ਏਕਨਾਥ ਸ਼ਿੰਦੇ ਨੂੰ ਮਿਲਣ ਪੁੱਜੇ ਸਚਿਨ ਤੇਂਦੁਲਕਰ, ਬੇਟੇ ਅਰਜੁਨ ਦੇ ਵਿਆਹ ਦਾ ਦਿੱਤਾ ਸੱਦਾ
Friday, Feb 20, 2026 - 11:54 AM (IST)
ਮੁੰਬਈ- ਕ੍ਰਿਕਟ ਦੇ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਇਨੀਂ ਦਿਨੀਂ ਆਪਣੇ ਬੇਟੇ ਅਰਜੁਨ ਤੇਂਦੁਲਕਰ ਦੇ ਵਿਆਹ ਦੀਆਂ ਤਿਆਰੀਆਂ 'ਚ ਕਾਫੀ ਰੁੱਝੇ ਹੋਏ ਹਨ। ਅਰਜੁਨ ਤੇਂਦੁਲਕਰ ਜਲਦੀ ਹੀ ਸਾਨੀਆ ਚੰਡੋਕ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਸਾਨੀਆ ਚੰਡੋਕ ਕ ਸਫਲ ਉਦਮੀ ਹੋਣ ਦੇ ਨਾਲ-ਨਾਲ ਇਕ ਯੋਗ ਵੈਟਰਨਰੀ ਟੈਕਨੀਸ਼ੀਅਨ ਵੀ ਹੈ।
ਏਕਨਾਥ ਸ਼ਿੰਦੇ ਨੂੰ ਦਿੱਤਾ ਸੱਦਾ
ਇਸੇ ਸਿਲਸਿਲੇ 'ਚ ਸਚਿਨ ਤੇਂਦੁਲਕਰ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਉਨ੍ਹਾਂ ਦੀ ਮੁੰਬਈ ਸਥਿਤ ਰਿਹਾਇਸ਼ 'ਨੰਦਨਵਨ' ਵਿਖੇ ਮੁਲਾਕਾਤ ਕੀਤੀ। ਸਚਿਨ ਨੇ ਨਿੱਜੀ ਤੌਰ 'ਤੇ ਸ਼ਿੰਦੇ ਨੂੰ ਅਰਜੁਨ ਅਤੇ ਸਾਨੀਆ ਦੇ ਵਿਆਹ ਦਾ ਸੱਦਾ ਪੱਤਰ ਦਿੱਤਾ। ਇਸ ਮੁਲਾਕਾਤ ਦੌਰਾਨ ਦੋਵਾਂ ਵਿਚਾਲੇ ਆਉਣ ਵਾਲੇ ਮੰਗਲ ਕਾਰਜਾਂ ਬਾਰੇ ਸੁਖਾਵੇਂ ਮਾਹੌਲ 'ਚ ਚਰਚਾ ਹੋਈ।
3 ਮਾਰਚ ਤੋਂ ਸ਼ੁਰੂ ਹੋਣਗੇ ਸਮਾਗਮ
ਖ਼ਬਰਾਂ ਮੁਤਾਬਕ ਵਿਆਹ ਦਾ ਇਹ ਜਸ਼ਨ 3 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ 5 ਮਾਰਚ ਨੂੰ ਇਕ ਨਿੱਜੀ ਸਮਾਰੋਹ 'ਚ ਦੋਵੇਂ ਫੇਰੇ ਲੈਣਗੇ। ਹਾਲਾਂਕਿ ਇਸ ਵਿਆਹ ਨੂੰ ਕਾਫੀ ਨਿੱਜੀ ਰੱਖਿਆ ਗਿਆ ਹੈ, ਜਿਸ 'ਚ ਸਿਰਫ ਨਜ਼ਦੀਕੀ ਪਰਿਵਾਰਕ ਮੈਂਬਰ ਅਤੇ ਦੋਸਤ ਹੀ ਸ਼ਾਮਲ ਹੋਣਗੇ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਖੇਡ, ਰਾਜਨੀਤੀ ਅਤੇ ਕਾਰੋਬਾਰੀ ਜਗਤ ਦੀਆਂ ਕਈ ਵੱਡੀਆਂ ਸ਼ਖਸੀਅਤਾਂ ਇਸ ਨਵੀਂ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਪਹੁੰਚ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

