ਮਕਰ ਰਾਸ਼ੀ ਵਾਲਿਆਂ ਨੂੰ ਹਰ ਪੱਖੋਂ ਸਫਲਤਾ ਮਿਲੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Monday, Mar 09, 2026 - 05:25 AM (IST)

ਮਕਰ ਰਾਸ਼ੀ ਵਾਲਿਆਂ ਨੂੰ ਹਰ ਪੱਖੋਂ ਸਫਲਤਾ ਮਿਲੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਸਵੇਰ ਤੱਕ ਕੰਮਕਾਜੀ ਕੰਮਾਂ ਦੀ ਦਸ਼ਾ ਬਿਹਤਰ ਪਰ ਬਾਅਦ ’ਚ ਸਮਾਂ ਸਿਹਤ ਲਈ ਕਮਜ਼ੋਰ ਬਣੇਗਾ, ਕਿਸੇ ’ਤੇ ਜ਼ਿਆਦਾ ਭਰੋਸਾ ਕਰਨ ਦੀ ਗਲਤੀ ਵੀ ਨਾ ਕਰੋ।
ਬ੍ਰਿਖ : ਸਵੇਰ ਤੱਕ ਹਰ ਫਰੰਟ ’ਤੇ ਸਾਵਧਾਨੀ ਰੱਖਣ ਦੀ ਲੋੜ ਹੋਵੇਗੀ, ਨੁਕਸਾਨ ਦਾ ਵੀ ਡਰ, ਪਰ ਬਾਅਦ ’ਚ ਕੰਮਕਾਜੀ  ਦਸ਼ਾ ’ਚ ਸੁਧਾਰ ਹੋਵੇਗਾ।
ਮਿਥੁਨ : ਸਵੇਰ ਤੱਕ ਸਮਾਂ ਬਿਹਤਰ, ਇਰਾਦਿਆਂ ’ਚ ਸਫਲਤਾ ਪਰ ਬਾਅਦ ’ਚ ਕਿਸੇ ਨਾ ਕਿਸੇ ਸਮੱਸਿਆ ਦੇ ਜਾਗਣ ਦਾ ਖਤਰਾ ਬਣਿਆ ਰਹੇਗਾ, ਸਫਰ ਵੀ ਨਾ ਕਰੋ।
ਕਰਕ : ਸਿਤਾਰਾ ਸਵੇਰ ਤੱਕ ਬਿਹਤਰ ਪਰ ਬਾਅਦ ’ਚ ਸੋਚ ਵਿਚਾਰ ’ਚ ਨੈਗੇਟਿਵੀਟੀ ਵਧੇਗੀ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ।
ਸਿੰਘ : ਸਿਤਾਰਾ ਸਵੇਰ ਤੱਕ ਆਪ ਨੂੰ ਵਿਅਸਤ ਅਤੇ ਐਕਟਿਵ ਰੱਖੇਗਾ ਪਰ ਬਾਅਦ ’ਚ ਕਿਸੇ ਅਦਾਲਤੀ ਕੰਮ ਨੂੰ ਹੱਥ ’ਚ ਲੈਣਾ ਪ੍ਰੇਸ਼ਾਨੀ ਦੇਣ ਵਾਲਾ  ਹੋਵੇਗਾ।
ਕੰਨਿਆ : ਸਿਤਾਰਾ ਸਵੇਰ ਤੱਕ ਅਰਥ ਦਸ਼ਾ ਸਹੀ ਰੱਖੇਗਾ ਪਰ ਬਾਅਦ ’ਚ ਘਟੀਆ ਸਾਥੀ ਨੁਕਸਾਨ ਪਹੁੰਚਾਉਣ ਲਈ ਐਕਟਿਵ ਹੋ ਸਕਦੇ ਹਨ।
ਤੁਲਾ : ਸਵੇਰ ਤੱਕ ਕਾਰੋਬਾਰੀ ਕੋਸ਼ਿਸ਼ਾਂ ਕਰਨ ਲਈ ਸਮਾਂ ਚੰਗਾ ਪਰ ਬਾਅਦ ’ਚ ਕੰਮਕਾਜੀ ਮੁਸ਼ਕਿਲਾਂ ਸਿਰ ਚੁੱਕ ਸਕਦੀਆਂ ਹਨ।
ਬ੍ਰਿਸ਼ਚਕ : ਸਵੇਰੇ ਤੱਕ ਸਮਾਂ ਉਲਝਣਾਂ, ਮੁਸ਼ਕਿਲਾਂ ਵਾਲਾ ਪਰ ਬਾਅਦ ’ਚ ਮਨ ’ਚ ਟੈਨਸ਼ਨ, ਪ੍ਰੇਸ਼ਾਨੀ, ਅਸ਼ਾਂਤੀ ਵਧੇਗੀ।
ਧਨ : ਸਿਤਾਰਾ ਸਵੇਰ ਤੱਕ ਅਰਥਾ ਦਸ਼ਾ ਬਿਹਤਰ ਰੱਖੇਗਾ ਪਰ ਬਾਅਦ ’ਚ ਕਿਸੇ ਨਾ ਕਿਸੇ ਉਲਝਣ ਮੁਸ਼ਕਿਲ ਦੇ ਉਭਰਨ ਦਾ ਡਰ ਵਧੇਗਾ।
ਮਕਰ : ਸਿਤਾਰਾ ਸਵੇਰ ਤੱਕ ਸਰਕਰੀ ਕੰਮਾਂ ’ਚ ਸਫਲਤਾ ਦੇਣ ਵਾਲਾ, ਫਿਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧਰੇਗੀ।
ਕੁੰਭ : ਸਿਤਾਰਾ ਸਵੇਰ ਤੱਕ ਬਿਹਤਰ, ਇਰਾਦਿਆਂ ’ਚ ਸਫਲਤਾ ਮਿਲੇਗੀ, ਪਰ ਬਾਅਦ ’ਚ ਸਰਕਾਰੀ ਮੁਸ਼ਕਿਲਾਂ ਪ੍ਰੇਸ਼ਾਨੀਆਂ ਵਧਣਗੀਆਂ।
ਮੀਨ : ਸਿਤਾਰਾ ਸਵੇਰੇ ਤੱਕ ਪੇਟ ਲਈ ਕਮਜ਼ੋਰ, ਫਿਰ ਬਾਅਦ ’ਚ ਸਮਾਂ ਬਾਧਾਵਾ-ਮੁਸ਼ਕਿਲਾਂ ਵਾਲਾ ਰਹੇਗਾ।

