ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਤੰਗ ਆ ਕੇ ਪਤੀ ਨੇ ਕੀਤੀ ਆਤਮ-ਹੱਤਿਆ
Sunday, Mar 11, 2018 - 10:32 AM (IST)

ਕਾਨਪੁਰ— ਉਤਰ ਪ੍ਰਦੇਸ਼ ਦੇ ਕਾਨਪੁਰ 'ਚ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪਤੀ ਨੇ ਆਪਣੀ ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁੱਖੀ ਹੋ ਕੇ ਆਤਮ-ਹੱਤਿਆ ਕਰ ਲਈ। ਇੰਨਾ ਹੀ ਨਹੀਂ ਵਿਅਕਤੀ ਨੇ ਮਰਨ ਤੋਂ ਪਹਿਲੇ 2 ਮਿੰਟ 57 ਸੈਕੰਡ ਦੀ ਇਕ ਵੀਡੀਓ ਬਣਾਈ ਹੈ। ਜਿਸ 'ਚ ਉਸ ਨੇ ਮੌਤ ਦਾ ਜ਼ਿੰਮੇਵਾਰ ਚੰਦਨ ਸਿੰਘ, ਵਿੱਕੀ, ਸੰਜੈ ਸਿੰਘ, ਅਮਿਤ ਸਕਸੈਨਾ ਅਤੇ ਮਿਸ਼ਰਾ ਸਮੇਤ ਆਪਣੀ ਪਤਨੀ ਨੂੰ ਦੱਸਿਆ ਹੈ। ਵਪਾਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਸੂਤਰਾਂ ਮੁਤਾਬਕ ਚੇਕਰੀ ਥਾਣਾ ਖੇਤਰ ਦੇ ਓਮਪੁਰਵਾ ਪਿੰਡ ਵਾਸੀ ਵਪਾਰੀ ਅਨੂਪ ਸਿੰਘ ਨੇ ਬੀਤੀ 6 ਮਾਰਚ ਦੀ ਰਾਤ ਨੂੰ ਜ਼ਹਿਰ ਖਾ ਕੇ ਆਤਮ-ਹੱਤਿਆ ਕਰ ਲਈ ਸੀ। 7 ਮਾਰਚ ਨੂੰ ਉਸ ਦੀ ਲਾਸ਼ ਕਮਰੇ 'ਚ ਪਈ ਮਿਲੀ। ਪੁਲਸ ਨੇ ਆਤਮ-ਹੱਤਿਆ ਮਾਮਲਾ ਸਮਝ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੂੰ ਇਸ ਗੱਲ ਦੀ ਵੀ ਜਾਣਕਾਰੀ ਹੋਈ ਕਿ ਵਪਾਰੀ ਬਹੁਤ ਪਰੇਸ਼ਾਨ ਰਹਿੰਦਾ ਸੀ। ਅਨੂਪ ਦੇ ਪਰਿਵਾਰਕ ਮੈਬਰਾਂ ਨੇ ਪਤਨੀ ਹੇਮਲਤਾ 'ਤੇ ਕਤਲ ਦਾ ਦੋਸ਼ ਲਗਾਇਆ ਅਤੇ ਪੁਲਸ 'ਚ ਉਸ ਦੇ ਖਿਲਾਫ ਸ਼ਿਕਾਇਤ ਵੀ ਕੀਤੀ।
ਮਾਮਲਾ ਗੰਭੀਰ ਦੇਖ ਕੇ ਪੁਲਸ ਨੇ ਇਸ ਦੀ ਜਾਂਚ ਕੀਤੀ। ਜਾਂਚ 'ਚ ਪੁਲਸ ਦੇ ਹੱਥ ਅਨੂਪ ਦਾ ਇਕ ਵੀਡੀਓ ਲੱਗਾ ਹੈ। ਵੀਡੀਓ 'ਚ 6 ਲੋਕਾਂ ਨੂੰ ਆਪਣੀ ਮੌਤ ਦਾ ਜ਼ਿੰਮੇਦਾਰ ਦੱਸਿਆ ਹੈ।