ਵਿਆਹ ਦੇ 10 ਸਾਲਾਂ ਬਾਅਦ ਪਤਨੀ ਦਾ ਚੱਲਿਆ ਅਫੇਅਰ, ਪਤੀ ਨੇ ਮੰਦਰ ਲਿਜਾ ਕੇ ਪ੍ਰੇਮੀ ਨਾਲ ਕਰਵਾ ''ਤਾ ਵਿਆਹ
Monday, Jan 19, 2026 - 05:11 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਪਿੰਡ ਰਮਗੜ੍ਹਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦੀ ਜ਼ਿੱਦ ਅੱਗੇ ਹਾਰ ਮੰਨ ਕੇ ਉਸ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਰਮਗੜ੍ਹਾ ਦੇ ਰਹਿਣ ਵਾਲੇ ਆਸ਼ੀਸ਼ ਤਿਵਾਰੀ ਦਾ ਵਿਆਹ ਸਾਲ 2016 ਵਿੱਚ ਪਿੰਕੀ ਨਾਲ ਹੋਇਆ ਸੀ।
ਕਿਵੇਂ ਖੁੱਲ੍ਹਿਆ ਅਫੇਅਰ ਦਾ ਭੇਤ?
ਬੀਤੇ ਸ਼ਨੀਵਾਰ ਰਾਤ ਆਸ਼ੀਸ਼ ਨੇ ਆਪਣੀ ਪਤਨੀ ਨੂੰ ਉਸ ਦੇ ਪ੍ਰੇਮੀ ਅਮਿਤ ਸ਼ਰਮਾ ਨਾਲ ਰੰਗੇ ਹੱਥੀਂ ਫੜ ਲਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਐਤਵਾਰ ਨੂੰ ਥਾਣੇ ਵਿੱਚ ਪੰਚਾਇਤ ਹੋਈ, ਪਰ ਪਿੰਕੀ ਨੇ ਆਪਣੇ ਪ੍ਰੇਮੀ ਨਾਲ ਰਹਿਣ ਦੀ ਜ਼ਿੱਦ ਨਹੀਂ ਛੱਡੀ। ਅੰਤ ਵਿੱਚ ਆਸ਼ੀਸ਼ ਨੇ ਅਮਰਗੜ੍ਹ ਦੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਦੋਵਾਂ ਦਾ ਵਿਆਹ ਕਰਵਾ ਦਿੱਤਾ। ਇਸ ਵਿਆਹ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪ੍ਰੇਮੀ ਅਮਿਤ ਮੰਦਰ ਵਿੱਚ ਪਿੰਕੀ ਦੀ ਮਾਂਗ ਵਿੱਚ ਸੰਧੂਰ ਭਰ ਰਿਹਾ ਹੈ।
ਮਾਸੂਮ ਬੱਚਿਆਂ ਨੇ ਲਿਆ ਵੱਡਾ ਫੈਸਲਾ
ਇਸ ਘਟਨਾ ਦਾ ਸਭ ਤੋਂ ਭਾਵੁਕ ਪਹਿਲੂ ਇਹ ਰਿਹਾ ਕਿ ਆਸ਼ੀਸ਼ ਅਤੇ ਪਿੰਕੀ ਦੇ ਦੋ ਬੱਚੇ, ਅਭਿਨਵ (7 ਸਾਲ) ਅਤੇ ਅਨੁਰਾਗ (4 ਸਾਲ) ਨੇ ਆਪਣੀ ਮਾਂ ਦੇ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਦੋਵਾਂ ਬੱਚਿਆਂ ਨੇ ਆਪਣੀ ਮਾਂ ਦਾ ਸਾਥ ਛੱਡ ਕੇ ਆਪਣੇ ਪਿਤਾ ਨਾਲ ਰਹਿਣ ਦਾ ਫੈਸਲਾ ਕੀਤਾ। ਫਿਲਹਾਲ ਇਲਾਕੇ ਵਿੱਚ ਪਤੀ ਦੇ ਇਸ ਕਦਮ ਅਤੇ ਬੱਚਿਆਂ ਦੇ ਫੈਸਲੇ ਦੀ ਕਾਫੀ ਚਰਚਾ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
