ਚਮਚ ਦੀ ਥਾਂ ਹੱਥਾਂ ਨਾਲ ਖਾਣਾ ਜ਼ਿਆਦਾ ਫਾਇਦੇਮੰਦ?

12/03/2019 7:49:06 PM

ਨਵੀਂ ਦਿੱਲੀ(ਸਾ.ਟਾ.)- ਖਾਂਦੇ ਸਮੇਂ ਜ਼ਮੀਨ ’ਤੇ ਬੈਠਣ ਤੋਂ ਲੈ ਕੇ ਜਲਦੀ ਰਾਤ ਦਾ ਖਾਣਾ ਖਾ ਲੈਣ ਤਕ ਪੁਰਾਣੇ ਜ਼ਮਾਨੇ ਦੇ ਲੋਕ ਜਿਨ੍ਹਾਂ ਗੱਲਾਂ ਨੂੰ ਫਾਲੋ ਕਰਦੇ ਸਨ, ਉਨ੍ਹਾਂ ਦੇ ਪਿੱਛੇ ਖਾਸ ਕਾਰਣ ਹੁੰਦਾ ਸੀ। ਡੇਲੀ ਰੂਟੀਨ ’ਚ ਸ਼ਾਮਲ ਇਹ ਸਾਧਾਰਨ ਚੀਜ਼ਾਂ ਸਿਹਤ ਲਈ ਬਹੁਤ ਚੰਗੀਆਂ ਹੁੰਦੀਆਂ ਹਨ। ਹਾਲਾਂਕਿ ਵੈਸਟਰਨਾਈਜੇਸ਼ਨ ਕਾਰਣ ਹੌਲੀ-ਹੌਲੀ ਇਹ ਚੀਜ਼ਾਂ ਗਾਇਬ ਹੋ ਚੁੱਕੀਆਂ ਹਨ। ਇਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਹੱਥ ਨਾਲ ਖਾਣਾ ਖਾਣ ਦੇ ਫਾਇਦੇ। ਇਕ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਹੱਥਾਂ ਨੂੰ ਖਾਣੇ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਓ।

ਕੀ ਕਹਿੰਦੈ ਆਯੁਰਵੇਦ
ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਚਮਚ, ਕਾਂਟੇ ਦੀ ਥਾਂ ਹੱਥ ਨਾਲ ਖਾਣਾ ਸ਼ੁਰੂ ਕਰੋ। ਆਯੁਰਵੇਦ ਦੇ ਮੁਤਾਬਕ ਜਦੋਂ ਤੁਸੀਂ ਖਾਣੇ ਦਾ ਨਿਵਾਲਾ ਲੈਣ ਲਈ ਉਂਗਲੀਆਂ ਨੂੰ ਜੋੜਦੇ ਹੋ ਤਾਂ ਇਸ ਨਾਲ ਯੋਗਿਕ ਮੁਦਰਾ ਬਣ ਜਾਂਦੀ ਹੈ ਅਤੇ ਤੁਹਾਡੇ ਸੈਂਸਰੀ ਆਰਗੇਨਸ ਨੂੰ ਐਕਟੀਵੇਟ ਕਰਦੀ ਹੈ। ਮੰਨਿਆ ਜਾਂਦਾ ਹੈ ਕਿ ਹਰ ਉਂਗਲੀ ਪੰਜ ਤੱਤਾਂ ਦਾ ਰੂਪ ਹੁੰਦੀ ਹੈ। ਅੰਗੂਠਾ ਆਕਾਸ਼, ਪਹਿਲੀ ਉਂਗਲੀ ਹਵਾ, ਵਿਚ ਵਾਲੀ ਉਂਗਲੀ ਅੱਗ, ਰਿੰਗ ਫਿੰਗਰ ਪਾਣੀ ਅਤੇ ਸਭ ਤੋਂ ਛੋਟੀ ਉਂਗਲੀ ਧਰਤੀ ਨੂੰ ਰਿਪ੍ਰੇਂਜਟ ਕਰਦੀ ਹੈ।

