ਗਟਰ ''ਚੋਂ ਨਿਕਲੇ 500-500 ਦੇ ਨੋਟ ! ਦੇਖਣ ਪਹੁੰਚੇ ਲੋਕਾਂ ਨੇ ਮਚਾ''ਤੀ ਲੁੱਟ, ਹੱਥ ਪਾ-ਪਾ ਕੇ...
Sunday, Mar 01, 2026 - 01:23 PM (IST)
ਬੀਕਾਨੇਰ- ਰਾਜਸਥਾਨ ਦੇ ਬੀਕਾਨੇਰ ਸ਼ਹਿਰ ਤੋਂ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੀਵਰੇਜ ਦੇ ਗੰਦੇ ਪਾਣੀ 'ਚੋਂ 500-500 ਰੁਪਏ ਦੇ ਨੋਟਾਂ ਦੀ ਬਰਸਾਤ ਹੋਣ ਲੱਗੀ। ਇਹ ਘਟਨਾ ਮੁਕਤਾ ਪ੍ਰਸਾਦ ਥਾਣਾ ਖੇਤਰ ਦੇ ਅੰਤੋਦਿਆ ਨਗਰ ਸਥਿਤ ਇਕ ਜਨਤਕ ਪਾਰਕ ਦੀ ਹੈ, ਜਿੱਥੇ ਸ਼ਨੀਵਾਰ ਨੂੰ ਸੀਵਰੇਜ ਚੈਂਬਰ (ਗਟਰ) 'ਚੋਂ ਅਚਾਨਕ ਨੋਟ ਨਿਕਲਣੇ ਸ਼ੁਰੂ ਹੋ ਗਏ।
ਬਦਬੂਦਾਰ ਪਾਣੀ 'ਚੋਂ ਨੋਟ ਕੱਢਦੇ ਨਜ਼ਰ ਆਏ ਲੋਕ
ਚਸ਼ਮਦੀਦਾਂ ਮੁਤਾਬਕ, ਨਹਿਰੂ ਪਾਰਕ ਅਤੇ ਈ.ਐੱਸ.ਆਈ. ਹਸਪਤਾਲ ਦੇ ਵਿਚਕਾਰ ਬਣੇ ਇਕ ਟਾਇਲਟ ਦੇ ਨੇੜੇ ਸੀਵਰੇਜ ਚੈਂਬਰ ਖੁੱਲ੍ਹਾ ਸੀ। ਸਭ ਤੋਂ ਪਹਿਲਾਂ ਮੋਟਰਸਾਈਕਲ ਸਵਾਰ ਕੁਝ ਨੌਜਵਾਨ ਉੱਥੇ ਪਹੁੰਚੇ ਅਤੇ ਬੋਰਿਆਂ 'ਚ ਨੋਟ ਭਰ ਕੇ ਫਰਾਰ ਹੋ ਗਏ। ਜਦੋਂ ਸਥਾਨਕ ਲੋਕਾਂ ਨੂੰ ਇਸ ਦੀ ਖ਼ਬਰ ਲੱਗੀ ਤਾਂ ਉੱਥੇ ਭਾਰੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਸੀਵਰੇਜ ਦੇ ਗੰਦੇ ਅਤੇ ਬਦਬੂਦਾਰ ਪਾਣੀ 'ਚ ਹੱਥ ਪਾ-ਪਾ ਕੇ ਨੋਟ ਕੱਢੇ। ਹਾਲਤ ਇਹ ਸੀ ਕਿ ਲੋਕ ਇਨ੍ਹਾਂ ਨੋਟਾਂ ਨੂੰ ਸਾਫ਼ ਪਾਣੀ ਨਾਲ ਧੋ ਕੇ ਸੁਕਾਉਂਦੇ ਹੋਏ ਦੇਖੇ ਗਏ।
ਪੁਲਸ ਵੱਲੋਂ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਨੋਟ ਅਸਲੀ ਹਨ ਜਾਂ ਨਕਲੀ। ਪੁਲਸ ਨੂੰ ਇਕ ਸੀਸੀਟੀਵੀ ਫੁਟੇਜ ਵੀ ਮਿਲੀ ਹੈ, ਜਿਸ 'ਚ 2 ਨੌਜਵਾਨ ਮੋਟਰਸਾਈਕਲ 'ਤੇ ਬੋਰਾ ਲੈ ਕੇ ਭੱਜਦੇ ਦਿਖਾਈ ਦੇ ਰਹੇ ਹਨ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਨੋਟ ਉਹ ਖੁਦ ਲੈ ਕੇ ਆਏ ਸਨ ਜਾਂ ਸੀਵਰੇਜ 'ਚੋਂ ਕੱਢ ਕੇ ਭੱਜੇ ਹਨ। ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
