ਪਤਨੀ ਹੀ ਨਿਕਲੀ ਪਤੀ ਦੀ ਕਾਤਲ

Tuesday, Mar 06, 2018 - 02:35 PM (IST)

ਪਤਨੀ ਹੀ ਨਿਕਲੀ ਪਤੀ ਦੀ ਕਾਤਲ

ਰੋਹਤਕ — ਰਾਜਿੰਦਰ ਕਾਲੋਨੀ ਨਿਵਾਸੀ ਸ਼ਿਵ ਸ਼ੰਕਰ ਦੀ ਹੱਤਿਆ ਕਿਸੇ ਹੋਰ ਨੇ ਨਹੀਂ ਸਗੋਂ ਉਸਦੀ ਪਤਨੀ ਕ੍ਰਿਸ਼ਣਾ ਨੇ ਹੀ ਕੀਤੀ ਸੀ। ਘਟਨਾ ਤੋਂ ਕੁਝ ਸਮਾਂ ਪਹਿਲਾਂ ਦੋਵਾਂÎ ਪਤੀ-ਪਤਨੀ ਵਿਚਕਾਰ ਝਗੜਾ ਹੋਇਆ ਸੀ। ਇਸ ਦੌਰਾਨ ਸ਼ਿਵ ਸ਼ੰਕਰ ਨੇ ਆਪਣੀ ਪਤਨੀ ਨੂੰ ਗਾਲਾਂ ਵੀ ਕੱਢੀਆਂ ਅਤੇ 2-4 ਥੱਪੜ ਵੀ ਲਗਾਏ ਸਨ। ਇਸ ਗੱਲ ਦਾ ਉਸਦੀ ਪਤਨੀ ਨੂੰ ਗੁੱਸਾ ਸੀ ਜਿਸ ਤੋਂ ਬਾਅਦ ਉਸਨੇ ਆਪਣੇ ਪਤੀ ਨੂੰ ਜਾਨ ਤੋਂ ਮਾਰਨ ਬਾਰੇ ਸੋਚ ਲਿਆ ਸੀ। ਇਸ ਤੋਂ ਬਾਅਦ ਕ੍ਰਿਸ਼ਣਾ ਅੰਦਰੋਂ ਦਾਤਰ ਲੈ ਕੇ ਆਈ ਅਤੇ ਇਕ ਤੋਂ ਬਾਅਦ ਇਕ ਕੁੱਲ 3 ਵਾਰ ਸ਼ਿਵ ਸ਼ੰਕਰ ਦੀ ਗਰਦਨ 'ਤੇ ਕਰ ਦਿੱਤੇ। ਜਿਸ ਕਾਰਨ ਸ਼ਿਵ ਸ਼ੰਕਰ ਦੀ ਮੌਤ ਹੋ ਗਈ। ਵਾਰਦਾਤ ਨੂੰ ਕ੍ਰਿਸ਼ਣਾ ਨੇ ਖੁਦ ਹੀ ਅੰਜਾਮ ਦਿੱਤਾ ਸੀ। 
ਗੁਆਂਢੀਆਂ ਤੋਂ ਲਗਾਤਾਰ ਕੀਤਾ ਜਾ ਰਹੀ ਪੁੱਛਗਿੱਛ
ਪੁਲਸ ਵਲੋਂ ਸ਼ਿਵ ਸ਼ੰਕਰ ਦੇ ਗੁਆਂਢੀਆਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਗੁਆਂਢੀ ਨੇ ਸ਼ਿਵ ਸ਼ੰਕਰ ਅਤੇ ਉਸਦੀ ਪਤਨੀ ਵਿਚਕਾਰ ਹੁੰਦੇ ਝਗੜਿਆਂ ਬਾਰੇ ਪੁਲਸ ਨੂੰ ਦੱਸਿਆ। ਜਿਸ ਤੋਂ ਬਾਅਦ ਪੁਲਸ ਨੇ ਕ੍ਰਿਸ਼ਣਾ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਗੁਆਂਢੀਆਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਕਤਲ ਦੇ ਮਾਮਲੇ ਦੀਆਂ ਪਰਤਾਂ ਖੁੱਲ੍ਹ ਸਕੀਆਂ।
ਪਤਨੀ ਨੂੰ ਲਿਆ ਇਕ ਦਿਨ ਦੇ ਰਿਮਾਂਡ 'ਤੇ
ਪੁਲਸ ਨੇ ਮ੍ਰਿਤਕ ਦੀ ਪਤਨੀ ਨੂੰ ਘਰੋਂ ਗ੍ਰਿਫਤਾਰ ਕਰ ਲਿਆ ਅਤੇ ਉਸਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੋਂ ਉਸਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਲੈ ਲਿਆ ਗਿਆ ਹੈ। ਪੁਲਸ ਮਹਿਲਾ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ। 
ਮਹਿਲਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਸ਼ਿਵ ਸ਼ੰਕਰ ਸ਼ਰਾਬ ਬਹੁਤ ਪੀਂਦਾ ਸੀ ਅਤੇ ਕਈ ਵਾਰ ਉਸਨੂੰ ਹੋਸ਼ ਵੀ ਨਹੀਂ ਰਹਿੰਦਾ ਸੀ। ਸ਼ਿਵ ਸ਼ੰਕਰ ਨੂੰ ਗਲੀਆਂ ਵਿਚੋਂ ਚੁੱਕ ਕੇ ਲਿਆਉਣਾ ਪੈਂਦਾ ਸੀ। ਕ੍ਰਿਸ਼ਣਾ ਉਸਨੂੰ ਸ਼ਰਾਬ ਪੀਣ ਤੋਂ ਮਨ੍ਹਾ ਕਰਦੀ ਰਹਿੰਦੀ ਸੀ ਪਰ ਉਹ ਨਹੀਂ ਮੰਨਦਾ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਦਾ ਝਗੜਾ ਹੁੰਦਾ ਸੀ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਜ਼ਮੀਨੀ ਝਗੜੇ ਦਾ ਕਾਰਨ ਉਸਦਾ ਆਪਣੇ ਚਚੇਰੇ ਭਰਾਵਾਂ ਨਾਲ ਝਗੜਾ ਹੁੰਦਾ ਰਹਿੰਦਾ ਸੀ। ਹਾਲਾਂਕਿ ਪਰਿਵਾਰ ਨੇ ਐੱਫ.ਆਈ.ਆਰ. 'ਚ ਕਿਸੇ ਨੂੰ ਵੀ ਨਾਮਜ਼ਦ ਨਹੀਂ ਕੀਤਾ ਸੀ। 


Related News