ਕੇਦਾਰਨਾਥ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਬਰਫਬਾਰੀ

05/11/2019 4:49:42 PM

ਉਤਰਾਖੰਡ—ਸ਼ੁੱਕਰਵਾਰ ਦੇਰ ਸ਼ਾਮ ਨੂੰ ਮੌਸਮ ਦੇ ਅਚਾਨਕ ਕਰਵਟ ਬਦਲਣ ਤੋਂ ਬਾਅਦ ਅੱਜ ਭਾਵ ਸ਼ਨੀਵਾਰ ਨੂੰ ਸਵੇਰੇ ਕੇਦਾਰਨਾਥ 'ਚ ਇੱਕ ਵਾਰ ਫਿਰ ਬਾਰਿਸ਼ ਦੇ ਨਾਲ ਹਲਕੀ-ਹਲਕੀ ਬਰਫ ਵੀ ਪਈ। ਇਸ ਤੋਂ ਧਾਮ 'ਚ ਠੰਡ ਵੱਧ ਗਈ। ਦੁਪਹਿਰ ਤੋਂ ਬਾਅਦ ਬਦਰੀਨਾਥ ਅਤੇ ਹੇਮਕੁੰਡ ਦੇ ਨਾਲ ਹੀ ਚਮੇਲੀ ਜ਼ਿਲੇ ਦੇ ਹੇਠਲੇ ਖੇਤਰਾਂ 'ਚ ਹਲਕੀ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ।

ਸ਼ੁੱਕਰਵਾਰ ਦੇਰ ਸ਼ਾਮ ਮੈਦਾਨ 'ਚ ਧੂੜ ਭਰੀ ਹਨੇਰੀ ਨਾਲ ਕਈ ਖੇਤਰਾਂ 'ਚ ਬੂੰਦਾਬਾਂਦੀ ਵੀ ਹੋਈ। ਮੌਸਮ ਵਿਭਾਗ ਨੇ ਸੂਬੇ ਦੇ ਜ਼ਿਆਦਾਤਰ ਖੇਤਰਾਂ 'ਚ ਸਨੀਵਾਰ ਨੂੰ ਬਾਰਿਸ਼, ਤੇਜ਼ ਰਫਤਾਰ ਹਨੇਰੀ ਅਤੇ ਗੜ੍ਹੇ ਪੈਣ ਦਾ ਅਨੁਮਾਨ ਲਗਾਇਆ ਹੈ। ਮੌਸਮ ਵਿਭਾਗ ਅਨੁਸਾਰ 14 ਮਈ ਨੂੰ ਸੂਬੇ 'ਚ ਜ਼ਿਆਦਾਤਰ ਹਿੱਸਿਆਂ 'ਚ ਤੇਜ਼ ਹਨੇਰੀ ਚੱਲਣ ਦੇ ਨਾਲ ਹੀ ਪਹਾੜੀ ਖੇਤਰਾਂ 'ਚ ਗੜ੍ਹੇ ਵੀ ਪੈ ਸਕਦੇ ਹਨ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। 

PunjabKesari

ਮੌਸਮ ਵਿਭਾਗ ਮੁਤਾਬਕ ਸੂਬੇ ਦੇ ਜ਼ਿਆਦਾਤਰ ਖੇਤਰਾਂ 'ਚ 15 ਮਈ ਤੱਕ ਬੱਦਲ ਛਾਏ ਰਹਿਣਗੇ। ਇਸ ਦੌਰਾਨ ਜ਼ਿਆਦਾਤਰ ਖੇਤਰਾਂ 'ਚ ਬਾਰਿਸ਼ ਵੀ ਹੋ ਸਕਦੀ ਹੈ। ਗੜ੍ਹੇ ਪੈਣ ਦੇ ਨਾਲ ਹੀ 60 ਕਿ. ਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਨੇਰੀ ਵੀ ਚੱਲ ਸਕਦੀ ਹੈ। 14 ਮਈ ਨੂੰ ਸੂਬੇ ਦੇ ਕਈ ਇਲਾਕਿਆਂ 'ਚ 80 ਕਿ. ਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਨੇਰੀ ਚੱਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਕਈ ਪਰਬਤੀ ਇਲਾਕਿਆਂ 'ਚ ਗੜ੍ਹੇ ਪੈ ਸਕਦੇ ਹਨ। ਮੌਸਮ ਵਿਭਾਗ ਦੇ ਡਾਇਰੈਕਟਰ ਬਿਕ੍ਰਮ ਸਿੰਘ ਨੇ ਦੱਸਿਆ ਹੈ ਕਿ ਬਾਰਿਸ਼ ਅਤੇ ਗੜ੍ਹੇ ਪੈਣ ਨਾਲ ਜ਼ਿਆਦਾਤਰ ਤਾਪਮਾਨ 'ਚ 3-4 ਡਿਗਰੀ ਤੱਕ ਗਿਰਾਵਟ ਆ ਸਕਦੀ ਹੈ। 14 ਅਤੇ 15 ਮਈ ਨੂੰ ਤਾਪਮਾਨ 'ਚ ਜ਼ਿਆਦਾ ਕਮੀ ਦੇਖੀ ਜਾ ਸਕਦੀ ਹੈ।

