ਕਾਰ ਦੇ ਅੰਦਰ ਮਿਲੀਆਂ 2 ਸਕੇ ਭਰਾਵਾਂ ਦੀਆਂ ਲਾਸ਼ਾਂ, ਇਕ ਫ਼ੌਜ ਤੋਂ ਰਿਟਾਇਰਡ

Saturday, Mar 07, 2026 - 05:40 PM (IST)

ਕਾਰ ਦੇ ਅੰਦਰ ਮਿਲੀਆਂ 2 ਸਕੇ ਭਰਾਵਾਂ ਦੀਆਂ ਲਾਸ਼ਾਂ, ਇਕ ਫ਼ੌਜ ਤੋਂ ਰਿਟਾਇਰਡ

ਫਰੀਦਾਬਾਦ- ਹਰਿਆਣਾ 'ਚ ਫਰੀਦਾਬਾਦ ਦੇ ਨਵੀਨ ਨਗਰ ਇਲਾਕੇ 'ਚ ਖੜ੍ਹੀ ਇਕ ਕਾਰ ਦੇ ਅੰਦਰ ਸਾਬਕਾ ਫ਼ੌਜ ਕਰਮਚਾਰੀ ਅਤੇ ਉਨ੍ਹਾਂ ਦੇ ਭਰਾ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਮ੍ਰਿਤਕਾਂ ਦੀ ਪਠਾਣ ਸਾਬਕਾ ਫ਼ੌਜੀ ਕੁੰਦਨ ਕੁਮਾਰ (44) ਅਤੇ ਦਿਵਿਆਂਗ ਰੰਜਨ ਕੁਮਾਰ (38) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਦੋਵੇਂ ਬਿਹਾਰ ਦੇ ਛਪਰਾ ਜ਼ਿਲ੍ਹੇ ਦੇ ਮੂਲ ਵਾਸੀ ਸਨ ਅਤੇ ਪਿਛਲੇ ਲਗਭਗ 10 ਸਾਲਾਂ ਤੋਂ ਰੋਸ਼ਨ ਨਗਰ ਇਲਾਕੇ 'ਚ ਰਹਿ ਰਹੇ ਸਨ। ਪਰਿਵਾਰ ਵਾਲਿਆਂ ਅਨੁਸਾਰ, ਦੋਵੇਂ ਭਰਾ ਸ਼ੁੱਕਰਵਾਰ ਸਵੇਰੇ ਆਪਣੀ ਕਾਰ 'ਤੇ ਘਰੋਂ ਨਿਕਲੇ ਸਨ ਅਤੇ ਜਦੋਂ ਉਹ ਦੇਰ ਸ਼ਾਮ ਤੱਕ ਵਾਪਸ ਨਹੀਂ ਆਏ ਤਾਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ। 

ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਨਿਵਾਸੀਆਂ ਤੋਂ ਇਹ ਸੂਚਨਾ ਮਿਲੀ ਸੀ ਕਿ ਨਵੀਨ ਨਗਰ ਇਲਾਕੇ 'ਚ ਅਗਵਾਨਪੁਰ ਮਾਰਗ 'ਤੇ ਕਾਫ਼ੀ ਸਮੇਂ 'ਤੇ ਇਕ ਕਾਰ ਖੜ੍ਹੀ ਹੈ। ਫਰੀਦਾਬਾਦ ਪੁਲਸ ਦੇ ਬੁਲਾਰੇ ਯਸ਼ਪਾਲ ਨੇ ਦੱਸਿਆ,''ਸਥਾਨਕ ਵਾਸੀਆਂ ਨੇ ਦੱਸਿਆ ਕਿ ਕਾਰ ਉੱਥੇ ਸਵੇਰੇ ਕਰੀਬ 10 ਵਜੇ ਤੋਂ ਖੜ੍ਹੀ ਸੀ।'' ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਲੱਗੇਗਾ। ਪੁਲਸ ਨੇ ਕਾਰ ਜ਼ਬਤ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News