ਈਮਾਨਦਾਰੀ ਦੀ ਮਿਸਾਲ! 26 ਸਾਲ ਬਾਅਦ ਇੰਝ ਮਿਲਿਆ ਚੋਰੀ ਹੋਇਆ ਸਮਾਨ, ਜਾਣੋ ਪੂਰੀ ਕਹਾਣੀ

08/24/2020 11:02:07 PM

ਪ੍ਰਥਮੇਸ਼ ਤਾਵਡੇ (ਮੁੰਬਈ) : ਜੇਕਰ ਚੋਰੀ ਹੋਇਆ ਸਾਮਾਨ ਮਿਲ ਜਾਵੇ ਤਾਂ ਇਹ ਤੁਹਾਡੀ ਚੰਗੀ ਕਿਸਮਤ ਹੈ ਪਰ ਚੋਰੀ 26 ਸਾਲ ਪਹਿਲਾਂ ਹੋਈ ਹੋਵੇ ਅਤੇ ਉਹ ਚੀਜ਼ ਮਿਲ ਜਾਵੇ ਤਾਂ ਇਸ ਦੇ ਲਈ ਕਿਹੜਾ ਸ਼ਬਦ ਇਸਤੇਮਾਲ ਕਰੀਏ ਇਹ ਥੋੜ੍ਹਾ ਮੁਸ਼ਕਲ ਹੈ। ਤਾਂ ਚਲੋ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਕਹਾਣੀ ਦੱਸਦੇ ਹਾਂ।

ਅੱਜ ਤੋਂ 26 ਸਾਲ ਪਹਿਲਾਂ 9 ਫਰਵਰੀ 1994 ਨੂੰ ਪਿੰਕੀ ਡੀਕੁੰਹਾ ਚਰਚ ਗੇਟ ਤੋਂ ਵਸਈ ਲਈ ਸ਼ਾਮ ਦੇ ਸਮੇਂ ਟ੍ਰੇਨ ਫੜ ਰਹੀ ਸੀ ਉਦੋਂ ਕਿਸੇ ਨੇ ਉਨ੍ਹਾਂ ਦੀ ਸੋਨੇ ਦੀ ਚੇਨ ਚੋਰੀ ਕਰ ਲਈ। ਫਿਰ ਪਿੰਕੀ ਨੇ ਇਸ ਮਾਮਲੇ ਦੀ ਰਿਪੋਰਟ ਰੇਲਵੇ ਦੇ ਮੁੰਬਈ ਸੈਂਟਰਲ 'ਚ ਦਰਜ ਕਰਵਾਈ। ਇਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ 15 ਅਪ੍ਰੈਲ 1994 ਨੂੰ ਇੱਕ ਸ਼ਖਸ ਨੂੰ ਫੜਿਆ, ਜਿਸ ਦੇ ਕੋਲੋ ਇਹ ਸੋਨੇ ਦੀ ਚੇਨ ਮਿਲ ਗਈ। ਫਿਰ ਇਸ ਚੇਨ ਨੂੰ ਜਮਾਂ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪਿੰਕੀ ਨੇ ਜਦੋਂ ਰਿਪੋਰਟ ਲਿਖਵਾਈ ਸੀ ਤਾਂ ਉਸ ਸਮੇਂ ਟੈਲੀਫੋਨ ਵੀ ਕਾਫ਼ੀ ਘੱਟ ਲੋਕਾਂ ਦੇ ਘਰ 'ਚ ਹੁੰਦਾ ਸੀ। ਪਿੰਕੀ ਨੇ ਰਿਪੋਰਟ 'ਚ ਆਪਣਾ ਜਿਹੜਾ ਐਡਰੇਸ ਲਿਖਵਾਇਆ ਸੀ ਉਹ ਵੀ 14 ਸਾਲ ਪਹਿਲਾਂ ਬਦਲ ਦਿੱਤਾ।

ਕੁੱਝ ਦਿਨ ਪਹਿਲਾਂ ਇੱਕ ਸਰਕਾਰੀ ਆਦੇਸ਼ ਦੇ ਅਨੁਸਾਰ ਪੁਲਸ ਦੇ ਕੋਲ ਜਮਾਂ ਪੁਰਾਣੇ ਸਾਮਾਨਾਂ ਨੂੰ ਵਾਪਸ ਕਰਨ ਦੇ ਆਦੇਸ਼ ਦਿੱਤੇ ਗਏ। ਅਜਿਹੇ 'ਚ ਪੁਲਸ ਨੇ ਪਿੰਕੀ ਦੀ ਤਲਾਸ਼ ਸ਼ੁਰੂ ਕੀਤੀ ਅਤੇ ਅਖੀਰ 'ਚ ਉਨ੍ਹਾਂ ਨੂੰ ਲੱਭ ਲਿਆ। ਪਿੰਕੀ ਨੂੰ ਜਦੋਂ ਚੋਰੀ ਹੋਈ ਆਪਣੀ ਸੋਨੇ ਦੀ ਚੇਨ ਮਿਲੀ ਤਾਂ ਉਹ ਇਹ ਖੁਸ਼ੀ ਬਿਆਨ ਹੀ ਨਹੀਂ ਕਰ ਪਾ ਰਹੀ ਸੀ। ਪਹਿਲਾਂ ਤਾਂ ਉਨ੍ਹਾਂ ਨੂੰ ਇਸ ਗੱਲ 'ਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਉਨ੍ਹਾਂ ਦੀ ਸੋਨੇ ਦੀ ਚੇਨ ਵਾਪਸ ਮਿਲ ਚੁੱਕੀ ਹੈ।


Inder Prajapati

Content Editor

Related News