ਬੈਂਗਲੁਰੂ ਕੈਫੇ ਧਮਾਕਾ : ਮੁੱਖ ਮੁਲਜ਼ਮ ਦੀ ਹੋਈ ਪਛਾਣ, ਭਾਜਪਾ ਵਰਕਰ ਵੀ ਹਿਰਾਸਤ ’ਚ

04/06/2024 1:09:14 PM

ਬੈਂਗਲੁਰੂ, (ਭਾਸ਼ਾ)- ਬੈਂਗਲੁਰੂ ’ਚ ਰਾਮੇਸ਼ਵਰਮ ਕੈਫੇ ਬਲਾਸਟ ਮਾਮਲੇ ਦੀ ਜਾਂਚ ਦੌਰਾਨ ਐੱਨ. ਆਈ. ਏ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਮਲੇ ’ਚ ਮੁੱਖ ਅਤੇ ਸਹਿ -ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਮੁਸਾਵੀਰ ਹੁਸੈਨ ਸ਼ਾਜਿਬ ਮੁੱਖ ਮੁਲਜ਼ਮ ਅਤੇ ਅਬਦੁਲ ਮਤੀਨ ਤਾਹਾ ਸਹਿ-ਮੁਲਜ਼ਮ ਹੈ। ਮੁਸਾਵੀਰ ਵੀ ਕੈਫੇ ਵਿਚ ਧਮਾਕਾਖੇਜ ਸਮੱਗਰੀ ਲੈ ਕੇ ਗਿਆ ਸੀ। ਦੋਵੇਂ ਸ਼ਿਵਮੋਗਾ ਜ਼ਿਲੇ ਦੇ ਤੀਰਥਹੱਲੀ ਦੇ ਰਹਿਣ ਵਾਲੇ ਹਨ। ਐੱਨ. ਆਈ. ਏ. ਮੁਤਾਬਕ ਦੋਵੇਂ ਮੁਲਜ਼ਮ ਫਰਾਰ ਹਨ।

ਉਨ੍ਹਾਂ ਦੀ ਭਾਲ ਵਿਚ ਕਰਨਾਟਕ, ਤਾਮਿਲਨਾਡੂ ਅਤੇ ਯੂ. ਪੀ. ਦੀਆਂ 18 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। 29 ਮਾਰਚ ਤੋਂ ਦੋਹਾਂ ’ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਮੁਲਜ਼ਮਾਂ ਦੇ ਜਾਣਕਾਰਾਂ, ਸਕੂਲ-ਕਾਲਜ ਦੇ ਸਮੇਂ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ਹੀ ਬੰਬ ਧਮਾਕੇ ਦੇ ਮਾਮਲੇ ’ਚ ਭਾਜਪਾ ਵਰਕਰ ਸਾਈ ਪ੍ਰਸਾਦ ਨੂੰ ਹਿਰਾਸਤ ’ਚ ਲਿਆ ਹੈ। ਐੱਨ. ਆਈ. ਏ. ਦਾ ਕਹਿਣਾ ਹੈ ਕਿ ਸਾਈ ਦੇ ਕੈਫੇ ਧਮਾਕੇ ਦੇ ਮੁਲਜ਼ਮਾਂ ਨਾਲ ਸਬੰਧ ਹਨ।


Rakesh

Content Editor

Related News