ਕੋਰੋਨਾ ਵਾਇਰਸ : ਨਿਰਾਸ਼ਾ ਦੇ ਇਸ ਦੌਰ ''ਚ ਆਸਾਂ ਨਾਲ ਭਰੇ ਖੇਤ, ਬੰਪਰ ਫਸਲ ਦੀ ਉਮੀਦ

05/03/2020 1:29:26 PM

ਸ਼੍ਰੀਗੰਗਾਨਗਰ (ਭਾਸ਼ਾ)— ਰਾਜਸਥਾਨ ਦਾ ਚੌਲਾਂ ਦਾ ਕਟੋਰਾ ਆਖੇ ਜਾਣ ਵਾਲੇ ਸ਼੍ਰੀਗੰਗਾਨਗਰ, ਹਨੂੰਮਾਨਗੜ੍ਹ ਜ਼ਿਲਿਆਂ ਦੇ ਖੇਤਾਂ 'ਚ ਇਨ੍ਹੀਂ ਦਿਨੀਂ ਕਣਕ, ਸਰੋਂ, ਛੋਲੇ, ਜੌਂ ਦੀਆਂ ਫਸਲਾਂ ਲਹਿਲਹਾ ਰਹੀਆਂ ਹਨ। ਇਸ ਵਾਰ ਹਾੜੀ 'ਚ ਕੁੱਲ ਮਿਲਾ ਕੇ 40 ਲੱਖ ਮੀਟ੍ਰਿਕ ਟਨ ਤੋਂ ਵਧੇਰੇ ਪੈਦਾਵਾਰ ਦੀ ਉਮੀਦ ਹੈ। ਇਹ ਰਿਕਾਰਡ ਤੋੜ ਅੰਕੜਾ ਹੈ, ਜਿਸ ਨੂੰ ਕੋਰੋਨਾ ਵਾਇਰਸ ਅਤੇ ਲਾਕਡਾਊਨ ਦੇ ਹਾਲਾਤ ਤੋਂ ਪਰੇਸ਼ਾਨ ਲੋਕਾਂ ਲਈ ਵੱਡੀ ਰਾਹਤ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਦੇ ਅਨੁਮਾਨਾਂ ਮੁਤਾਬਕ ਇਨ੍ਹੀਂ ਦਿਨੀਂ ਜ਼ਿਲਿਆਂ ਵਿਚ ਇਸ ਵਾਰ ਕੁੱਲ ਮਿਲਾ ਕੇ 39.96 ਲੱਖ ਮੀਟ੍ਰਿਕ ਟਨ ਕਣਕ, ਸਰੋਂ, ਛੋਲੇ ਅਤੇ ਜੌਂ ਦਾ ਉਤਪਾਦਨ ਹੋਵੇਗਾ।

ਪਿਛਲੇ ਸਾਲ ਇਹ ਅੰਕੜਾ 36.18 ਲੱਖ ਮੀਟ੍ਰਿਕ ਟਨ ਦਾ ਸੀ। ਇਲਾਕੇ ਵਿਚ ਹਾੜੀ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਉਤਪਾਦਨ ਹੋਵੇਗਾ, ਜਿੱਥੇ ਸਰੋਂ ਅਤੇ ਛੋਲਿਆਂ ਤੋਂ ਬਾਅਦ ਕਣਕ ਦੀ ਕਟਾਈ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਹਨੂੰਮਾਨਗੜ੍ਹ ਵਿਚ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਦਾਨਾਰਾਮ ਗੋਦਾਰਾ ਕਹਿੰਦੇ ਹਨ ਕਿ ਸਾਡੇ ਮੋਹਰੀ ਅਨੁਮਾਨ ਤਾਂ ਬਿਜਾਈ ਖੇਤਰ 'ਤੇ ਹਨ ਪਰ ਅਸਲ ਉਤਪਾਦਨ ਇਸ ਤੋਂ ਵੀ ਵਧੇਰੇ ਰਹੇਗਾ। ਇਸ ਵਿਚ ਕੋਈ ਸ਼ੱਕ ਜਾਂ ਦੋ ਰਾਏ ਨਹੀਂ। ਇਸ ਦੀ ਕਈ ਕਾਰਣ ਹਨ। ਮੌਸਮ ਨੇ ਸਾਥ ਦਿੱਤਾ ਅਤੇ  ਸਿੰਚਾਈ ਪਾਣੀ ਦੀ ਉਪਲੱਬਧਤਾ ਵੀ ਚੰਗੀ ਰਹੀ।

ਗੋਦਾਰਾ ਮੁਤਾਬਕ ਸਰਦੀਆਂ ਲੰਬੀਆਂ ਹੋਣ ਤੋਂ ਬਾਅਦ ਫਸਲਾਂ ਸ਼ਾਨਦਾਰ ਪੱਕੀਆਂ ਹਨ ਅਤੇ ਇਸ ਵਾਰ ਉਤਪਾਦਨ ਰਿਕਾਰਡ ਤੋੜ ਰਹੇਗਾ। ਇਕ ਕਿਸਾਨ ਨੇ ਕਿਹਾ ਕਿ ਇਸ ਵਾਰ ਮੀਂਹ ਚੰਗੇ ਪਏ, ਨਹਿਰਾਂ 'ਚ ਪਾਣੀ ਵੀ ਚੰਗਾ ਰਿਹਾ ਅਤੇ ਲੰਬੀਆਂ ਸਰਦੀਆਂ ਨੇ ਸੋਨੇ 'ਤੇ ਸੁਹਾਗੇ ਦਾ ਕੰਮ ਕੀਤਾ। ਫਸਲਾਂ ਚੰਗੀਆਂ ਤਰ੍ਹਾਂ ਪੱਕੀਆਂ ਹਨ। ਜ਼ਿਕਰਯੋਗ ਹੈ ਕਿ ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲੇ ਨੂੰ ਰਾਜਸਥਾਨ ਦਾ ਚੌਲਾਂ ਦਾ ਕਟੋਰਾ ਕਿਹਾ ਜਾਂਦਾ ਹੈ। ਇਹ ਕਈ ਤਰ੍ਹਾਂ ਦੀ ਉਪਜਾਊ ਮਿੱਟੀ ਨਾਲ ਭਰਿਆ ਹੈ। ਇਨ੍ਹਾਂ ਜ਼ਿਲਿਆਂ ਦਾ ਇਲਾਕਾ ਭਾਖੜਾ, ਗੰਗਾ ਅਤੇ ਇੰਦਰਾ ਨਹਿਰ ਦੇ ਨਾਲ-ਨਾਲ ਘੱਗਰ ਨਦੀ ਦੇ ਪਾਣੀ ਨਾਲ ਵੀ ਸਿੰਚਾਈ ਹੁੰਦੀ ਹੈ। ਪਹਿਲਾਂ ਇਹ ਸਾਰਾ ਇਲਾਕਾ ਇਕ ਹੀ ਸੀ ਪਰ 1994 'ਚ ਹਨੂੰਮਾਨਗੜ੍ਹ ਵੱਖਰਾ ਜ਼ਿਲਾ ਬਣਿਆ।


Tanu

Content Editor

Related News