WHO ਨੇ ਕੋਵੈਕਸੀਨ ਦੀ ਸਪਲਾਈ 'ਤੇ ਲਗਾਈ ਰੋਕ, ਵੈਕਸੀਨ ਪ੍ਰਾਪਤ ਕਰਨ ਵਾਲੇ ਦੇਸ਼ਾਂ ਨੂੰ ਕੀਤੀ ਇਹ ਸਿਫ਼ਾਰਿਸ਼

04/03/2022 4:56:53 PM

ਹੈਦਰਾਬਾਦ (ਭਾਸ਼ਾ)- ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐੱਚ.ਓ.) ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਵਲੋਂ ਬਣੀ ਕੋਵੈਕਸੀਨ ਦੀ ਸੰਯੁਕਤ ਰਾਸ਼ਟਰ ਖਰੀਦ ਏਜੰਸੀਆਂ ਰਾਹੀਂ ਸਪਲਾਈ ਮੁਅੱਤਲ ਕਰ ਦਿੱਤੀ ਹੈ ਅਤੇ ਉਹ ਕੋਵਿਡ-19 ਰੋਕੂ ਟੀਕੇ ਪ੍ਰਾਪਤ ਕਰਨ ਵਾਲੇ ਦੇਸ਼ਾਂ ਨੂੰ ਉੱਚਿਤ ਕਦਮ ਚੁਕਣ ਦੀ ਸਿਫ਼ਾਰਿਸ਼ ਕਰ ਰਿਹਾ ਹੈ। ਨਿਰੀਖਣ 'ਚ ਪਾਈਆਂ ਗਈਆਂ ਕਮੀਆਂ ਨੂੰ ਦੂਰ ਕਰਨ ਅਤੇ ਸਹੂਲਤਾਂ ਨੂੰ ਅਪਗਰੇਡ ਕਰਨ ਦੇ ਮਕਸਦ ਨਾਲ ਇਹ ਫ਼ੈਸਲਾ ਲਿਆ ਗਿਆ ਹੈ। ਡਬਲਿਊ.ਐੱਚ.ਓ. ਵੱਲੋਂ ਸ਼ਨੀਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ 14 ਤੋਂ 22 ਮਾਰਚ 2022 ਦਰਮਿਆਨ ਹੋਏ ਈ.ਯੂ.ਐੱਲ. (ਐਮਰਜੈਂਸੀ ਇਸਤੇਮਾਲ ਅਥਾਰਟੀ) ਨਿਰੀਖਣ ਦੇ ਨਤੀਜਿਆਂ ਦੇ ਜਵਾਬ 'ਚ ਇਹ ਮੁਅੱਤਲੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ’ਚ ਬਣਿਆ ਦੇਸ਼ ਦਾ ਸਭ ਤੋਂ ਵੱਡਾ ਬੰਬ, ਜਾਣੋ ਕੀ ਹੈ ਇਸ ਦੀ ਖ਼ਾਸੀਅਤ

ਡਬਲਿਯੂ.ਐੱਚ.ਓ. ਨੇ ਕਿਹਾ ਕਿ ਨਿਰਯਾਤ ਲਈ ਉਤਪਾਦਨ ਮੁਅੱਤਲ ਕੀਤੇ ਜਾਣ ਕਾਰਨ ਕੋਵੈਕਸੀਨ ਦੀ ਸਪਲਾਈ 'ਚ ਰੁਕਾਵਟ ਆਏਗੀ। ਡਬਲਿਊ.ਐੱਚ.ਓ. ਕੋਲ ਉਪਲਬਧ ਅੰਕੜਿਆਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਟੀਕਾ ਪ੍ਰਭਾਵੀ ਹੈ ਅਤੇ ਕੋਈ ਸੁਰੱਖਿਆ ਚਿੰਤਾ ਨਹੀਂ ਹੈ। ਕੰਪਨੀ ਦੇ ਅਧਿਕਾਰੀਆਂ ਨੂੰ ਇਸ 'ਤੇ ਤੁਰੰਤ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ। ਭਾਰਤ ਬਾਇਓਟੈਕ ਨੇ ਆਪਣੇ ਉਤਪਾਦਨ ਕੇਂਦਰਾਂ 'ਤੇ ਕੋਰੋਨਾ ਰੋਕੂ ਟੀਕੇ ਕੋਵੈਕਸੀਨ ਦੇ ਉਤਪਾਦਨ 'ਚ ਅਸਥਾਈ ਰੂਪ ਨਾਲ ਕਮੀ ਦਾ ਇਕ ਅਪ੍ਰੈਲ ਨੂੰ ਐਲਾਨ ਕੀਤਾ ਸੀ। ਡਬਲਿਊ.ਐੱਚ.ਓ. ਦੇ ਹਾਲ ਦੇ ਨਿਰੀਖਣ 'ਚ ਭਾਰਤ ਬਾਇਓਟੈਕ ਉਸ ਦੇ ਦਲ ਨਾਲ ਯੋਜਨਾਬੱਧ ਸੁਧਾਰ ਗਤੀਵਿਧੀਆਂ ਦੀਆਂ ਸੰਭਾਵਨਾਵਾਂ 'ਤੇ ਰਾਜ਼ੀ ਹੋ ਗਿਆ ਅਤੇ ਸੰਕੇਤ ਦਿੱਤਾ ਕਿ ਉਹ ਜਲਦ ਤੋਂ ਜਲਦ ਇਸ ਨੂੰ ਲਾਗੂ ਕਰਨਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News