ਵਿਆਹ ਤੋਂ ਬਾਅਦ ਛੁਹਾਰਾ ਨਾ ਮਿਲਣ ''ਤੇ ਹੰਗਾਮਾ, ਜਾਣੋ ਪੂਰਾ ਮਾਮਲਾ

Monday, Oct 28, 2024 - 12:59 PM (IST)

ਵਿਆਹ ਤੋਂ ਬਾਅਦ ਛੁਹਾਰਾ ਨਾ ਮਿਲਣ ''ਤੇ ਹੰਗਾਮਾ, ਜਾਣੋ ਪੂਰਾ ਮਾਮਲਾ

ਸੰਭਲ- ਵਿਆਹ ਤੋਂ ਬਾਅਦ ਛੁਹਾਰਾ ਲੁੱਟਣ ਦੇ ਚੱਕਰ 'ਚ 2 ਪੱਖ ਆਪਸ 'ਚ ਭਿੜ ਗਏ। ਦੋਹਾਂ ਪੱਖਾਂ ਵਿਚਾਲੇ ਲੱਤਾਂ ਮੁੱਕੇ ਤੇ ਕੁਰਸੀਆਂ ਵੀ ਚੱਲੀਆਂ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਝਗੜਾ ਕਰਨ ਵਾਲਿਆਂ 'ਤੇ ਲਾਠੀਆਂ ਚਲਾ ਦਿੱਤੀਆਂ ਅਤੇ ਕਾਬੂ 'ਚ ਕੀਤਾ। ਫਿਲਹਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ ਨਾਲ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋ : ਆਧਾਰ ਕਾਰਡ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਆਖ਼ੀ ਇਹ ਗੱਲ

ਇਹ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ 'ਚ ਵਾਪਰਿਆ। ਥਾਣਾ ਹਯਾਤਨਗਰ ਖੇਤਰ ਦੇ ਸਰਾਏਤਰੀਨ ਮੁਹੱਲਾ ਕੋਟਲਾ ਸਥਿਤ ਹਿਨਾ ਪੈਲੇਸ 'ਚ ਐਤਵਾਰ ਨੂੰ ਮਿਆਂ ਸਰਾਏ ਦੇ ਕਟੜਾ ਬਜ਼ਾਰ ਤੋਂ ਇਕ ਬਾਰਾਤ ਪਹੁੰਚੀ। ਇੱਥੇ ਬਰਾਤੀਆਂ ਦੇ ਕੁਝ ਰਿਸ਼ਤੇਦਾਰ ਦੇ ਲੋਕਾਂ ਨੇ ਵਿਆਹ ਦੌਰਾਨ ਛੁਹਾਰੇ ਲੈਣ ਲਈ ਹੱਥ ਵਧਾ ਦਿੱਤੇ। ਇਸ ਦੌਰਾਨ ਕਿਸੇ ਨੇ ਛੁਹਾਰਿਆਂ ਦੇ ਪੈਕੇਟ 'ਚ ਹੱਥ ਪਾ ਦਿੱਤਾ। ਇਸ ਨੂੰ ਲੈ ਕੇ ਗੱਲ ਇੰਨੀ ਵਧਈ ਕਿ ਦੋਹਾਂ ਪੱਖਾਂ 'ਚ ਕੁੱਟਮਾਰ ਸ਼ੁਰੂ ਹੋ ਗਈ। ਮੈਰਿਜ ਹਾਲ 'ਚ ਮੁੰਡੇ ਅਤੇ ਕੁੜੀ ਵਾਲੇ ਇਕ ਪਾਸੇ ਹੋ ਗਏ ਅਤੇ ਦੂਜੇ ਪਾਸੇ ਮਹਿਮਾਨ ਆਪਸ 'ਚ ਇੰਝ ਭਿੜੇ ਕੇ ਕੁਰਸੀਆਂ ਅਤੇ ਲੱਤਾਂ ਮੁੱਕੇ ਚੱਲ ਪਏ। ਸੂਚਨਾ ਮਿਲੇਦ ਹੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਹੰਗਾਮਾ ਕਰ ਰਹੇ ਲੋਕਾਂ ਨੂੰ ਸਬਕਾ ਸਿਖਾ ਦਿੱਤਾ। ਮੈਰਿਜ ਹਾਲ 'ਚ ਕੁਝ ਦੇਰ ਭੱਜ-ਦੌੜ ਦੇ ਮਾਹੌਲ ਤੋਂ ਬਾਅਦ ਖੇਤਰ ਦੇ ਲੋਕਾਂ ਨੇ ਬੈਠ ਕੇ ਦੋਹਾਂ ਪੱਖਾਂ ਦਾ ਸਮਝੌਤਾ ਕਰਵਾ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News