70 ਸਾਲਾ ਬਾਬੇ ਨੇ 65 ਸਾਲਾ ਬੀਬੀ ਨੂੰ ਕੀਤਾ ਪ੍ਰਪੋਜ਼, ਤਮਾਮ ਬੰਧਨਾਂ ਨੂੰ ਤੋੜ ਵਿਆਹ ਦੇ ਬੰਧਨ ’ਚ ਬੱਝੇ
Wednesday, Apr 06, 2022 - 02:51 PM (IST)
ਕੋਲਕਾਤਾ– ਕਹਿੰਦੇ ਹਨ ਪਿਆਰ ਦੀ ਕੋਈ ਉਮਰ ਅਤੇ ਕੋਈ ਸੀਮਾ ਨਹੀਂ ਹੁੰਦੀ। ਅਜਿਹੀ ਹੀ ਇਕ ਉਦਾਹਰਣ ਵੇਖਣ ਨੂੰ ਮਿਲੀ ਪੱਛਮੀ ਬੰਗਾਲ ’ਚ, ਜਿੱਥੇ ਇਕ ਬਿਰਧ ਆਸ਼ਰਮ ’ਚ ਬਜ਼ੁਰਗਾਂ ਨੇ ਇਕ-ਦੂਜੇ ਨਾਲ ਇੰਨਾ ਗੂੜ੍ਹਾ ਪਿਆਰ ਹੋਇਆ ਕਿ ਹੁਣ ਉਹ ਬਾਕੀ ਦੀ ਜ਼ਿੰਦਗੀ ਇਕੱਠੇ ਬਿਤਾਉਣਾ ਚਾਹੁੰਦੇ ਹਨ। ਇਸ ਜੋੜੇ ਦਾ ਨਾਂ ਹੈ ਸੁਬਰਤ ਸੇਨਗੁਪਤਾ ਅਤੇ ਅਰਪਣਾ ਚੱਕਰਵਤੀ, ਜੋ ਕਿ ਪੱਛਮੀ ਬੰਗਾਲ ਦੇ ਰਹਿਣ ਵਾਲੇ ਹਨ। ਸੁਬਰਤ 70 ਸਾਲ ਦੇ ਹਨ, ਉੱਥੇ ਹੀ ਅਰਪਣਾ 65 ਸਾਲ ਦੀ ਹੈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਬੀਮਾਰ ਪਤਨੀ ਨੂੰ 3 ਕਿਮੀ. ਠੇਲ੍ਹੇ 'ਤੇ ਹਸਪਤਾਲ ਲੈ ਕੇ ਪੁੱਜਾ ਬਜ਼ੁਰਗ ਪਰ ਕਿਸਮਤ ਨੇ ਨਹੀਂ ਦਿੱਤਾ ਸਾਥ
ਸੁਬਰਤ ਸੇਨਗੁਪਤ ਅਤੇ ਅਰਪਣਾ ਚੱਕਰਵਤੀ ਦੋਵੇਂ ਕੁਆਰੇ ਹਨ। ਤਮਾਮ ਬੰਧਨਾਂ ਅਤੇ ਰੂੜ੍ਹੀਵਾਦੀ ਸੋਚ ਨੂੰ ਤੋੜਦੇ ਹੋਏ ਸੁਬਰਤ ਅਤੇ ਅਰਪਣਾ ਨੇ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਵਿਆਹ ਦੇ ਬੰਧਨ ’ਚ ਬੱਝਣ ਦਾ ਫ਼ੈਸਲਾ ਕੀਤਾ, ਇਸ ਜੋੜੇ ਨੇ ਪਿਛਲੇ ਹਫ਼ਤੇ ਹੀ ਕਾਨੂੰਨੀ ਰੂਪ ਨਾਲ ਵਿਆਹ ਕਰਵਾ ਲਿਆ। ਸੁਬਰਤ, ਸੂਬਾਈ ਟਰਾਂਸਪੋਰਟ ਨਿਗਮ ਦੇ ਸੇਵਾਮੁਕਤ ਕਰਮਚਾਰੀ ਹਨ। ਸੁਬਰਤ ਦਾ ਕਹਿਣਾ ਹੈ ਕਿ ਉਹ ਆਪਣੇ ਭਰਾ ਦੇ ਪਰਿਵਾਰ ਨਾਲ ਰਹਿੰਦਾ ਸੀ ਪਰ 2 ਸਾਲ ਪਹਿਲਾਂ ਮੈਂ ਖ਼ੁਦ ਨੂੰ ਉਨ੍ਹਾਂ ਦੇ ਪਰਿਵਾਰ ’ਚ ਬੋਝ ਵਾਂਗ ਮਹਿਸੂਸ ਕੀਤਾ ਅਤੇ ਆਪਣੀ ਬਾਕੀ ਜ਼ਿੰਦਗੀ ਬਿਰਧ ਆਸ਼ਰਮ ’ਚ ਬਿਤਾਉਣ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ: ਫ਼ੌਜ ’ਚ ਭਰਤੀ ਹੋਣ ਦਾ ਜਨੂੰਨ, ਨੌਜਵਾਨ ਰਾਜਸਥਾਨ ਤੋਂ 350 ਕਿਲੋਮੀਟਰ ਦੌੜ ਕੇ ਪੁੱਜਾ ਦਿੱਲੀ
ਉੱਥੇ ਹੀ ਅਰਪਣਾ ਕੋਲਕਾਤਾ ’ਚ ਇਕ ਪ੍ਰੋਫੈਸਰ ਦੇ ਘਰ ’ਚ ਕੰਮ ਕਰਦੀ ਸੀ। ਤਕਰੀਬਨ 5 ਸਾਲ ਪਹਿਲਾਂ ਉਸ ਨੂੰ ਕੰਮ ਤੋਂ ਕੱਢ ਦਿੱਤਾ ਗਿਆ। ਅਰਪਣਾ ਦਾ ਕਹਿਣਾ ਹੈ ਕਿ ਮੈਂ ਆਪਣੇ ਮਾਪਿਆਂ ਦੇ ਘਰ ਪਰਤਣਾ ਚਾਹੁੰਦੀ ਸੀ ਪਰ ਪਰਿਵਾਰ ਵਾਲਿਆਂ ਨੇ ਮੈਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਆਪਣੀ ਬੱਚਤ ਦੇ ਆਧਾਰ ’ਤੇ ਮੈਂ ਬਿਰਧ ਆਸ਼ਰਮ ’ਚ ਆ ਗਈ ਅਤੇ ਆਪਣੇ ਆਖ਼ਰੀ ਸਾਹ ਤੱਕ ਇਸ ਥਾਂ ’ਤੇ ਰਹਿਣ ਦਾ ਫ਼ੈਸਲਾ ਕੀਤਾ ਸੀ। ਬਿਰਧ ਆਸ਼ਰਮ ਵਿਚ ਜਦੋਂ ਸੁਬਰਤ ਨੇ ਅਰਪਣਾ ਨੂੰ ਵੇਖਿਆ ਤਾਂ ਉਨ੍ਹਾਂ ਨੂੰ ਲੱਗਾ ਕਿ ਉਹ ਉਨ੍ਹਾਂ ਦੀ ਜ਼ਿੰਦਗੀ ’ਚ ਨਵੀਂ ਉਮੀਦ ਬਣ ਕੇ ਆਈ ਹੈ। ਉਨ੍ਹਾਂ ਨੇ ਸਮਾਂ ਬਰਬਾਦ ਕੀਤੇ ਬਿਨਾਂ ਅਰਪਣਾ ਨੂੰ ਆਪਣਾ ਜੀਵਨ ਸਾਥੀ ਬਣਾਉਣ ਦਾ ਫ਼ੈਸਲਾ ਲਿਆ।
ਇਹ ਵੀ ਪੜ੍ਹੋ: ਚੰਡੀਗੜ੍ਹ ਅਤੇ SYL ਮੁੱਦਿਆਂ ਨੂੰ ਲੈ ਕੇ CM ਖੱਟੜ ਨੇ ਪੇਸ਼ ਕੀਤਾ ਮਤਾ, ਪੰਜਾਬ ਤੋਂ ਮੰਗਿਆ ਆਪਣੇ ਹੱਕ ਦਾ ਪਾਣੀ