ਹੈਰਾਨੀਜਨਕ! ਟੀਵੀ ਦੀ ਆਵਾਜ਼ ਘੱਟ ਕਰਨ ਲਈ ਕਿਹਾ ਤਾਂ ਨੂੰਹ ਨੇ ਸੱਸ ਨਾਲ ਕਰ ਦਿੱਤਾ ਇਹ ਕਾਰਾ

Wednesday, Sep 07, 2022 - 04:16 PM (IST)

ਹੈਰਾਨੀਜਨਕ! ਟੀਵੀ ਦੀ ਆਵਾਜ਼ ਘੱਟ ਕਰਨ ਲਈ ਕਿਹਾ ਤਾਂ ਨੂੰਹ ਨੇ ਸੱਸ ਨਾਲ ਕਰ ਦਿੱਤਾ ਇਹ ਕਾਰਾ

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਅੰਬਰਨਾਥ ਇਲਾਕੇ ਵਿਚ ਟੈਲੀਵਿਜ਼ਨ ਦੀ ਆਵਾਜ਼ ਘਟਾਉਣ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਨੂੰਹ ਨੇ ਆਪਣੀ ਬਜ਼ੁਰਗ ਸੱਸ ਦੇ ਹੱਥ ਦੀਆਂ ਤਿੰਨ ਉਂਗਲਾਂ ਚਬਾ ਦਿੱਤੀਆਂ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਿਵਾਜੀ ਨਗਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰੁਸ਼ਾਲੀ ਕੁਲਕਰਨੀ (60) ਘਰ ਵਿਚ ਭਜਨ ਕਰ ਰਹੀ ਸੀ ਜਦੋਂ ਕਿ ਉਸ ਦੀ ਨੂੰਹ ਵਿਜਯਾ ਕੁਲਕਰਨੀ (32) ਟੀਵੀ ਦੇਖ ਰਹੀ ਸੀ।

ਇਹ ਵੀ ਪੜ੍ਹੋ : ਦਿੱਲੀ 'ਚ ਇਸ ਵਾਰ ਵੀ ਦੀਵਾਲੀ 'ਤੇ ਬੈਨ ਰਹਿਣਗੇ ਪਟਾਕੇ, 'ਆਪ' ਸਰਕਾਰ ਨੇ ਪਾਬੰਦੀ ਦੀ ਮਿਆਦ ਵਧਾਈ

ਉਨ੍ਹਾਂ ਦੱਸਿਆ,''ਸੋਮਵਾਰ ਸਵੇਰੇ ਰੁਸ਼ਾਲੀ ਨੇ ਵਿਜਯਾ ਨੂੰ ਟੀਵੀ ਦੀ ਆਵਾਜ਼ ਘੱਟ ਕਰਨ ਲਈ ਕਿਹਾ, ਕਿਉਂਕਿ ਉਹ ਭਜਨ ਕਰ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਟੀਵੀ ਬੰਦ ਕਰ ਦਿੱਤਾ, ਇਸ ਤੋਂ ਨਾਰਾਜ਼ ਨੂੰਹ ਨੇ ਰੁਸ਼ਾਲੀ ਦਾ ਹੱਥ ਫੜ ਕੇ ਉਸ ਦੀਆਂ ਤਿੰਨ ਉਂਗਲਾਂ ਚਬਾ ਦਿੱਤੀਆਂ। ਰੌਲਾ ਸੁਣ ਕੇ ਵਿਚ-ਬਚਾਅ ਕਰਨ ਪੁੱਜੇ ਪਤੀ ਨਾਲ ਵੀ ਵਿਜਯਾ ਨੇ ਕੁੱਟਮਾਰ ਕੀਤੀ।'' ਬਜ਼ੁਰਗ ਸੱਸ ਨੇ ਸ਼ਿਵਾਜੀ ਨਗਰ ਥਾਣੇ 'ਚ ਆਪਣੀ ਨੂੰਹ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News