NRI ਸੁਖਜੀਤ ਕਤਲਕਾਂਡ ''ਚ ਪਤਨੀ ਅਤੇ ਪ੍ਰੇਮੀ ਦੋਸ਼ੀ ਕਰਾਰ, ਭਲਕੇ ਹੋਵੇਗਾ ਸਜ਼ਾ ਦਾ ਐਲਾਨ

Friday, Oct 06, 2023 - 05:51 PM (IST)

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ 'ਚ ਸ਼ਾਹਜਹਾਂਪੁਰ ਦੇ ਅਪਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੰਕਜ ਕੁਮਾਰ ਸ਼੍ਰੀਵਾਸਤਵ ਨੇ ਐੱਨ.ਆਰ.ਆਈ. ਸੁਖਜੀਤ ਸਿੰਘ ਦੇ ਕਤਲ ਦੇ ਮਾਮਲੇ 'ਚ ਉਨ੍ਹਾਂ ਦੀ ਪਤਨੀ ਰਮਨਦੀਪ ਕੌਰ ਅਤੇ ਦੋਸਤ ਗੁਰਪ੍ਰੀਤ ਸਿੰਘ ਉਰਫ਼ ਮਿੱਠੂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਦੋਹਾਂ ਦੀ ਸਜ਼ਾ ਦਾ ਐਲਾਨ 7 ਅਕਤੂਬਰ ਯਾਨੀ ਭਲਕੇ ਹੋਵੇਗਾ। ਬੰਡਾ ਦੇ ਬਸੰਤਾਪੁਰ ਦੇ ਮੂਲ ਵਾਸੀ ਸੁਖਜੀਤ ਇੰਗਲੈਂਡ ਦੇ ਡਰਬਿਸ਼ਾਇਰ 'ਚ ਰਹਿੰਦਾ ਸੀ। ਉਸ ਦੀ ਮਾਂ ਵੰਸ਼ ਕੌਰ ਪਿੰਡ ਬਸੰਤਾਪੁਰ 'ਚ ਫਾਰਮ ਹਾਊਸ 'ਚ ਰਹਿ ਕੇ ਖੇਤੀ ਦੀ ਦੇਖਭਾਲ ਕਰਦੀ ਸੀ। ਸੁਖਜੀਤ ਦੀ ਪੰਜਾਬ ਦੇ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਦੇ ਜੈਨਪੁਰ ਦੇ ਮੂਲ ਵਾਸੀ ਅੇਤ ਦੁਬਈ 'ਚ ਰਹਿਣ ਵਾਲੇ ਮਿੱਠੂ ਸਿੰਘ ਨਾਲ ਦੋਸਤੀ ਸੀ। ਮਿੱਠੂ ਹਮੇਸ਼ਾ ਇੰਗਲੈਂਡ ਅਤੇ ਸੁਖਜੀਤ ਦੁਬਈ ਜਾ ਕੇ ਇਕ-ਦੂਜੇ ਦੇ ਇੱਥੇ ਰੁਕਦੇ ਸਨ। ਇਸ ਦੌਰਾਨ ਮਿੱਠੂ ਅਤੇ ਸੁਖਜੀਤ ਦੀ ਪਤਨੀ ਰਮਨਦੀਪ ਕੌਰ ਵਿਚਾਲੇ ਪ੍ਰੇਮ ਪ੍ਰਸੰਗ ਹੋ ਗਿਆ। 28 ਜੁਲਾਈ 2016 ਨੂੰ ਸੁਖਜੀਤ ਪਤਨੀ, ਬੱਚਿਆਂ ਅਤੇ ਆਪਣੇ ਦੋਸਤ ਮਿੱਠੂ ਨਾਲ ਭਾਰਤ ਆਇਆ ਸੀ। ਦੇਸ਼ 'ਚ ਕਈ ਜਗ੍ਹਾ ਘੁੰਮਣ ਤੋਂ ਬਾਅਦ ਉਹ 15 ਅਗਸਤ ਨੂੰ ਫਾਰਮ ਹਾਊਸ 'ਤੇ ਬਸੰਤਾਪੁਰ ਪਹੁੰਚੇ।

ਇਹ ਵੀ ਪੜ੍ਹੋ : ਕੋਰਟ ਨੇ ਧਰਮ ਪਰਿਵਰਤਨ ਮਾਮਲੇ 'ਚ ਤਾਰਾ ਸ਼ਾਹਦੇਵ ਦੇ ਸਾਬਕਾ ਪਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਇਕ ਸਤੰਬਰ ਦੀ ਰਾਤ ਸੁਖਜੀਤ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਪੁਲਸ ਨੇ ਮਿੱਠੂ ਸਿੰਘ ਅਤੇ ਰਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਕੇ ਘਟਨਾ ਦਾ ਖ਼ੁਲਾਸਾ ਕੀਤਾ ਸੀ। ਪੁਲਸ ਅਨੁਸਾਰ ਪ੍ਰੇਮ ਸੰਬੰਧ ਕਾਰਨ ਰਮਨਦੀਪ ਕੌਰ ਨੇ ਪ੍ਰੇਮੀ ਮਿੱਠੂ ਨਾਲ ਮਿਲ ਕੇ ਸੁਖਜੀਤ ਦਾ ਕਤਲ ਕੀਤਾ ਸੀ। ਪੁਲਸ ਨੇ ਦੋਹਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਜੇਲ੍ਹ ਭੇਜਿਆ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਮਾਨਤ ਹੋ ਗਿਆ। ਸਹਾਇਕ ਜ਼ਿਲ੍ਹਾ ਸਰਕਾਰੀ ਵਕੀਲ ਸ਼੍ਰੀਪਾਲ ਵਰਮਾ ਨੇ ਦੱਸਿਆ ਕਿ ਬੰਡਾ ਪੁਲਸ ਨੇ ਰਮਨਦੀਪ ਅਤੇ ਮਿੱਠੂ ਖ਼ਿਲਾਫ਼ ਦੋਸ਼ ਪੱਤਰ ਅਦਾਲਤ 'ਚ ਭੇਜਿਆ ਸੀ। ਮੁਕੱਦਮਾ ਚੱਲਣ ਦੌਰਾਨ 16 ਗਵਾਹ ਅਦਾਲਤ 'ਚ ਪੇਸ਼ ਕੀਤੇ ਗਏ। ਵੀਰਵਾਰ ਨੂੰ ਅਦਾਲਤ ਨੇ ਗਵਾਹਾਂ ਦੇ ਬਿਆਨ ਅਤੇ ਸਰਕਾਰੀ ਵਕੀਲ ਦੇ ਤਰਕਾਂ ਨੂੰ ਸੁਣਨ ਤੋਂ ਬਾਅਦ ਰਮਨਦੀਪ ਅਤੇ ਮਿੱਠੂ ਨੂੰ ਦੋਸ਼ੀ ਮੰਨਿਆ। ਅਦਾਲਤ ਭਲਕੇ ਦੋਹਾਂ ਦੀ ਸਜ਼ਾ 'ਤੇ ਫ਼ੈਸਲਾ ਸੁਣਾਏਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News