ਜਨਾਨੀ ਨੇ 4 ਬੱਚਿਆਂ ਨੂੰ ਦਿੱਤਾ ਜਨਮ, ਸਮੇਂ ਤੋਂ ਪਹਿਲਾਂ ਹੋਈ ਡਿਲਿਵਰੀ ਬੱਚਿਆਂ ਦੀ ਹਾਲਤ ਗੰਭੀਰ

06/19/2021 6:38:23 PM

ਬਾਰਾਬੰਕੀ- ਉੱਤਰ ਪ੍ਰਦੇਸ਼ 'ਚ ਬਾਰਾਬੰਕੀ ਦੇ ਇਕ ਨਿੱਜੀ ਹਸਪਤਾਲ 'ਚ ਜਨਾਨੀ ਨੇ 4 ਬੱਚਿਆਂ ਨੂੰ ਜਨਮ ਦਿੱਤਾ। ਜਨਮ ਦੇ ਇਕ ਘੰਟੇ ਬਾਅਦ ਇਕ ਨਵਜਾਤ ਦੀ ਮੌਤ ਹੋ ਗਈ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਸਮੇਂ ਤੋਂ ਪਹਿਲਾਂ ਹੀ ਡਿਲਿਵਰੀ ਹੋ ਗਈ। ਜਿਸ ਕਾਰਨ ਬੱਚੇ ਕਾਫ਼ੀ ਕਮਜ਼ੋਰ ਹਨ। 3 ਬੱਚਿਆਂ ਦੀ ਹਾਲਤ ਹਾਲੇ ਵੀ ਗੰਭੀਰ ਹੈ। ਸ਼ਹਿਰ ਦੇ ਸ਼ੁਕਲਾਈ ਪਿੰਡ ਵਾਸੀ ਮੁਹੰਮਦ ਆਲਮ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੂਰ ਫਾਤਿਮਾ ਨੂੰ ਅਚਾਨਕ ਦਰਦ ਹੋਣ 'ਤੇ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। 

ਇੱਥੇ ਡਾਕਟਰਾਂ ਨੇ ਸਮੇਂ ਤੋਂ ਪਹਿਲਾਂ ਡਿਲਿਵਰੀ ਦੀ ਗੱਲ਼ ਕਹੀ। ਜਨਾਨੀ ਦਾ ਇਲਾਜ ਚੱਲ ਹੀ ਰਿਹਾ ਸੀ ਕਿ ਦਰਦ ਸ਼ੁਰੂ ਹੋ ਗਈ। ਹਾਲਤ ਗੰਭੀਰ ਹੁੰਦੀ ਦੇਖ ਜਲਦੀ ਆਪਰੇਸ਼ਨ ਕਰ ਕੇ ਬੱਚਿਆਂ ਨੂੰ ਜਨਮ ਦਿੱਤਾ ਗਿਆ। ਸ਼ੁੱਕਰਵਾਰ ਸ਼ਾਮ 7 ਵਜੇ 4 ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਜਨਾਨੀ ਦੀ ਹਾਲਤ ਵਿਗੜਨ ਲੱਗੀ। ਉੱਥੇ ਹੀ ਕਰੀਬ ਇਕ ਘੰਟੇ ਬਾਅਦ ਇਕ ਬੱਚੇ ਦੀ ਮੌਤ ਹੋ ਗਈ। ਬਾਕੀ ਤਿੰਨ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਨੂਰ ਫਾਤਿਮਾ 4 ਮਹੀਨੇ ਤੋਂ ਗਰਭਵਤੀ ਸੀ ਤਾਂ ਅਲਟਰਾਸਾਊਂਡ ਜਾਂਚ ਕਰਵਾਈ ਗਈ ਸੀ। ਜਿਸ 'ਚ ਗਰਭ 'ਚ 3 ਬੱਚਿਆਂ ਦੀ ਪੁਸ਼ਟੀ ਹੋਈ ਸੀ। 5 ਮਹੀਨੇ ਮੁੜ ਅਲਟਰਾਸਾਊਂਡ ਕਰਵਾਈ ਗਈ ਤਾਂ ਉਸ 'ਚ ਵੀ 3 ਬੱਚੇ ਹੋਣ ਦੀ ਗੱਲ ਕਹੀ ਗਈ। ਸ਼ੁੱਕਰਵਾਰ ਨੂੰ ਜਦੋਂ ਆਪਰੇਸ਼ਨ ਹੋਇਆ ਤਾਂ 4 ਬੱਚਿਆਂ ਨੇ ਜਨਮ ਲਿਆ। ਇਸ ਨਾਲ ਸਾਰੇ ਹੈਰਾਨ ਹੋ ਗਏ।


DIsha

Content Editor

Related News