9 ਮਾਰਚ 2026, ਸੋਮਵਾਰ
ਚੇਤ ਵਦੀ ਤਿੱਥੀ ਛੱਠ (ਰਾਤ 11.28 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ          ਕੁੰਭ ’ਚ 
ਚੰਦਰਮਾ       ਤੁਲਾ ’ਚ 
ਮੰਗਲ        ਕੁੰਭ ’ਚ
 ਬੁੱਧ           ਕੁੰਭ ’ਚ 
 ਗੁਰੂ          ਮਿਥੁਨ ’ਚ 
 ਸ਼ੁੱਕਰ        ਮੀਨ ’ਚ 
 ਸ਼ਨੀ         ਮੀਨ ’ਚ
 ਰਾਹੂ         ਕੁੰਭ ’ਚ                                                     
 ਕੇਤੂ         ਸਿੰਘ ’ਚ
  
ਬਿਕ੍ਰਮੀ ਸੰਮਤ : 2082, ਫੱਗਣ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 16 (ਫੱਗਣ), ਹਿਜਰੀ ਸਾਲ 1447, ਮਹੀਨਾ : ਰਮਜ਼ਾਨ, ਤਰੀਕ : 17, ਸੂਰਜ ਉਦੇ ਸਵੇਰੇ 6.52 ਵਜੇ, ਸੂਰਜ ਅਸਤ : ਸ਼ਾਮ 6.26 ਵਜੇ (ਜਲੰਧਰ ਟਾਈਮ), ਨਕਸ਼ੱਤਰ : ਚਿਤਰਾ (ਪੁਰਵ ਦੁਪਹਿਰ 11.16 ਤਕ) ਅਤੇ ਮਗਰੋਂ ਨਕਸ਼ੱਤਰ ਸਵਾਤੀ, ਯੋਗ : ਧਰੁਵ (ਪੂਰਾ ਦਿਨ ਰਾਤ), ਚੰਦਰਮਾ : ਤੁਲਾ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ, ਦਿਸ਼ਾ ਲਈ ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤਕ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News