ਪੱਛਮੀ ਬੰਗਾਲ : ਆਪਸ ’ਚ ਭਿੜੇ ਟੀ.ਐੱਮ.ਸੀ.-ਭਾਜਪਾ ਵਰਕਰ, 25 ਜ਼ਖਮੀ

09/02/2019 4:38:19 PM

ਕੋਲਕਾਤਾ— ਪੱਛਮੀ ਬੰਗਾਲ ਦੇ ਬੈਰਕਪੁਰ ’ਚ ਭਾਜਪਾ ਅਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦਰਮਿਆਨ ਸੋਮਵਾਰ ਨੂੰ ਹੋਏ ਸੰਘਰਸ਼ ’ਚ ਭਾਜਪਾ ਦੇ 25 ਵਰਕਰ ਜ਼ਖਮੀ ਹੋ ਗਏ ਹਨ। ਜ਼ਖਮੀ ਭਾਜਪਾ ਵਰਕਰਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਭਾਜਪਾ ਨੇ ਨਾਰਥ 24 ਪਰਗਨਾ ਜ਼ਿਲੇ ’ਚ ਆਪਣੇ ਸੰਸਦ ਮੈਂਬਰ ਅਰਜੁਨ ਸਿੰਘ ’ਤੇ ਐਤਵਾਰ ਨੂੰ ਹੋਏ ਹਮਲੇ ਦੇ ਵਿਰੋਧ ’ਚ ਅੱਜ ਯਾਨੀ ਸੋਮਵਾਰ ਨੂੰ 12 ਘੰਟੇ ਦਾ ਬੰਦ ਬੁਲਾਇਆ। ਇਸ ਦੌਰਾਨ ਦੋਹਾਂ ਦਲਾਂ ਦੇ ਵਰਕਰਾਂ ਦਰਮਿਆਨ ਸੰਘਰਸ਼ ਹੋ ਗਿਆ। ਜ਼ਿਕਰਯੋਗ ਹੈ ਕਿ ਨਾਰਥ 24 ਪਰਗਨਾ ਜ਼ਿਲੇ ’ਚ ਐਤਵਾਰ ਨੂੰ ਲੋਕਾਂ ਦੇ ਸਮੂਹ ਨਾਲ ਸੜਕ ਦੀ ਨਾਕੇਬੰਦੀ ਹਟਾਉਣ ਲਈ ਪੁਲਸ ਦੇ ਲਾਠੀਚਾਰਜ ’ਚ ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਸਿਰ ’ਤੇ ਸੱਟ ਲੱਗ ਗਈ। ਸਿੰਘ ਨੇ ਦਾਅਵਾ ਕੀਤਾ ਕਿ ਬੈਰਕਪੁਰ ਪੁਲਸ ਕਮਿਸ਼ਨਰ ਮਨੋਜ ਵਰਮਾ ਨੇ ਉਨ੍ਹਾਂ ’ਤੇ ਵਾਰ ਕੀਤਾ, ਜਿਸ ਨਾਲ ਉਨ੍ਹਾਂ ਦੇ ਸਿਰ ’ਤੇ ਸੱਟ ਲੱਗੀ। ਖੂਨ ਨਾਲ ਲੱਥਪੱਥ ਕਮੀਜ਼ ਪਾਏ ਅਤੇ ਸਿਰ ’ਤੇ ਪੱਟੀ ਬੰਨ੍ਹੇ ਸੰਸਦ ਮੈਂਬਰ ਨੇ ਕਿਹਾ ਕਿ ਵਰਮਾ ਇਕ ਪੁਲਸ ਟੁੱਕੜੀ ਦੀ ਅਗਵਾਈ ਕਰ ਰਹੇ ਸਨ, ਜਿਸ ਨੇ ਸ਼ਾਮਨਗਰ ’ਚ ਭਾਜਪਾ ਦੇ ਦਫ਼ਤਰ ਦੇ ਕਬਜ਼ੇ ਨੂੰ ਲੈ ਕੇ ਪਾਰਟੀ ਦੇ ਸ਼ਾਂਤੀਪੂਰਨ ਪ੍ਰਦਰਸ਼ਨ ’ਤੇ ਕਾਰਵਾਈ ਕੀਤੀ।

ਝੜਪ ਦੌਰਾਨ ਹੋਇਆ ਪਥਰਾਅ
ਹਾਲਾਂਕਿ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਕਾਂਕੀਨਾਰਾ ’ਚ  ਸਮੂਹਾਂ ਦਰਮਿਆਨ ਇਕ ਝੜਪ ਦੌਰਾਨ ਪਥਰਾਅ ਕੀਤੇ ਗਏ ਅਤੇ ਸਿੰਘ ਨੂੰ ਇਸ ’ਚ ਸੱਟ ਲੱਗੀ। ਸਥਾਨਕ ਸੂਤਰਾਂ ਨੇ ਦੱਸਿਆ ਕਿ ਇਕ ਸੜਕ ਦੀ ਨਾਕੇਬੰਦੀ ਕਰਨ ਵਾਲੀ ਭੀੜ ਨੇ ਪੁਲਸ ਅਧਿਕਾਰੀਆਂ ਦੇ ਮੌਕੇ ’ਤੇ ਪਹੁੰਚਦੇ ਹੀ ਉਨ੍ਹਾਂ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਪੁਲਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਸੜਕ ਨੂੰ ਖਾਲੀ ਕਰਾਉਣ ਲਈ ਲਾਠੀਚਾਰਜ ਕੀਤਾ। ਸ਼ਾਮਨਗਰ ਅਤੇ ਕਾਂਕੀਨਾਰਾ, ਦੋਵੇਂ ਹੀ ਇਲਾਕੇ ਬੈਰਕਪੁਰ ਲੋਕ ਸਭਾ ਖੇਤਰ ਦੇ ਅਧੀਨ ਆਉਂਦੇ ਹਨ, ਜਿੱਥੋਂ ਅਰਜੁਨ ਸਿੰਘ ਸੰਸਦ ਮੈਂਬਰ ਹਨ। ਸਿੰਘ ਦੇ ਭਾਜਪਾ ਟਿਕਟ ’ਤੇ ਚੋਣਾਂ ਜਿੱਤਣ ਦੇ ਬਾਅਦ ਤੋਂ ਖੇਤਰ ਦੇ ਭਾਟਪਾਰਾ ਅਤੇ ਕਾਂਕੀਨਾਰਾ ਸਮੇਤ ਕਈ ਇਲਾਕੇ ਹਿੰਸਾ ਦੀ ਗਿ੍ਰਫਤ ’ਚ ਰਹੇ ਹਨ। ਸਿੰਘ ਟੀ.ਐੱਮ.ਸੀ. ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਨ। ਭਾਜਪਾ ਦੇ ਸ਼ਾਮਨਗਰ ਦਫ਼ਤਰ ਨੂੰ ਲੈ ਕੇ ਦੋਹਾਂ ਪਾਰਟੀਆਂ ਦੇ ਸਮਰਥਕਾਂ ਦਰਮਿਆਨ ਐਤਵਾਰ ਨੂੰ ਤਾਜ਼ਾ ਝੜਪ ਹੋਈ ਸੀ। ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਕਰ ਨੇ ਐਤਵਾਰ ਨੂੰ ਭਾਜਪਾ ਦੇ ਸੰਸਦ ਮੈਂਬਰ ਨਾਲ ਹਸਪਤਾਲ ’ਚ ਮੁਲਾਕਾਤ ਕੀਤੀ ਸੀ। 


DIsha

Content Editor

Related News