ਗਰਮੀਆਂ ਦੀਆਂ ਛੁੱਟੀਆਂ ''ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਝਟਕਾ, 25 ਫ਼ੀਸਦੀ ਵਧੇ ਕਿਰਾਏ

04/10/2024 11:57:25 AM

ਨਵੀਂ ਦਿੱਲੀ - ਇਸ ਵਾਰ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿਚ ਘੁੰਮਣ ਜਾਣ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗੇਗਾ। ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਘਰੇਲੂ ਉਡਾਣਾਂ ਲਈ ਵੱਧ ਭੁਗਤਾਨ ਕਰਨਾ ਹੋਵੇਗਾ। ਦੱਸ ਦੇਈਏ ਕਿ ਵਿਸਤਾਰਾ ਏਅਰਲਾਈਨ ਦੀਆਂ ਉਡਾਣਾਂ ਰੱਦ ਹੋਣ ਅਤੇ ਯਾਤਰਾ ਮੰਗ ’ਚ ਮਜ਼ਬੂਤੀ ਬਣੇ ਰਹਿਣ ਨਾਲ ਹਵਾਈ ਕਿਰਾਏ ’ਚ 20-25 ਫ਼ੀਸਦੀ ਦਾ ਵਾਧਾ ਪਹਿਲਾਂ ਹੀ ਹੋ ਚੁੱਕਾ ਹੈ। ਆਉਣ ਵਾਲੇ ਦਿਨਾਂ ਵਿਚ ਕਿਰਾਏ ਹੋਰ ਵੱਧ ਸਕਣ ਦੀ ਉਮੀਦ ਵੀ ਹੈ। 

ਇਹ ਵੀ ਪੜ੍ਹੋ - ਪਹਿਲਾਂ ਪ੍ਰੇਮਿਕਾ ਨੇ ਪ੍ਰੇਮੀ ਨੂੰ ਬੁਲਾਇਆ ਘਰ, ਫਿਰ ਇੰਝ ਉਤਾਰ ਦਿੱਤਾ ਮੌਤ ਦੇ ਘਾਟ

