ਸਿਰਫ ਇੱਕ ਫੇਫੜੇ ਦੇ ਦਮ ''ਤੇ ਨਰਸ ਨੇ ਜਿੱਤੀ ਕੋਰੋਨਾ ਤੋਂ ਜੰਗ!

Thursday, May 13, 2021 - 02:52 AM (IST)

ਭੋਪਾਲ - ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਸਿਵਲ ਹਸਪਤਾਲ ਦੀ 39 ਸਾਲਾ ਨਰਸ ਪ੍ਰਫੁੱਲਿਤ ਪੀਟਰ ਦੇ ਸਰੀਰ ਵਿੱਚ ਸਿਰਫ ਇੱਕ ਫੇਫੜਾ ਹੈ। ਬਚਪਨ ਵਿੱਚ ਇੱਕ ਹਾਦਸੇ ਤੋਂ ਬਾਅਦ ਉਨ੍ਹਾਂ ਦੇ ਸਰੀਰ ਤੋਂ ਇੱਕ ਪਾਸੇ ਦਾ ਫੇਫੜਾ ਹਟਾ ਦਿੱਤਾ ਗਿਆ ਸੀ, ਜਿਸਦਾ ਪਤਾ ਉਨ੍ਹਾਂ ਨੂੰ ਸਾਲ 2014 ਵਿੱਚ ਲੱਗਾ, ਜਦੋਂ ਬੀਮਾਰ ਹੋਣ 'ਤੇ ਉਨ੍ਹਾਂ ਦੇ ਐਕਸਰੇਅ ਰਿਪੋਰਟ ਵਿੱਚ ਖੱਬਾ ਫੇਫੜਾ ਗਾਇਬ ਦਿਖਿਆ।

ਇਹ ਵੀ ਪੜ੍ਹੋ- ਇਸ ਸੂਬੇ 'ਚ ਦੋ ਹਫ਼ਤੇ ਲਈ ਵਧਾਇਆ ਗਿਆ ਲਾਕਡਾਊਨ

ਕੋਰੋਨਾ ਵਾਰਡ ਵਿੱਚ ਸੀ ਡਿਊਟੀ
ਪ੍ਰਫੁੱਲਿਤ ਪੀਟਰ ਨਰਸ ਹਨ। ਉਨ੍ਹਾਂ ਦੀ ਡਿਊਟੀ ਕੋਰੋਨਾ ਵਾਰਡ ਵਿੱਚ ਰਹਿੰਦੀ ਹੈ। ਇਸ ਦੌਰਾਨ ਉਹ ਖੁਦ ਵੀ ਕੋਰੋਨਾ ਦਾ ਸ਼ਿਕਾਰ ਹੋ ਗਈ। ਅਜਿਹੇ ਵਿੱਚ ਸਭ ਨੂੰ ਲੱਗਾ ਕਿ ਇੱਕ ਹੀ ਫੇਫੜਾ ਹੋਣ ਕਾਰਨ ਉਨ੍ਹਾਂ ਨੂੰ ਸਮੱਸਿਆ ਜ਼ਿਆਦਾ ਹੋਵੇਗੀ ਪਰ ਉਨ੍ਹਾਂ ਨੇ ਹੋਮ ਕੁਆਰੰਟੀਨ ਵਿੱਚ ਰਹਿ ਕੇ ਹੀ 14 ਦਿਨਾਂ ਵਿੱਚ ਕੋਰੋਨਾ ਤੋਂ ਜੰਗ ਜਿੱਤ ਲਈ।

ਇਹ ਵੀ ਪੜ੍ਹੋ- ਪੈਸੇ ਨਾ ਹੋਣ ਕਾਰਨ ਗੰਗਾ ਕੰਢੇ ਲਾਸ਼ਾਂ ਨੂੰ ਸਾੜਨ ਦੀ ਬਜਾਏ ਦਫਨਾ ਰਹੇ ਲੋਕ, ਵਾਇਰਸ ਫੈਲਣ ਦਾ ਖ਼ਤਰਾ

ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਪ੍ਰਫੁੱਲਿਤ ਪੀਟਰ ਨੇ ਦੱਸਿਆ ਕਿ ਉਨ੍ਹਾਂ ਨੇ ਹੋਮ ਕੁਆਰੰਟੀਨ ਵਿੱਚ ਰਹਿ ਕੇ ਹਿੰਮਤ ਨਹੀਂ ਹਾਰੀ ਅਤੇ ਰੋਜ਼ਾਨਾ ਯੋਗ ਕੀਤਾ, ਪ੍ਰਾਣਾਂਯਾਮ ਕੀਤਾ ਅਤੇ ਬਲੂਨ ਫੁਲਾਏ। ਉਨ੍ਹਾਂ ਦੱਸਿਆ ਉਹ ਵੈਕਸੀਨ ਦੀਆਂ ਦੋਨਾਂ ਡੋਜ਼ ਲੈ ਚੁੱਕੀ ਹੈ, ਇਸ ਲਈ ਉਨ੍ਹਾਂ ਨੂੰ ਭਰੋਸਾ ਸੀ ਕੋਰੋਨਾ ਹੋਣ ਦੇ ਬਾਵਜੂਦ ਸਥਿਤੀ ਗੰਭੀਰ ਨਹੀਂ ਹੋਵੇਗੀ ਅਤੇ ਅਜਿਹਾ ਹੀ ਹੋਇਆ । 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News