ਵਿਦੇਸ਼ ''ਚ ਫੱਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਐਲਾਨ ਤੋਂ ਬਾਅਦ ਮੰਤਰਾਲੇ ਦੀ ਵੈਬਸਾਈਟ ਠੱਪ

05/07/2020 12:56:25 AM

ਨਵੀਂ ਦਿੱਲੀ (ਭਾਸ਼ਾ)- ਭਾਰਤ ਸਰਕਾਰ ਵਲੋਂ ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ  7 ਮਈ ਤੋਂ ਵਾਪਸ ਲਿਆਉਣ ਦਾ ਐਲਾਨ ਕੀਤੇ ਜਾਣ ਤੋਂ ਇਕ ਦਿਨ ਬਾਅਦ ਸਿਵਲ ਏਵੀਏਸ਼ਨ ਮੰਤਰਾਲਾ ਦੀ ਵੈਬਸਾਈਟ ਬੁੱਧਵਾਰ ਨੂੰ ਠੱਪ ਹੋ ਗਈ। ਮੰਤਰਾਲਾ ਨੇ ਬੁੱਧਵਾਰ ਨੂੰ ਦੁਪਹਿਰ 12-22 ਵਜੇ ਟਵੀਟ ਕੀਤਾ, ਨਾਗਰਿਕ ਹਵਾਬਾਜ਼ੀ ਮੰਤਰਾਲਾ ਦੀ ਵੈਬਸਾਈਟ ਠੱਪ ਹੋ ਗਈ। ਐਨ.ਆਈ.ਸੀ. (ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ) ਦੀ ਟੀਮ ਇਸ 'ਤੇ ਕੰਮ ਕਰ ਰਹੀ ਹੈ। ਲੋਕਾਂ ਨੂੰ ਵਾਪਸ ਲਿਆਉਣ ਵਾਲੀਆਂ ਉਡਾਣਾਂ ਨਾਲ ਸਬੰਧਿਤ ਵੇਰਵਾ ਛੇਤੀ ਹੀ ਏਅਰ ਇੰਡੀਆ ਦੀ ਵੈਬਸਾਈਟ 'ਤੇ ਮੁਹੱਈਆ ਹੋਵੇਗਾ। ਕਿਰਪਾ ਸਿੱਧੇ ਉਥੇ ਦੇਖੋ। ਅਸੁਵਿਧਾ ਲਈ ਸਾਨੂੰ ਖੇਦ ਹੈ। 
 


Sunny Mehra

Content Editor

Related News