ਵਟਸਐੱਪ ਜਾਸੂਸੀ ਕਾਂਡ ''ਚ ਕੇਂਦਰ ਦੀ ਭੂਮਿਕਾ ਦੀ ਹੋਵੇ ਜਾਂਚ : ਅਖਿਲੇਸ਼ ਯਾਦਵ

Friday, Nov 01, 2019 - 02:42 PM (IST)

ਵਟਸਐੱਪ ਜਾਸੂਸੀ ਕਾਂਡ ''ਚ ਕੇਂਦਰ ਦੀ ਭੂਮਿਕਾ ਦੀ ਹੋਵੇ ਜਾਂਚ : ਅਖਿਲੇਸ਼ ਯਾਦਵ

ਲਖਨਊ— ਵਟਸਐੱਪ ਰਾਹੀਂ ਜਾਸੂਸੀ ਦੀ ਘਟਨਾ ਨਾਲ ਦੇਸ਼ 'ਚ ਛਿੜੀ ਬਹਿਸ ਵਿਚ ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਦੇਸ਼ੀ ਕੰਪਨੀ ਵਲੋਂ ਨਿਜੱਤਾ ਨਾਲ ਛੇੜਛਾੜ ਦੀ ਕੋਸ਼ਿਸ਼ 'ਚ ਕੇਂਦਰ ਦੀ ਭਾਜਪਾ ਸਰਕਾਰ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਅਖਿਲੇਸ਼ ਨੇ ਟਵੀਟ ਕੀਤਾ,''ਵਟਸਐੱਪ ਦੇ ਮਾਧਿਅਮ ਨਾਲ ਵਿਦੇਸ਼ੀ ਕੰਪਨੀ ਵਲੋਂ ਜਾਸੂਸੀ ਕੀਤੇ ਜਾਣ ਦੀ ਖਬਰ ਸੰਵੇਦਨਸ਼ੀਲ ਅਤੇ ਰਾਸ਼ਟਰੀ ਸੁਰੱਖਿਆ ਲਈ ਚੁਣੌਤੀ ਦਾ ਵਿਸ਼ਾ ਹੈ। ਇਹ ਲੋਕਾਂ ਦੀ ਨਿੱਜੀ ਜ਼ਿੰਦਗੀ 'ਚ ਝਾਂਕਣ ਦੀ ਗੁਸਤਾਖੀ ਹੈ। ਇਸ ਵਿਸ਼ੇ 'ਚ ਭਾਜਪਾ ਸਰਕਾਰ ਦੀ ਭੂਮਿਕਾ ਦਾ ਖੁਲਾਸਾ ਹੋਣਾ ਹੀ ਚਾਹੀਦਾ। ਭਾਜਪਾ ਦੇ ਸਮਰਥਕ ਤੱਕ ਇਸ ਦੇ ਵਿਰੋਧ 'ਚ ਹਨ।''

PunjabKesariਅਖਿਲੇਸ਼ ਯਾਦਵ ਨੇ ਟਵੀਟ 'ਚ ਇਕ ਅੰਗਰੇਜ਼ੀ ਅਖਬਾਰ 'ਚ ਛਪੀ ਖਬਰ ਦਾ ਹਵਾਲਾ ਵੀ ਦਿੱਤਾ ਹੈ। ਇਸ ਵਿਚ ਪੂਰਬੀ ਉੱਤਰ ਪ੍ਰਦੇਸ਼ ਦੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਸ ਬਾਰੇ ਕੇਂਦ ਸਰਕਾਰ ਨੂੰ ਘੇਰਦੇ ਹੋਏ ਟਵੀਟ ਕੀਤਾ ਸੀ ਕਿ ਜੇਕਰ ਭਾਜਪਾ ਜਾਂ ਉਸ ਦੀ ਸਰਕਾਰ ਜਾਸੂਸੀ ਕਰਵਾਉਣ ਵਾਲੀ ਇਜ਼ਰਾਇਲੀ ਏਜੰਸੀ ਨਾਲ ਸ਼ਾਮਲ ਹੈ ਤਾਂ ਮਨੁੱਖੀ ਅਧਿਕਾਰ ਦੀ ਉਲੰਘਣਾ ਦਾ ਇਸ ਤੋਂ ਵੱਡਾ ਮਾਮਲਾ ਨਹੀਂ ਹੋ ਸਕਦਾ। ਇਹ ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਹੈ, ਹਾਲਾਂਕਿ ਇਸ ਸੰਬੰਧ 'ਚ ਸਰਕਾਰ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਹੈ।

ਦਰਅਸਲ, ਫੇਸਬੁੱਕ ਵਲੋਂ ਖਰੀਦੀ ਹੋਈ ਕੰਪਨੀ ਵਟਸਐਪ ਨੇ ਕਿਹਾ ਹੈ ਕਿ ਇਜ਼ਰਾਇਲ ਦੇ ਸਪਾਈਵੇਅਰ 'ਪੈਗਾਸਸ ਰਾਹੀਂ ਕੁਝ ਅਣਪਛਾਤੀਆਂ ਇਕਾਈਆਂ ਦੀ ਵੈਸ਼ਵਿਕ ਪੱਧਰ 'ਤੇ ਜਾਸੂਸੀ ਕੀਤੀ ਗਈ। ਭਾਰਤੀ ਪੱਤਰਕਾਰ ਅਤੇ ਹਿਊਮਨ ਰਾਈਟਸ ਵਰਕਰ ਵੀ ਇਸ ਜਾਸੂਸੀ ਦਾ ਸ਼ਿਕਾਰ ਬਣੇ ਹਨ। ਉਸ ਵਿਵਾਦ 'ਤੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਸਰਕਾਰ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨ ਲਈ ਵਚਨਬੱਧ ਹੈ ਅਤੇ ਨਾਗਰਿਕਾਂ ਦੀ ਨਿੱਜਤਾ ਦੇ ਉਲੰਘਣ ਦੀਆਂ ਖਬਰਾਂ ਭਾਰਤ ਦੀ ਸਾਖ ਨੂੰ ਧੁੰਦਲਾ ਕਰਨ ਦੀ ਇਕ ਕੋਸ਼ਿਸ਼ ਹੈ।


author

DIsha

Content Editor

Related News