ਪਤਨੀ ਨੇ ਭੈਣ ਅਤੇ ਭਤੀਜਿਆਂ ਨਾਲ ਮਿਲ ਪਤੀ ਦਾ ਕੀਤਾ ਕਤਲ
Wednesday, May 25, 2022 - 06:10 PM (IST)
ਜੀਂਦ (ਵਾਰਤਾ)- ਹਰਿਆਣਾ ਕੇ ਜੀਂਦ ਜਿਲ੍ਹੇ 'ਚ ਇਕ ਔਰਤ ਨੇ ਭੈਣ ਅਤੇ ਭਤੀਜਿਆਂ ਦੇ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਪਤਨੀ ਨੂੰ ਸ਼ੱਕ ਸੀ ਕਿ ਕਿਤੇ ਉਸ ਦਾ ਪਤੀ ਜ਼ਮੀਨ ਆਪਣੇ ਭਰਾ ਦੇ ਨਾਮ ਨਾ ਕਰਵਾ ਦੇਵੇ। ਸਦਰ ਥਾਣਾ ਨਰਵਾਨਾ ਪੁਲਸ ਨੇ ਮ੍ਰਿਤਕ ਦੇ ਚਾਚਾ ਦੀ ਸ਼ਿਕਾਇਤ 'ਤੇ ਮ੍ਰਿਤਕ ਦੀ ਪਤਨੀ, ਸਾਲੀ, 2 ਭਤੀਜਿਆਂ ਨੂੰ ਨਾਮਜ਼ਦ ਕਰ ਕੇ 4 ਹੋਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿੰਡ ਝੀਲ ਦੇ ਰਾਜੇਂਦਰ (52) 'ਤੇ ਉਸ ਦੀ ਪਤਨੀ ਨੇ ਆਪਣੀ ਭੈਣ ਅਤੇ ਭਤੀਜਿਆਂ ਨਾਲ ਮਿਲ ਕੇ ਹਮਲਾ ਕਰ ਦਿੱਤਾ, ਜਿਸ 'ਚ ਰਾਜੇਂਦਰ ਨੂੰ ਗੰਭੀਰ ਸੱਟਾਂ ਲੱਗੀਆਂ। ਪਰਿਵਾਰ ਵਾਲਿਆਂ ਨੇ ਉਸ ਨੂੰ ਨਰਵਾਨਾ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਚਾਚਾ ਰਾਮਫਲ ਨੇ ਪੁਲਸ ਨੂੰ ਦੱਸਿਆ ਕਿ ਰਾਜਿੰਦਰ ਸਮਾਜ ਭਲਾਈ ਵਿਭਾਗ ਵਿਚ ਡਰਾਈਵਰ ਵਜੋਂ ਕੰਮ ਕਰਦਾ ਸੀ। ਉਸ ਦੀ ਪਤਨੀ ਸੇਵਾਪਤੀ ਨਾਲ ਲੜਾਈ ਚਲ ਰਹੀ ਸੀ। ਸੇਵਾਪਤੀ ਆਪਣੀ ਭੈਣ ਕੇਲਾਪਤੀ ਨਾਲ ਰਹਿ ਰਹੀ ਸੀ। ਕੇਲਾਪਤੀ ਦਾ ਪਤੀ ਸੁਰੇਂਦਰ ਰਾਜੇਂਦਰ ਦਾ ਵੱਡਾ ਭਰਾ ਸੀ। ਸੁਰਿੰਦਰ ਦੀ ਵੀ ਮੌਤ ਹੋ ਚੁੱਕੀ ਹੈ। ਸੇਵਾਪਤੀ ਨੇ ਗੁਜਾਰੇ ਭੱਤੇ ਲਈ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਰਾਜਿੰਦਰ ਆਪਣੇ ਛੋਟੇ ਭਰਾ ਬਿਜੇਂਦਰ ਨਾਲ ਰਹਿ ਰਿਹਾ ਸੀ। ਉਸ ਦੀ ਪਤਨੀ ਨੂੰ ਸ਼ੱਕ ਸੀ ਕਿ ਰਾਜਿੰਦਰ ਉਸ ਦੀ ਜ਼ਮੀਨ ਛੋਟੇ ਭਰਾ ਬਿਜੇਂਦਰ ਦੇ ਨਾਂ ਕਰਵਾ ਨਾ ਦੇਵੇ, ਜਿਸ ਕਾਰਨ ਦੇਰ ਸ਼ਾਮ ਸੇਵਾਪਤੀ ਨੇ ਭੈਣ ਕੇਲਾਪਤੀ, ਭਤੀਜੇ ਅਨਿਲ ਅਤੇ ਪ੍ਰਦੀਪ ਅਤੇ ਕੁਝ ਹੋਰਾਂ ਨੇ ਮਿਲ ਕੇ ਰਾਜਿੰਦਰ ਦਾ ਕਤਲ ਕਰ ਦਿੱਤਾ। ਰਾਮਫਲ ਦੀ ਸ਼ਿਕਾਇਤ 'ਤੇ ਸਦਰ ਥਾਣਾ ਨਰਵਾਣਾ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਸੇਵਾਪਤੀ, ਸਾਲੀ ਕੇਲਾਪਤੀ, ਭਤੀਜੇ ਅਨਿਲ, ਪ੍ਰਦੀਪ ਨੂੰ ਨਾਮਜ਼ਦ ਕਰਕੇ ਚਾਰ ਹੋਰ ਦੋਸ਼ੀਆਂ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।