APP ਤੋਂ ਔਰਤ ਨੇ ਬੁੱਕ ਕੀਤਾ Auto, ਗਲਤ ਥਾਂ ਲੈ ਗਿਆ ਸ਼ਰਾਬੀ ਡਰਾਈਵਰ ਤੇ ਫਿਰ...

Friday, Jan 03, 2025 - 03:50 PM (IST)

APP ਤੋਂ ਔਰਤ ਨੇ ਬੁੱਕ ਕੀਤਾ Auto, ਗਲਤ ਥਾਂ ਲੈ ਗਿਆ ਸ਼ਰਾਬੀ ਡਰਾਈਵਰ ਤੇ ਫਿਰ...

ਬੈਂਗਲੁਰੂ (ਭਾਸ਼ਾ) : ਬੈਂਗਲੁਰੂ ਵਿਚ ਵੀਰਵਾਰ ਰਾਤ ਨੂੰ ਇਕ ਸ਼ਰਾਬੀ ਡਰਾਈਵਰ ਤੋਂ ਖੁਦ ਨੂੰ ਬਚਾਉਣ ਲਈ ਇਕ ਔਰਤ ਨੇ ਚਲਦੇ ਆਟੋਰਿਕਸ਼ਾ ਤੋਂ ਛਾਲ ਮਾਰ ਦਿੱਤੀ। ਇਹ ਜਾਣਕਾਰੀ ਮਹਿਲਾ ਦੇ ਪਤੀ ਨੇ ਦਿੱਤੀ। ਪੀੜਤਾ ਦੇ ਪਤੀ ਮੁਤਾਬਕ ਉਸ ਨੇ 'ਨੰਮਾ ਯਾਤਰੀ' ਨਾਮ ਦੀ ਐਪ 'ਤੇ ਹੋਰਾਮਾਵੂ ਤੋਂ ਥਾਨਿਸੰਦਰਾ ਲਈ ਆਟੋਰਿਕਸ਼ਾ ਬੁੱਕ ਕਰਵਾਇਆ ਸੀ।

ਇਹ ਵੀ ਪੜ੍ਹੋ : ਰੰਗਾ-ਰੰਗ ਡਾਂਸ ਦਾ ਮਜ਼ਾ ਲੈਂਦੇ ਦਿਖੇ ਭਾਜਪਾ ਨਗਰ ਪੰਚਾਇਤ ਪ੍ਰਧਾਨ, ਵੀਡੀਓ ਹੋ ਰਿਹੈ ਵਾਇਰਲ

ਮਹਿਲਾ ਦੇ ਪਤੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, ''ਮੇਰੀ ਪਤਨੀ ਨੇ ਬੈਂਗਲੁਰੂ ਦੇ ਹੋਰਾਮਾਵੂ ਤੋਂ ਥਾਨੀਸੰਦਰਾ ਲਈ ਆਟੋ ਬੁੱਕ ਕੀਤਾ ਸੀ, ਪਰ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਉਸ ਨੂੰ ਹੈਬਲ ਨੇੜੇ ਗਲਤ ਥਾਂ 'ਤੇ ਲੈ ਗਿਆ। ਉਸ ਨੂੰ ਵਾਰ-ਵਾਰ ਰੁਕਣ ਲਈ ਕਹਿਣ ਦੇ ਬਾਵਜੂਦ ਉਸ ਨੇ ਗੱਲ ਨਹੀਂ ਸੁਣੀ, ਜਿਸ ਕਾਰਨ ਉਸ (ਔਰਤ) ਨੂੰ ਚੱਲਦੇ ਆਟੋ ਤੋਂ ਛਾਲ ਮਾਰਨ ਲਈ ਮਜ਼ਬੂਰ ਹੋਣਾ ਪਿਆ।'' ਔਰਤ ਦੇ ਪਤੀ ਨੇ ਸ਼ਿਕਾਇਤ ਕੀਤੀ ਕਿ 'ਨੰਮਾ ਯਾਤਰੀ' ਨਾਂ ਦੀ ਐਪ ਐਮਰਜੈਂਸੀ ਹਾਲਤ ਵਿਚ ਸੰਪਰਕ ਕਰਨ ਲਈ ਕੋਈ ਗਾਹਕ ਸੇਵਾ ਨੰਬਰ ਨਹੀਂ ਹੈ। ਔਰਤ ਦੇ ਪਤੀ ਨੇ ਸ਼ਿਕਾਇਤ ਕੀਤੀ ਕਿ 'ਨੰਮਾ ਯਾਤਰੀ' ਸੇਵਾ ਦੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਸੰਪਰਕ ਕਰਨ ਲਈ ਇਸ ਕੋਲ ਗਾਹਕ ਸਹਾਇਤਾ ਨੰਬਰ ਨਹੀਂ ਹੈ। ਇਸ ਦੌਰਾਨ ਐਪ 24 ਘੰਟਿਆਂ ਦਾ ਇੰਤਜ਼ਾਰ ਕਰਨ ਲਈ ਕਹਿੰਦਾ ਹੈ। ਐਮਰਜੈਂਸੀ 'ਚ 24 ਘੰਟੇ ਇੰਤਜ਼ਾਰ ਕਰਨਾ ਕਿਵੇਂ ਮੁਮਕਿਨ ਹੈ। ਉਨ੍ਹਾਂ ਪੁਲਸ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਚਮਤਕਾਰ! ਸਪੀਡ ਬ੍ਰੇਕਰ ਤੋਂ ਲੱਗਾ ਝਟਕਾ ਤੇ ਉੱਠ ਖੜਿਆ ਮੁਰਦਾ.....

ਬੈਂਗਲੁਰੂ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਦੇ ਜਵਾਬ ਵਿੱਚ ਨੰਮਾ ਯਾਤਰੀ ਐਪ ਨੇ ਕਿਹਾ, "ਹੈਲੋ ਅਜ਼ਹਰ, ਤੁਹਾਡੀ ਪਤਨੀ ਨੂੰ ਹੋਈ ਅਸੁਵਿਧਾ ਬਾਰੇ ਸੁਣ ਕੇ ਸਾਨੂੰ ਅਫਸੋਸ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਹੁਣ ਠੀਕ ਹਨ। ਕਿਰਪਾ ਕਰਕੇ ਸਾਨੂੰ ਯਾਤਰਾ ਦਾ ਵੇਰਵਾ ਦਿਓ ਅਤੇ ਅਸੀਂ ਇਸਦੀ ਤੁਰੰਤ ਜਾਂਚ ਕਰਾਂਗੇ।"

ਇਹ ਵੀ ਪੜ੍ਹੋ : Love Marriage ਕਰਨ ਵਾਲੇ ਜ਼ਰੂਰ ਪੜਨ ਇਹ ਖਬਰ..., High Court ਨੇ ਜਾਰੀ ਕੀਤੇ ਸਖਤ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Baljit Singh

Content Editor

Related News