ਕੌਣ ਹੈ ਕਨ੍ਹਈਆ ਕੁਮਾਰ ਨੂੰ ਥੱਪੜ ਮਾਰਨ ਵਾਲਾ ਸ਼ਖਸ!

Sunday, May 19, 2024 - 03:11 PM (IST)

ਕੌਣ ਹੈ ਕਨ੍ਹਈਆ ਕੁਮਾਰ ਨੂੰ ਥੱਪੜ ਮਾਰਨ ਵਾਲਾ ਸ਼ਖਸ!

ਨੈਸ਼ਨਲ ਡੈਸਕ- ਉੱਤਰ ਪੂਰਬੀ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਨੇ ਮਨੋਜ ਤਿਵਾੜੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ‘ਇੰਡੀਆ’ ਗੱਠਜੋੜ ਵੱਲੋਂ ਇਸ ਸੀਟ ’ਤੇ ਕਨ੍ਹਈਆ ਕੁਮਾਰ ਚੋਣ ਲੜ ਰਹੇ ਹਨ। ਕਨ੍ਹਈਆ ਕੁਮਾਰ ’ਤੇ ਬੀਤੇ ਸ਼ੁੱਕਰਵਾਰ ਨੂੰ ਹਮਲਾ ਹੋਇਆ ਸੀ। ਮਾਲਾ ਪਾਉਣ ਦੇ ਬਹਾਨੇ ਆਏ ਇਕ ਸ਼ਖਸ ਨੇ ਕਨ੍ਹਈਆ ਕੁਮਾਰ ’ਤੇ ਸਿਆਹੀ ਸੁੱਟੀ ਅਤੇ ਥੱਪੜ ਮਾਰਿਆ। ਇਸ ਪੂਰੀ ਘਟਨਾ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਨ੍ਹਈਆ ਕੁਮਾਰ ਨੂੰ ਥੱਪੜ ਮਾਰਨ ਵਾਲੇ ਵਿਅਕਤੀ ਨੂੰ ਉੱਥੇ ਮੌਜੂਦ ਵਰਕਰਾਂ ਅਤੇ ਸਮਰਥਕਾਂ ਨੇ ਬੁਰੀ ਤਰ੍ਹਾਂ ਕੁੱਟਿਆ। ਹਾਲਾਂਕਿ, ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਕਨ੍ਹਈਆ ਕੁਮਾਰ ’ਤੇ ਹਮਲਾ ਕਰਨ ਵਾਲਾ ਵਿਅਕਤੀ ਕੌਣ ਹੈ?

ਇਕ ਮੀਡੀਆ ਰਿਪੋਰਟ ਮੁਤਾਬਕ ਕਨ੍ਹਈਆ ਕੁਮਾਰ ’ਤੇ ਹਮਲਾ ਕਰਨ ਵਾਲੇ ਮੁਲਜ਼ਮ ਦਾ ਨਾਂ ਦਕਸ਼ ਚੌਧਰੀ ਹੈ। ਇਸ ਘਟਨਾ ਤੋਂ ਬਾਅਦ ਦਕਸ਼ ਚੌਧਰੀ ਨੇ ਇਕ ਵੀਡੀਓ ਵੀ ਜਾਰੀ ਕੀਤਾ ਹੈ। ਇਸ ਵੀਡੀਓ ’ਚ ਉਸ ਨੇ ਕਿਹਾ ਕਿ ਜਿਸ ਕਨ੍ਹਈਆ ਨੇ ਨਾਅਰੇ ਲਗਾਏ ਸਨ ‘ਭਾਰਤ ਤੇਰੇ ਤੁਕੜੇ ਹੋਂਗੇ’, ‘ਅਫਜ਼ਲ ਹਮ ਸ਼ਰਮਿੰਦਾ ਹੈਂ ਤੇਰੇ ਕਾਤਿਲ ਜ਼ਿੰਦਾ ਹੈਂ’, ਉਨ੍ਹਾਂ ਦਾ ਅਸੀਂ ਥੱਪੜ ਨਾਲ ਜਵਾਬ ਦਿੱਤਾ ਹੈ। ਦਕਸ਼ ਚੌਧਰੀ ਨੇ ਅੱਗੇ ਕਿਹਾ ਕਿ ਜਦੋਂ ਤੱਕ ਸਾਡੇ ਵਰਗੇ ਸਨਾਤਨੀ ਜ਼ਿੰਦਾ ਹਨ, ਓਦੋਂ ਤੱਕ ਭਾਰਤ ਦੇ ਕੋਈ ਟੁਕੜੇ ਨਹੀਂ ਕਰ ਸਕਦਾ। ਦੂਜੇ ਪਾਸੇ ਦਕਸ਼ ਚੌਧਰੀ ਦੇ ਨਾਲ ਮੌਜੂਦ ਦੂਜੇ ਵਿਅਕਤੀ ਦਾ ਕਹਿਣਾ ਹੈ ਕਿ ਉਸ (ਕਨ੍ਹਈਆ ਕੁਮਾਰ) ਨੂੰ ਦਿੱਲੀ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਜੋ ਭਾਰਤੀ ਫੌਜੀਆਂ ਨੂੰ ਜਬਰ-ਜ਼ਨਾਹੀ ਕਹਿੰਦਾ ਹੈ। ਦਕਸ਼ ਨੇ ਅੱਗੇ ਦੱਸਿਆ ਕਿ ਉਸ ਨੇ ਜੋ ਕਿਹਾ ਸੀ ਕਰ ਦੱਤਾ ਹੈ। ਉਸਦਾ ਵਧੀਆ ਇਲਾਜ ਕਰ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News