ਕੇਜਰੀਵਾਲ ਦੀ ਪਤਨੀ ਦਾ ਪਹਿਲਾ ਬਿਆਨ ਆਇਆ ਸਾਹਮਣੇ, ਮੋਦੀ ਜੀ ਨੇ ਸੱਤਾ ਦੇ ਹੰਕਾਰ 'ਚ ਕਰਵਾਇਆ ਗ੍ਰਿਫ਼ਤਾਰ
Friday, Mar 22, 2024 - 06:58 PM (IST)

ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉਨ੍ਹਾਂ ਦੀ ਪਤਨੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 3 ਵਾਰ ਚੁਣੇ ਹੋਏ ਮੁੱਖ ਮੰਤਰੀ ਨੂੰ ਮੋਦੀ ਜੀ ਨੇ ਸੱਤਾ ਦੇ ਹੰਕਾਰ 'ਚ ਗ੍ਰਿਫ਼ਤਾਰ ਕਰਵਾਇਆ ਹੈ ਅਤੇ ਸਾਰਿਆਂ ਨੂੰ ਕੁਚਲਣ 'ਚ ਲੱਗੇ ਹਨ।
ਸੁਨੀਤਾ ਕੇਜਰੀਵਾਲ ਨੇ 'ਐਕਸ' 'ਤੇ ਪੋਸਟ ਕਰਦੇ ਹੋਏ ਲਿਖਿਆ,''ਤੁਹਾਡੇ 3 ਵਾਰ ਚੁਣੇ ਹੋਏ ਮੁੱਖ ਮੰਤਰੀ ਨੂੰ ਮੋਦੀ ਜੀ ਨੇ ਸੱਤਾ ਦੇ ਹੰਕਾਰ 'ਚ ਗ੍ਰਿਫ਼ਤਾਰ ਕਰਵਾਇਆ। ਸਾਰਿਆਂ ਨੂੰ Crush ਕਰਨ 'ਚ ਲੱਗੇ ਹਨ। ਇਹ ਦਿੱਲੀ ਦੇ ਲੋਕਾਂ ਨਾਲ ਧੋਖਾ ਹੈ। ਤੁਹਾਡੇ ਮੁੱਖ ਮੰਤਰੀ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਰਹੇ ਹਨ। ਅੰਦਰ ਰਹੋ ਜਾਂ ਬਾਹਰ, ਉਨ੍ਹਾਂ ਦਾ ਜੀਵਨ ਦੇਸ਼ ਨੂੰ ਸਮਰਪਿਤ ਹੈ। ਜਨਤਾ ਜਨਾਰਦਨ ਹੈ ਸਭ ਜਾਣਦੀ ਹੈ। ਜੈ ਹਿੰਦ''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e