ਟਾਟਾ ਮੋਟਰਜ਼ ਨੇ ਈ. ਵੀ. ਮਾਲਕਾਂ ਲਈ ‘ਡੋਰਸਟੈੱਪ ਮੋਬਾਈਲ ਚਾਰਜਿੰਗ’ ਸਹੂਲਤ ਕੀਤੀ ਸ਼ੁਰੂ
Monday, Mar 09, 2026 - 11:58 PM (IST)
ਨਵੀਂ ਦਿੱਲੀ- ਟਾਟਾ ਮੋਟਰਜ਼ ਦੀ ਇਲੈਕਟ੍ਰਿਕ ਵਿੰਗ ਟਾਟਾ-ਈ. ਵੀ. ਨੇ ਈ. ਵੀ. ਮਾਲਕਾਂ ਲਈ ਹਾਪਚਾਰਜ ਨਾਲ ਪਾਰਟਨਰਸ਼ਿਪ ਕਰ ਕੇ ‘ਡੋਰਸਟੈੱਪ ਮੋਬਾਈਲ ਚਾਰਜਿੰਗ’, ਭਾਵ ਘਰ ’ਤੇ ਈ. ਵੀ. ਚਾਰਜਿੰਗ ਵੈਨ ਉਪਲਬਧ ਕਰਵਾਉਣ ਦੀ ਸਹੂਲਤ ਸ਼ੁਰੂ ਕੀਤੀ ਹੈ।
ਇਹ ਰੋਲਆਊਟ ਪੂਰੇ ਨੈਸ਼ਨਲ ਕੈਪੀਟਲ ਰੀਜਨ (ਐੱਨ. ਸੀ. ਆਰ.) ’ਚ ਸ਼ੁਰੂ ਹੋ ਰਿਹਾ ਹੈ, ਜਿਸ ’ਚ ਦਿੱਲੀ, ਗੁੜਗਾਓਂ, ਨੋਇਡਾ, ਗ੍ਰੇਟਰ ਨੋਇਡਾ, ਫਰੀਦਾਬਾਦ, ਗਾਜ਼ੀਆਬਾਦ ਅਤੇ ਮਾਨੇਸਰ ਸ਼ਾਮਲ ਹਨ ਅਤੇ ਅਗਲੇ ਪੜਾਅ ’ਚ ਇਸ ਨੂੰ ਹੋਰ ਸ਼ਹਿਰਾਂ ’ਚ ਵਧਾਉਣ ਦੀ ਯੋਜਨਾ ਹੈ।
