'ਆਪ' ਨੇ EC ਨੂੰ ਲਿਖੀ ਚਿੱਠੀ, ਭਾਜਪਾ 'ਤੇ ਕੇਜਰੀਵਾਲ ਖ਼ਿਲਾਫ਼ 'ਅਪਮਾਨਜਨਕ' ਮੁਹਿੰਮ ਦਾ ਇਲਜ਼ਾਮ

Wednesday, Nov 15, 2023 - 05:28 PM (IST)

'ਆਪ' ਨੇ EC ਨੂੰ ਲਿਖੀ ਚਿੱਠੀ, ਭਾਜਪਾ 'ਤੇ ਕੇਜਰੀਵਾਲ ਖ਼ਿਲਾਫ਼ 'ਅਪਮਾਨਜਨਕ' ਮੁਹਿੰਮ ਦਾ ਇਲਜ਼ਾਮ

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਉਸ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਸੋਸ਼ਲ ਮੀਡੀਆ 'ਤੇ 'ਅਪਮਾਨਜਨਕ' ਮੁਹਿੰਮ ਚਲਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ। ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ 'ਆਪ' ਨੇਤਾ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਮੁਲਾਕਾਤ ਦਾ ਸਮਾਂ ਮੰਗਿਆ ਹੈ ਤਾਂ ਕਿ ਪਾਰਟੀ ਦਾ ਇਕ ਪ੍ਰਤੀਨਿਧਈਮੰਡਲ ਸ਼ਿਕਾਇਤ ਦਰਜ ਕਰਵਾ ਸਕੇ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਇਕ ਦਿਨ ਪਹਿਲੇ ਹੀ ਚੋਣ ਕਮਿਸ਼ਨ ਨੇ 'ਆਪ' ਦੇ ਸੋਸ਼ਲ ਮੀਡੀਆ ਖਾਤੇ 'ਤੇ ਪ੍ਰਧਾਨ ਮੰਤਰੀ ਖ਼ਿਲਾਫ਼ ਪਾਰਟੀ ਵਲੋਂ ਦਰਜ ਕੀਤੀਆਂ ਗਈਆਂ ਅਪਮਾਨਜਨਤਕ ਟਿੱਪਣੀਆਂ ਲਈ ਕੇਜਰੀਵਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ 16 ਨਵੰਬਰ ਤੱਕ ਚੋਣ ਜ਼ਾਬਤਾ ਦੀ ਉਲੰਘਣਾ ਦੇ ਦੋਸ਼ ਦਾ ਜਵਾਬ ਦੇਣ ਲਈ ਕਿਹਾ ਸੀ।''

ਇਹ ਵੀ ਪੜ੍ਹੋ : ਜੰਮੂ 'ਚ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਬੱਸ, 36 ਲੋਕਾਂ ਦੀ ਦਰਦਨਾਕ ਮੌਤ

ਚੱਢਾ ਨੇ ਬੁੱਧਵਾਰ ਨੂੰ ਦੋਸ਼ ਲਗਾਇਆ,''ਭਾਜਪਾ ਕੇਜਰੀਵਾਲ ਖ਼ਿਲਾਫ਼ ਵਹਿਮੀ, ਅਪਮਾਨਜਨਕ ਮੁਹਿੰਮ ਚਲਾ ਰਹੀ ਹੈ। 'ਐਕਸ' 'ਤੇ ਦਿੱਲੀ ਭਾਜਪਾ ਦੇ ਖਾਤੇ ਤੋਂ 5 ਨਵੰਬਰ ਨੂੰ ਇਕ ਪੋਸਟ ਸਾਂਝੀ ਕੀਤੀ ਗਈ ਸੀ ਅਤੇ ਇਸ ਨੂੰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਰਗੇ ਚੋਣ ਰਾਜਾਂ 'ਚ ਪਾਰਟੀ ਦੇ ਅਧਿਕਾਰਤ ਖ਼ਾਤੇ ਤੋਂ  ਵੀ ਪੋਸਟ ਕੀਤਾ ਗਿਆ ਸੀ।'' ਉਨ੍ਹਾਂ ਦੋਸ਼ ਲਗਾਇਆ ਕਿ ਇਹ ਚੋਣ ਜ਼ਾਬਤਾ ਦੀ ਉਲੰਘਣਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News