MH ; ''ਰਾਖੇ'' ਨੇ ਹੀ ਪਾ ਲਿਆ ਇੱਜ਼ਤ ਨੂੰ ਹੱਥ ! ਥਾਣੇ ਬਿਆਨ ਦਰਜ ਕਰਵਾਉਣ ਗਈ ਔਰਤ ਨਾਲ ਮੁਲਾਜ਼ਮ ਨੇ...

Monday, Dec 08, 2025 - 10:22 AM (IST)

MH ; ''ਰਾਖੇ'' ਨੇ ਹੀ ਪਾ ਲਿਆ ਇੱਜ਼ਤ ਨੂੰ ਹੱਥ ! ਥਾਣੇ ਬਿਆਨ ਦਰਜ ਕਰਵਾਉਣ ਗਈ ਔਰਤ ਨਾਲ ਮੁਲਾਜ਼ਮ ਨੇ...

ਨੈਸ਼ਨਲ ਡੈਸਕ- ਮਹਾਰਾਸ਼ਟਰ ਤੋਂ ਇਕ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਪਾਲਘਰ ਜ਼ਿਲ੍ਹੇ ਵਿੱਚ ਇੱਕ ਪੁਲਸ ਕਾਂਸਟੇਬਲ ਨੇ ਹੀ ਇਕ ਔਰਤ ਨੂੰ ਹਵਸ ਦਾ ਸ਼ਿਕਾਰ ਬਣਾਇਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਮਗਰੋਂ ਪੁਲਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਤੇ ਮੁਲਜ਼ਮ ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।। 

ਪਾਲਘਰ ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਕਥਿਤ ਘਟਨਾ ਪਿਛਲੇ ਹਫ਼ਤੇ ਕਾਸਾ ਪੁਲਸ ਸਟੇਸ਼ਨ ਇਲਾਕੇ ਵਿੱਚ ਵਾਪਰੀ। ਅਧਿਕਾਰੀ ਨੇ ਕਿਹਾ ਕਿ ਔਰਤ ਇੱਕ ਮਾਮਲੇ ਦੇ ਸਬੰਧ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਲਈ ਪੁਲਸ ਸਟੇਸ਼ਨ ਗਈ ਸੀ ਕਿ ਕਾਂਸਟੇਬਲ ਨੇ ਕਥਿਤ ਤੌਰ 'ਤੇ ਉਸ ਨਾਲ ਥਾਣੇ ਦੇ ਅੰਦਰ ਹੀ ਜਬਕਰ-ਜਨਾਹ ਕੀਤਾ। 

ਅਧਿਕਾਰੀ ਨੇ ਅੱਗੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਕਾਂਸਟੇਬਲ ਖ਼ਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ ਕਰ ਕੇ ਐਤਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀ ਨੇ ਕਿਹਾ ਕਿ ਕਾਸਾ ਪੁਲਸ ਸਟੇਸ਼ਨ ਦੇ ਇੰਚਾਰਜ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।


author

Harpreet SIngh

Content Editor

Related News