ਪਾਚਣ ਕਿਰਿਆ ਹੁੰਦੀ ਹੈ ਬਿਹਤਰ
ਜਦੋਂ ਉਂਗਲੀਆਂ ਤੁਹਾਡੇ ਖਾਣੇ ਨੂੰ ਛੂੰਹਦੀਆਂ ਹਨ ਤਾਂ ਤੁਸੀਂ ਖਾਣੇ ਦੇ ਟੈਕਸਚਰ, ਸਵਾਦ ਲਈ ਆਪਣੇ-ਆਪ ਹੀ ਜ਼ਿਆਦਾ ਤਿਆਰ ਹੋ ਜਾਂਦੇ ਹੋ। ਨਾਲ ਹੀ ਹੱਥ ਨਾਲ ਖਾਣਾ ਖਾਣ ਨਾਲ ਦਿਮਾਗ ਨੂੰ ਤੇਜ਼ੀ ਨਾਲ ਸਿਗਨਲ ਮਿਲਦਾ ਹੈ ਕਿ ਤੁਸੀਂ ਖਾਣ ਵਾਲੇ ਹੋ, ਇਸ ਨਾਲ ਪਾਚਣ ਕਿਰਿਆ ਤੇਜ਼ ਹੁੰਦੀ ਹੈ।

ਭਾਰ ਰਹਿੰਦੈ ਕੰਟਰੋਲ ’ਚ
ਜਦੋਂ ਤੁਸੀਂ ਚਮਚ ਨਾਲ ਖਾਂਦੇ ਹੋ ਤਾਂ ਖਾਣਾ ਤੇਜ਼ੀ ਨਾਲ ਖਾਣ ਲੱਗਦੇ ਹੋ, ਜਿਸ ਨਾਲ ਜ਼ਿਆਦਾ ਖਾ ਲੈਂਦੇ ਹੋ। ਉਥੇ ਹੱਥ ਨਾਲ ਖਾਣ ’ਤੇ ਤੁਹਾਡੀ ਸਪੀਡ ਘੱਟ ਹੋ ਜਾਂਦੀ ਹੈ ਅਤੇ ਸੰਤੁਸ਼ਟੀ ਦਾ ਅਹਿਸਾਸ ਹੁੰਦਾ ਹੈ। ਇਸ ਵਿਚ ਜ਼ਿਆਦਾ ਸੈਂਸਜ਼ ਸ਼ਾਮਲ ਹੁੰਦੇ ਹਨ ਤਾਂ ਤੁਹਾਡਾ ਇਸ ’ਤੇ ਕੰਟਰੋਲ ਰਹਿੰਦਾ ਹੈ। ਇਸ ਨਾਲ ਨਾ ਸਿਰਫ ਤੁਹਾਡਾ ਭਾਰ ਕੰਟਰੋਲ ’ਚ ਰਹਿੰਦਾ ਹੈ ਸਗੋਂ ਖਾਣ ਦਾ ਸਵਾਦ ਵੀ ਜ਼ਿਆਦਾ ਮਿਲਦਾ ਹੈ। ਜੇਕਰ ਤੁਹਾਨੂੰ ਹੱਥ ਨਾਲ ਖਾਣ ਦੀ ਆਦਤ ਨਹੀਂ ਹੈ ਤਾਂ ਥੋੜ੍ਹੀ ਪ੍ਰੈਕਟਿਸ ਨਾਲ ਤੁਹਾਡੀ ਮੁਸ਼ਕਲ ਆਸਾਨ ਹੋ ਸਕਦੀ ਹੈ ਪਰ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਨਾ ਭੁੱਲੋ। ਇਨਫੈਕਸ਼ਨ ਤੋਂ ਬਚਣ ਲਈ ਨਹੁੰ ਵੀ ਕੱਟੇ ਹੋਣੇ ਚਾਹੀਦੇ ਹਨ।


Baljit Singh

Content Editor

Related News