ਕੁੱਤੇ ਨੇ Cancel ਕਰਵਾ''ਤਾ ਵਿਆਹ ! ਬੈਂਡ-ਵਾਜਿਆਂ ''ਚ ਪੈ ਗਿਆ ਰੌਲ਼ਾ, ਥਾਣੇ ਪੁੱਜਾ ਮਾਮਲਾ

Saturday, Feb 21, 2026 - 12:53 PM (IST)

ਕੁੱਤੇ ਨੇ Cancel ਕਰਵਾ''ਤਾ ਵਿਆਹ ! ਬੈਂਡ-ਵਾਜਿਆਂ ''ਚ ਪੈ ਗਿਆ ਰੌਲ਼ਾ, ਥਾਣੇ ਪੁੱਜਾ ਮਾਮਲਾ

ਕਾਨਪੁਰ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ 'ਚ ਇਕ ਵਿਆਹ ਸਮਾਰੋਹ ਉਸ ਸਮੇਂ ਰੱਦ ਹੋ ਗਿਆ, ਜਦੋਂ ਲਾੜੀ ਦੇ ਪਾਲਤੂ ਕੁੱਤੇ ਨੂੰ ਲੈ ਕੇ ਸ਼ੁਰੂ ਹੋਈ ਕਹਾਸੁਣੀ 2 ਪਰਿਵਾਰਾਂ ਵਿਚਾਲੇ ਝਗੜੇ ਚ ਬਦਲ ਗਈ। ਇਸ ਝਗੜੇ 5 ਲੋਕ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਵੀਰਵਾਰ ਨੂੰ ਇਹ ਘਟਨਾ ਜ਼ਿਲ੍ਹੇ ਦੇ ਖਾਗਾ ਇਲਾਕੇ ਦੇ ਇਕ ਗੈਸਟ ਹਾਊਸ ਚ ਹੋਈ, ਜਿੱਥੇ ਸਥਾਨਕ ਸਰਾਫਾ ਵਪਾਰੀ ਸੁਮਿਤ ਕੇਸਰਵਾਨੀ (25) ਦਾ ਵਿਆਹ ਪ੍ਰਯਾਗਰਾਜ ਦੀ ਤਨੂ ਕੇਸਰਵਾਨੀ (19) ਨਾਲ ਹੋਣਾ ਸੀ। ਪੁਲਸ ਨੇ ਕਿਹਾ ਕਿ ਦੋਵੇਂ ਲਗਭਗ 2 ਸਾਲਾਂ ਤੋਂ ਰਿਸ਼ਤੇ ਚ ਸਨ ਅਤੇ ਆਪਣੇ ਪਰਿਵਾਰਾਂ ਦੀ ਸਹਿਮਤੀ ਨਾਲ ਪ੍ਰੇਮ ਵਿਆਹ ਕਰਨ ਵਾਲੇ ਸਨ। ਪੁਲਸ ਅਨੁਸਾਰ, ਵੀਰਵਾਰ ਸਵੇਰੇ ਵਿਆਹ ਦੀਆਂ ਰਸਮਾਂ ਦੌਰਾਨ ਸਮਾਰੋਹ ਸਥਾਨ ਤੋਂ ਕੁਝ ਦੂਰੀ ਤੇ ਬੰਨ੍ਹਿਆ ਲਾੜੀ ਦਾ ਪਾਲਤੂ ਕੁੱਤਾ ਭੌਂਕਣ ਲੱਗਾ। ਦੱਸਿਆ ਗਿਆ ਕਿ ਲਾੜੇ ਪੱਖ ਦੇ ਲੋਕਾਂ ਨੇ ਉਸ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਇਕ ਮੁੰਡੇ 'ਤੇ ਕੁੱਤੇ ਨੂੰ ਕੁੱਟਣ ਦਾ ਦੋਸ਼ ਹੈ। ਇਸੇ ਗੱਲ 'ਤੇ ਦੋਵਾਂ ਪੱਖਾਂ 'ਚ ਤਿੱਖੀ ਬਹਿਸ ਸ਼ੁਰੂ ਹੋਈ, ਜੋ ਜਲਦ ਹੀ ਹਿੰਸਕ ਝੜਪ 'ਚ ਬਦਲ ਗਈ।