ਉਦਯੋਗ ਮਾਹਿਰਾਂ ਮੁਤਾਬਕ ਗਰਮੀ ਦੇ ਮੌਸਮ ’ਚ ਹਰ ਸਾਲ ਹਵਾਈ ਯਾਤਰਾ ਦੀ ਮੰਗ ਵੱਧ ਰਹਿੰਦੀ ਹੈ ਪਰ ਇਸ ਸਾਲ ਹਵਾਬਾਜ਼ੀ ਉਦਯੋਗ ਮੰਗ ਅਨੁਸਾਰ ਸਮਰੱਥਾ ਵਧਾਉਣ ’ਚ ਕਈ ਚੁਣੌਤੀਆਂ ਨਾਲ ਜੂਝ ਰਿਹਾ ਹੈ। ਇੱਥੋਂ ਤੱਕ ਕਿ ਘਰੇਲੂ ਮਾਰਗਾਂ ’ਤੇ ਵੱਡੇ ਜਹਾਜ਼ਾਂ ਦੀ ਵਰਤੋਂ ਵੀ ਕਰ ਰਿਹਾ ਹੈ। ਇਸ ਦੌਰਾਨ ਟਾਟਾ ਸਮੂਹ ਦੀ ਵਿਸਤਾਰਾ ਏਅਰਲਾਈਨ ਦੀਆਂ 100 ਤੋਂ ਵੱਧ ਉਡਾਣਾਂ ਰੱਦ ਹੋਣ ਨਾਲ ਹਵਾਈ ਕਿਰਾਇਆ ਪਹਿਲਾਂ ਹੀ ਵੱਧ ਚੁੱਕਾ ਹੈ। ਪਾਇਲਟਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰ ਰਹੀ ਏਅਰਲਾਨ ਨੇ ਰੋਜ਼ਾਨਾ 25-30 ਉਡਾਣਾਂ ਭਾਵ ਆਪਣੀ ਕੁੱਲ ਸਮਰੱਥਾ ’ਚ 10 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਯਾਤਰਾ ਵੈੱਬਸਾਈਟ ਇਕਸਿਗੋ ਦੇ ਇਕ ਮਾਹਿਰ ਤੋਂ ਪਤਾ ਲੱਗਾ ਹੈ ਕਿ 1 ਤੋਂ 7 ਮਾਰਚ ਦੇ ਸਮੇਂ ਦੀ ਤੁਲਨਾ ’ਚ 1 ਤੋਂ 7 ਅਪ੍ਰੈਲ ਦੀ ਮਿਆਦ ’ਚ ਕੁਝ ਹਵਾਈ ਮਾਰਗਾਂ ’ਤੇ ਕਿਰਾਇਆ 39 ਫ਼ੀਸਦੀ ਤੱਕ ਚੜ੍ਹ ਗਿਆ। ਇਸ ਮਿਆਦ ’ਚ ਦਿੱਲੀ-ਬੈਂਗਲੁਰੂ ਉਡਾਣਾਂ ਲਈ ਇਕ ਪਾਸੇ ਦਾ ਕਿਰਾਇਆ 39 ਫ਼ੀਸਦੀ ਵੱਧ ਗਿਆ, ਜਦੋਂਕਿ ਦਿੱਲੀ-ਸ਼੍ਰੀਨਗਰ ਉਡਾਣਾਂ ਲਈ ਇਸ ’ਚ 30 ਫ਼ੀਸਦੀ ਦਾ ਵਾਧਾ ਦੇਖਿਆ ਗਿਆ। ਵਿਸ਼ਲੇਸ਼ਣ ਮੁਤਾਬਕ, ਦਿੱਲੀ-ਮੁੰਬਈ ਉਡਾਣ ਸੇਵਾਵਾਂ ਦੇ ਮਾਮਲੇ ’ਚ ਕਿਰਾਇਆ ਵਾਧਾ 12 ਫ਼ੀਸਦੀ ਅਤੇ ਮੁੰਬਈ-ਦਿੱਲੀ ਸੇਵਾਵਾਂ ਦੇ ਮਾਮਲੇ ’ਚ 8 ਫ਼ੀਸਦੀ ਸੀ। 

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੱਕ ਨਵਾਂ ਰਿਕਾਰਡ ਕਾਇਮ ਕਰੇਗਾ 'ਸੋਨਾ'! ਧਨਤੇਰਸ ਤੱਕ ਅਸਮਾਨੀ ਪਹੁੰਚ ਜਾਵੇਗੀ ਕੀਮਤ

ਇਸ ਮਾਮਲੇ ਦੇ ਸਬੰਧ ਵਿਚ ਟਰੈਵਲ ਪੋਰਟਲ ਯਾਤਰਾ ਆਨਲਾਈਨ ਦੇ ਸੀਨੀਅਰ ਉਪ ਪ੍ਰਧਾਨ (ਹਵਾਬਾਜ਼ੀ ਤੇ ਹੋਟਲ ਕਾਰੋਬਾਰ) ਭਰਤ ਮਲਿਕ ਨੇ ਕਿਹਾ ਕਿ ਮੌਜੂਦਾ ਸਮਰ ਉਡਾਣ ਪ੍ਰੋਗਰਾਮ ’ਚ ਘਰੇਲੂ ਅਤੇ ਕੌਮਾਂਤਰੀ ਦੋਵਾਂ ਮਾਰਗਾਂ ਨੂੰ ਸ਼ਾਮਲ ਕਰਦੇ ਹੋਏ ਅੰਦਾਜ਼ਨ ਔਸਤ ਹਵਾਈ ਕਿਰਾਇਆ 20-25 ਫ਼ੀਸਦੀ ਦਰਮਿਆਨ ਵਧਣ ਦਾ ਅੰਦਾਜ਼ਾ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News