ਪੱਛਮੀ ਬੰਗਾਲ : ਚੋਣ ਡਿਊਟੀ ਤੋਂ ਨੋਡਲ ਅਧਿਕਾਰੀ ਅਰਨਬ ਰਾਏ ਲਾਪਤਾ
Friday, Apr 19, 2019 - 12:16 PM (IST)

ਕੋਲਕਾਤਾ— ਪੱਛਮੀ ਬੰਗਾਲ 'ਚ ਦੂਜੇ ਪੜਾਅ ਦੀ ਵੋਟਿੰਗ ਦੌਰਾਨ ਚੋਣ ਡਿਊਟੀ 'ਤੇ ਆਏ ਨੋਡਲ ਅਧਿਕਾਰੀ ਦੇ ਗਾਇਬ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੋਡਲ ਅਫ਼ਸਰ ਚੋਣਾਂ ਦੇ ਪਹਿਲਾਂ ਤੋਂ ਲਾਪਤਾ ਹੈ। ਵੀਰਵਾਰ ਦੁਪਹਿਰ ਤੋਂ ਉਸ ਦੀ ਕੋਈ ਖਬਰ ਨਹੀਂ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਨੋਡਲ ਅਧਿਕਾਰੀ ਦਾ ਨਾਂ ਅਰਨਬ ਰਾਏ ਹੈ। ਫਿਲਹਾਲ ਉਸ ਦਾ ਮੋਬਾਇਲ ਫੋਨ ਬੰਦ ਆ ਰਿਹਾ ਹੈ। ਜਾਂਚ ਲਈ ਪੁਲਸ ਨੇ ਅਰਨਬ ਰਾਏ ਦੇ ਕਾਰ ਚਾਲਕ ਤੋਂ ਪੁੱਛ-ਗਿੱਛ ਸ਼ੁਰੂ ਕੀਤੀ ਹੈ।
ਜ਼ਿਲੇ ਦੇ ਡੀ.ਐੱਮ. ਅਤੇ ਐੱਸ.ਪੀ. ਦੋਹਾਂ ਦੀ ਅਗਵਾਈ 'ਚ ਜਾਂਚ ਹੋਈ ਹੈ। ਉਹ ਵੀਰਵਾਰ ਨੂੰ ਬਿਪ੍ਰਦਾਸ ਚੌਧਰੀ ਪੋਲੀਟੈਕਨਿਕ ਕਾਲਜ 'ਚ ਆਪਣੀ ਚੋਣ ਡਿਊਟੀ ਲਈ ਗਏ ਸਨ ਅਤੇ ਦੁਪਹਿਰ ਦੇ ਭੋਜਨ ਤੋਂ ਬਾਅਦ ਗਾਇਬ ਦੱਸਿਆ ਜਾ ਰਿਹਾ ਹੈ। ਉਹ ਈ.ਵੀ.ਐੱਮ. ਅਤੇ ਵੀਵੀਪੈਟ ਦੇ ਇੰਚਾਰਜ ਹਨ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।