ਕੇਦਾਰਨਾਥ 'ਚ ਹਲਕੀ ਬਰਫ-
ਪਹਾੜਾਂ 'ਚ ਸ਼ੁੱਕਰਵਾਰ ਦੁਪਹਿਰ ਬਾਅਦ ਮੌਸਮ ਨੇ ਫਿਰ ਤੋਂ ਕਰਵਟ ਬਦਲ ਲਈ ਸੀ। ਕੇਦਾਰਨਾਥ 'ਚ ਸ਼ਾਮ ਨੂੰ ਹਲਕੀ ਬਾਰਿਸ਼ ਦੇ ਨਾਲ ਹੀ ਹਲਕੀ ਬਰਫ ਵੀ ਪਈ, ਜਿਸ ਨਾਲ ਧਾਮ 'ਚ ਠੰਡ ਵੱਧ ਗਈ ਸੀ। ਯੁਮਨੋਤਰੀ ਧਾਮ 'ਚ 15 ਮਿੰਟ ਤੱਕ ਬਾਰਿਸ਼ ਹੋਈ ਪਰ ਗੰਗੋਤਰੀ ਧਾਮ 'ਚ ਹਲਕੀ ਬੂੰਦਾਬਾਂਦੀ ਅਤੇ ਗੰਗੋਤਰੀ ਹਿਮਾਲਿਆਂ ਦੇ ਉਚਾਈ ਵਾਲੇ ਖੇਤਰਾਂ 'ਚ ਹਲਕੀ ਬਰਫ ਵੀ ਪਈ।

PunjabKesari

ਉਤਰਕਾਸ਼ੀ ਜ਼ਿਲੇ ਦੇ ਪਿਛਲੇ ਕਈ ਦਿਨਾਂ 'ਚ ਪਈ ਰਹੀ ਗਰਮੀ ਦੌਰਾਨ ਸ਼ੁੱਕਰਵਾਰ ਨੂੰ ਦੁਪਹਿਰ ਤੋਂ ਬਾਅਦ ਮੌਸਮ 'ਚ ਆਏ ਬਦਲਾਅ ਤੋਂ ਤਾਪਮਾਨ 'ਚ ਗਿਰਾਵਟ ਆਈ। ਜ਼ਿਲਾ ਦਫਤਰ 'ਚ ਜ਼ਿਆਦਾਤਰ ਤਾਪਮਾਨ 28 ਡਿਗਰੀ ਅਤੇ ਘੱਟ ਤੋਂ ਘੱਟ 18 ਡਿਗਰੀ ਦਰਜ ਕੀਤਾ ਗਿਆ ਪਰ ਯਮੁਨੋਤਰੀ ਅਤੇ ਗੰਗੋਤਰੀ ਧਾਮ ਖੇਤਰ 'ਚ ਪਾਰਾ 12 ਡਿਗਰੀ ਸੈਲਸੀਅਸ ਤੋਂ ਘੱਟ ਹੋਣ ਦੇ ਕਾਰਨ ਯਾਤਰੀਆਂ ਨੇ ਗੁਨਗੁਨੀ ਠੰਡ ਦੇ ਨਾਲ ਖੁਸ਼ਗਵਾਰ ਮੌਸਮ ਦਾ ਆਨੰਦ ਵੀ ਮਾਣਿਆ। ਯਮੁਨੋਤਰੀ ਧਾਮ 'ਚ ਤੀਰਥ ਯਾਤਰੀਆਂ ਨੂੰ ਬਾਰਿਸ਼ ਦੌਰਾਨ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।


Iqbalkaur

Content Editor

Related News