ਯੂ.ਪੀ: ਚੋਰੀ ਕਰਕੇ ਝੁਮਕਾ ਨਿਗਲ ਗਈ ਔਰਤ ਨੂੰ ਇਸ ਤਰ੍ਹਾਂ ਫੜਿਆ
Friday, Jun 29, 2018 - 11:55 AM (IST)

ਗੋਰਖਪੁਰ— ਉਤਰ ਪ੍ਰਦੇਸ਼ ਦੇ ਗੋਰਖਪੁਰ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜ਼ਿਲੇ ਦੇ ਪਿਪਰਾਈਚ ਥਾਣਾ ਖੇਤਰ 'ਚ ਜਿਊਲਰੀ ਸ਼ਾਪ 'ਚ ਚੋਰੀ ਕਰਨ ਦੇ ਬਾਅਦ ਫੜੇ ਜਾਣ ਦੇ ਡਰ ਤੋਂ ਔਰਤ ਨੇ ਸੋਨੇ ਦਾ ਝੁਮਕਾ ਨਿਗਲ ਲਿਆ। ਬਾਅਦ 'ਚ ਔਰਤ 'ਤੇ ਸ਼ੱਕ ਹੋਣ 'ਤੇ ਮਾਲਕ ਨੇ ਲੋਕਾਂ ਦੀ ਮੌਜੂਦਗੀ 'ਚ ਉਸ ਦਾ ਐਕਸ ਰੇਅ ਕਰਵਾਇਆ। ਦੋਸ਼ੀ ਔਰਤ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ।
ਮਿਲੀ ਜਾਣਕਾਰੀ ਮੁਤਾਬਕ ਪਿਪਰਾਈਚ ਥਾਣਾ ਖੇਤਰ ਦੇ ਜੰਗਲ ਧੂਸੜ 'ਚ ਇਕ ਔਰਤ ਜਿਊਲਰੀ ਸ਼ਾਪ 'ਤੇ ਝੁਮਕਾ ਖਰੀਦਣ ਲਈ ਪੁੱਜੀ ਸੀ। ਕਰਮਚਾਰੀਆਂ ਦਾ ਧਿਆਨ ਹਟਾਉਣ 'ਤੇ ਔਰਤ ਨੇ ਝੁਮਕਾ ਚੋਰੀ ਕਰ ਲਿਆ। ਇਕ ਝੁਮਕਾ ਘੱਟ ਹੋਣ ਨਾਲ ਦੁਕਾਨ 'ਚ ਹੜਕੰਪ ਮਚ ਗਿਆ। ਸ਼ਾਪ 'ਚ ਮੌਜੂਦ ਗ੍ਰਾਹਕਾਂ ਦੀ ਜਾਂਚ ਦੀ ਗੱਲ ਹੋਈ। ਇਸ 'ਤੇ ਔਰਤ ਫੜੇ ਜਾਣ ਦੇ ਡਰ ਤੋਂ ਝੁਮਕਾ ਨਿਗਲ ਗਈ। ਉਸ ਨੂੰ ਕੁਝ ਲੋਕਾਂ ਨ ਝੁਮਕਾ ਨਿਗਲਦੇ ਦੇਖ ਲਿਆ ਸੀ।
ਪੁੱਛਗਿਛ ਦੌਰਾਨ ਜਦੋਂ ਔਰਤ ਨੇ ਸੱਚਾਈ ਨਹੀਂ ਕਬੂਲ ਕੀਤੀ ਤਾਂ ਮਾਲਕ ਨੇ ਉਸ ਨੂੰ ਫੜ ਲਿਆ। ਔਰਤ ਨੂੰ ਹਸਪਤਾਲ ਲੈ ਗਈ ਅਤੇ ਉਥੇ ਐਕਸ ਰੇਅ ਕਰਵਾਇਆ, ਜਿੱਥੇ ਔਰਤ ਦੀ ਸੱਚਾਈ ਸਾਹਮਣੇ ਆ ਗਈ। ਜਿਊਲਰੀ ਸ਼ਾਪ ਦੇ ਮਾਲਕ ਨੇ ਪੁਲਸ ਬੁਲਾਈ। ਔਰਤ ਨੇ ਝੁਮਕਾ ਚੋਰੀ ਕਰਨ ਦੀ ਗੱਲ ਕਬੂਲ ਕਰ ਲਈ।