ਪੱਛਮੀ ਬੰਗਾਲ ''ਚ ਤ੍ਰਿਣਮੂਲ ਵਰਕਰ ਦਾ ਚਾਕੂ ਮਾਰ ਕੇ ਕਤਲ, 7 ਲੋਕ ਗ੍ਰਿਫ਼ਤਾਰ

04/01/2021 11:36:22 AM

ਕੇਸ਼ਪੁਰ (ਪੱਛਮੀ ਬੰਗਾਲ)- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੇ ਅਧੀਨ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਵੀਰਵਾਰ ਤੜਕੇ ਪੱਛਮੀ ਮੇਦਿਨੀਪੁਰ ਜ਼ਿਲ੍ਹੇ 'ਚ ਤ੍ਰਿਣਮੂਲ ਕਾਂਗਰਸ ਦੇ ਇਕ ਵਰਕਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਉੱਤਮ ਦੋਲੁਈ (48) ਕੁਝ ਲੋਕਾਂ ਨਾਲ ਜ਼ਿਲ੍ਹੇ 'ਚ ਕੇਸ਼ਪੁਰ ਇਲਾਕੇ ਦੇ ਹਰਿਹਰਪੁਰ 'ਚ ਇਕ ਸਥਾਨਕ ਕਲੱਬ 'ਚ ਸਨ, ਉਦੋਂ ਕਰੀਬ 10-15 ਲੋਕਾਂ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਿਦਨਾਪੁਰ ਸਥਿਤ ਹਸਪਤਾਲ ਲਿਜਾਂਦਾ ਸਮੇਂ ਰਸਤੇ 'ਚ ਮੌਤ ਹੋ ਗਈ। ਦੋਲੁਈ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਇਲਾਕੇ 'ਚ ਚੋਣਾਂ ਤੋਂ ਪਹਿਲਾਂ ਤਣਾਅ ਪੈਦਾ ਕਰਨ ਅਤੇ ਵੋਟਰਾਂ ਨੂੰ ਡਰਾਉਣ ਦੇ ਇਰਾਦੇ ਨਾਲ ਭਾਜਪਾ ਦੇ ਗੁੰਡਿਆਂ ਨੇ ਦੋਲੁਈ 'ਤੇ ਹਮਲਾ ਕੀਤਾ।

ਇਹ ਵੀ ਪੜ੍ਹੋ : 15 ਸਾਲ ਪਹਿਲਾਂ ਕਤਲ ਕਰ ਕੇ ਫਰਾਰ ਹੋਇਆ ਇਨਾਮੀ ਦੋਸ਼ੀ ਮੁਕਾਬਲੇ 'ਚ ਗ੍ਰਿਫ਼ਤਾਰ

ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਹਿੰਸਾ ਕਰਨ ਦਾ ਕੋਈ ਕਾਰਨ ਨਹੀਂ ਹੈ, ਕਿਉਂਕਿ ਇਹ ਕੇਸ਼ਪੁਰ ਸੀਟ 'ਤੇ ਜਿੱਤ ਨੂੰ ਲੈ ਕੇ ਭਰੋਸੇ 'ਚ ਹਨ। ਇਸ ਘਟਨਾ ਨਾਲ ਖੇਤਰ 'ਚ ਤਣਾਅ ਪੈਦਾ ਹੋ ਗਿਆ ਹੈ। ਖੇਤਰ 'ਚ ਸਿਆਸੀ ਹਿੰਸਾ ਦਾ ਇਤਿਹਾਸ ਰਿਹਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਘਟਨਾ ਨੂੰ ਲੈ ਕੇ ਜ਼ਿਲ੍ਹਾ ਅਧਿਕਾਰੀਆਂ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਪੁਲਸ ਨੇ ਦੱਸਿਆ ਕਿ ਭਵਿੱਖ 'ਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਲਾਕੇ 'ਚ ਸੁਰੱਖਿਆ ਫ਼ੋਰਸਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿ ਕਿ ਘਟਨਾ ਦੇ ਸਿਲਸਿਲੇ 'ਚ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਪੱਛਮੀ ਬੰਗਾਲ 'ਚ ਦੂਜੇ ਪੜਾਅ ਦੇ ਅਧੀਨ ਕੇਸ਼ਪੁਰ 'ਚ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ : ਪੱਛਮੀ ਬੰਗਾਲ 'ਚ ਦੂਜੇ ਗੇੜ ਦੀਆਂ 30 ਸੀਟਾਂ 'ਤੇ ਹੋ ਰਹੀ ਹੈ ਵੋਟਿੰਗ, ਸਾਰਿਆਂ ਦੀਆਂ ਨਜ਼ਰਾਂ ਨੰਦੀਗ੍ਰਾਮ 'ਤੇ


DIsha

Content Editor

Related News