ਵੀ ਤੁਰੰਤ ਔਰਤ ਨੂੰ ਲੱਭ ਲਇਆ, ਜੋ ਸ਼ਲਾਘਾਯੋਗ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News