ਪਤਨੀ ਨੂੰ ਸੀ ਕਿਸੇ ਹੋਰ ਨਾਲ ਪਿਆਰ, ਪਤੀ ਨੇ ਲਿਆ ਅਜਿਹਾ ਫ਼ੈਸਲਾ ਕਿ ਹਰ ਪਾਸੇ ਹੋਈ ਚਰਚਾ

Tuesday, Dec 28, 2021 - 02:43 PM (IST)

ਪਤਨੀ ਨੂੰ ਸੀ ਕਿਸੇ ਹੋਰ ਨਾਲ ਪਿਆਰ, ਪਤੀ ਨੇ ਲਿਆ ਅਜਿਹਾ ਫ਼ੈਸਲਾ ਕਿ ਹਰ ਪਾਸੇ ਹੋਈ ਚਰਚਾ

ਬੈਂਗਲੁਰੂ- ਬੈਂਗਲੁਰੂ 'ਚ ਇਕ ਪਤੀ ਵਲੋਂ ਆਪਣੀ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾਉਣ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਤਨੀ ਨੂੰ ਕਿਸੇ ਹੋਰ ਨੌਜਵਾਨ ਨਾਲ ਪਿਆਰ ਸੀ, ਜਦੋਂ ਇਸ ਦੀ ਜਾਣਕਾਰੀ ਪਤੀ ਨੂੰ ਹੋਈ ਤਾਂ ਉਸ ਨੇ ਇਸ  'ਤੇ ਕਲੇਸ਼ ਜਾਂ ਫਿਰ ਗੁੱਸਾ ਜ਼ਾਹਰ ਕਰਨ ਦੀ ਬਜਾਏ ਇਕ ਅਨੋਖੀ ਮਿਸਾਲ ਪੇਸ਼ ਕੀਤੀ, ਜਿਸ ਦੀ ਚਾਰੇ ਪਾਸੇ ਵਾਹਵਾਹੀ ਹੋ ਰਹੀ ਹੈ। ਦੱਸਣਯੋਗ ਹੈ ਕਿ ਮੂਲਰੂਪ ਨਾਲ ਬਿਹਾਰ ਦੇ ਜਮੁਈ ਦੇ ਪਤੀ-ਪਤਨੀ ਨੌਕਰੀ ਕਾਰਨ ਬੈਂਗਲੁਰੂ 'ਚ ਰਹਿੰਦੇ ਹਨ। ਇਕ ਦਿਨ ਪਤੀ ਨੂੰ ਪਤਾ ਲੱਗਾ ਕਿ ਪਤਨੀ ਦਾ ਅਫੇਅਰ ਕਿਸੇ ਹੋਰ ਨਾਲ ਹੈ ਤਾਂ ਉਸ ਨੇ ਪਤਨੀ ਨਾਲ ਗੱਲ ਕਰ ਕੇ ਪੁੱਛਿਆ। ਪਤਨੀ ਨੇ ਇਸ 'ਤੇ ਜਵਾਬ ਹਾਂ 'ਚ ਦਿੱਤਾ।

ਇਹ ਵੀ ਪੜ੍ਹੋ : PM ਮੋਦੀ ਹੁਣ 12 ਕਰੋੜ ਦੀ ਇਸ ਮਰਸੀਡੀਜ਼ 'ਚ ਕਰਨਗੇ ਸਫ਼ਰ, ਜਾਣੋ ਕੀ ਹੈ ਇਸ ਦੀ ਖ਼ਾਸੀਅਤ

ਜਦੋਂ ਪਤੀ ਵਿਕਾਸ ਨੂੰ ਪਤਾ ਲੱਗਾ ਕੇ ਵਿਆਹ ਤੋਂ ਪਹਿਲਾਂ ਹੀ ਸ਼ਿਵਾਨੀ ਦਾ ਸਚਿਨ ਨਾਮੀ ਮੁੰਡੇ ਨਾਲ ਅਫੇਅਰ ਸੀ ਅਤੇ ਸਚਿਨ ਵੀ ਜਮੁਈ ਦਾ ਹੈ ਪਰ ਉਹ ਬੈਂਗਲੁਰੂ ਆਉਂਦਾ-ਜਾਂਦਾ ਰਹਿੰਦਾ ਸੀ। ਇਸ ਤੋਂ ਬਾਅਦ ਵਿਕਾਸ ਨੇ ਬਿਨਾਂ ਕਿਸੇ ਲੜਾਈ-ਝਗੜੇ ਦੇ ਆਪਣੀ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾ ਦਿੱਤਾ ਅਤੇ ਫਿਰ ਉਸ ਨੇ ਸਚਿਨ ਨੂੰ ਬੈਂਗਲੁਰੂ ਬੁਲਾ ਕੇ ਵਿਆਹ ਦਾ ਪ੍ਰੋਗਰਾਮ ਤੈਅ ਕੀਤਾ। ਵਿਆਹ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ 'ਚ ਸਚਿਨ ਆਪਣੀ ਪ੍ਰੇਮਿਕਾ ਦੀ ਮਾਂਗ 'ਚ ਸਿੰਦੂਰ ਪਾ ਰਿਹਾ ਹੈ, ਜਦੋਂ ਕਿ ਵਿਕਾਸ ਉੱਥੇ ਹੀ ਮੌਜੂਦ ਹੈ। ਸਾਰਿਆਂ ਨੇ ਮਿਲ ਕੇ ਕਾਗਜ਼ੀ ਕਾਰਵਾਈ ਪੂਰੀ ਕਰ ਕੇ ਵਿਆਹ ਸੰਪੰਨ ਕਰਵਾਇਆ। ਉੱਥੇ ਹੀ ਇਕ ਰਿਪੋਰਟ 'ਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਵਿਕਾਸ ਦਾ ਉਸ ਦੀ ਪਤਨੀ ਨਾਲ ਦੂਜਾ ਵਿਆਹ ਸੀ। ਉਸ ਦੀ ਪਹਿਲੀ ਪਤਨੀ ਦੀ ਮੌਤ ਹੋ ਚੁਕੀ ਸੀ, ਇਸ ਤੋਂ ਬਾਅਦ ਉਸ ਨੇ ਸ਼ਿਵਾਨੀ ਨਾਲ 2 ਸਾਲ ਪਹਿਲਾਂ ਵਿਆਹ ਕਰਵਾਇਆ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News