ਚਸ਼ਮਦੀਦਾਂ ਅਨੁਸਾਰ, ਹੱਥੋਪਾਈ ਦੌਰਾਨ ਇਕ-ਦੂਜੇ 'ਤੇ ਕੁਰਸੀਆਂ ਸੁੱਟੀਆਂ ਗਈਆਂ ਅਤੇ ਡੰਡਿਆਂ ਨਾਲ ਹਮਲਾ ਕੀਤਾ। ਲਾੜੀ ਪੱਖ ਦੇ ਤਿੰਨ ਲੋਕਾਂ ਦੇ ਸਿਰ 'ਤੇ ਸੱਟਾਂ ਲੱਗੀਆਂ, ਇਕ ਵਿਅਕਤੀ ਦਾ ਹੱਥ ਟੁੱਟ ਗਿਆ ਅਤੇ ਰਿਸ਼ਭ ਕੇਸਰਵਾਨੀ, ਸ਼ੁਭਮ ਗੁਪਤਾ ਅਤੇ ਸੰਗੀਤਾ ਦੇਵੀ ਜ਼ਖ਼ਮੀ ਹੋ ਗਏ। ਲਾੜੇ ਪੱਖ ਦੇ ਕੁਝ ਲੋਕਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਪੱਖਾਂ ਨੂੰ ਥਾਣੇ ਲੈ ਗਈ। ਜ਼ਖ਼ਮੀਆਂ ਦਾ ਇਲਾਜ ਕਮਿਊਨਿਟੀ ਹੈਲਥ ਸੈਂਟਰ 'ਚ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ ਸਵੇਰੇ ਪਰਿਵਾਰਾਂ ਵਿਚਾਲੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਖਾਗਾ ਥਾਣਾ ਇੰਚਾਰਜ ਆਰ.ਕੇ. ਪਟੇਲ ਨੇ ਦੱਸਿਆ ਕਿ ਬਾਅਦ 'ਚ ਦੋਵੇਂ ਪੱਖ ਵਿਆਹ ਰੱਦ ਕਰਨ ਅਤੇ ਤਿਆਰੀਆਂ ਦੌਰਾਨ ਦਿੱਤੇ ਗਏ ਤੋਹਫੇ ਅਤੇ ਕੀਮਤੀ ਸਾਮਾਨ ਵਾਪਸ ਕਰਨ 'ਤੇ ਸਹਿਮਤ ਹੋ ਗਏ ਅਤੇ ਮਾਮਲਾ ਆਪਸੀ ਸਹਿਮਤੀ ਨਾਲ ਸੁਲਝਾ ਲਿਆ ਗਿਆ। ਉਨ੍ਹਾਂ ਕਿਹਾ,''ਹੁਣ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਹੋਈ ਹੈ। ਲਿਖਤੀ ਸ਼ਿਕਾਇਤ ਮਿਲਣ 'ਤੇ ਕਾਰਵਾਈ ਕੀਤੀ ਜਾਵੇ।'' ਲਾੜੀ ਪੱਖ ਨੇ ਦੋਸ਼ ਲਗਾਇਆ ਕਿ ਲਾੜੇ ਨੇ ਆਪਣੇ ਪਿਛਲੇ ਵਿਆਹ ਦੀ ਜਾਣਕਾਰੀ ਲੁਕਾਈ ਸੀ, ਹਾਲਾਂਕਿ ਲਾੜੇ ਨੇ ਇਸ ਦੋਸ਼ ਤੋਂ ਇਨਕਾਰ ਕੀਤਾ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਲਾੜੇ ਪੱਖ ਦੇ ਕੁਝ ਲੋਕ ਸ਼ਰਾਬ ਦੇ ਨਸ਼ੇ 'ਚ ਸਨ, ਜਿਸ ਨਾਲ ਵਿਵਾਦ ਵਧ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News