ਯਾਤਰਾ ਦੀਆਂ ਤਿਆਰੀਆਂ ਸ਼ੁਰੂ, ਬਰਫ਼ ਹਟਾਉਣ ਲਈ ਸ੍ਰੀ ਹੇਮਕੁੰਟ ਸਾਹਿਬ ਰਵਾਨਾ ਹੋਏ ਫ਼ੌਜੀ ਜਵਾਨ

Sunday, Apr 21, 2024 - 05:10 PM (IST)

ਯਾਤਰਾ ਦੀਆਂ ਤਿਆਰੀਆਂ ਸ਼ੁਰੂ, ਬਰਫ਼ ਹਟਾਉਣ ਲਈ ਸ੍ਰੀ ਹੇਮਕੁੰਟ ਸਾਹਿਬ ਰਵਾਨਾ ਹੋਏ ਫ਼ੌਜੀ ਜਵਾਨ

ਚਮੋਲੀ- ਉਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਸਥਿਤ ਵਿਸ਼ਵ ਪ੍ਰਸਿੱਧ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਮਾਰਗ 'ਤੇ ਜਮ੍ਹਾ ਹੋਈ ਬਰਫ ਨੂੰ ਹਟਾਉਣ ਲਈ ਫੌਜ ਦੇ ਜਵਾਨ ਰਵਾਨਾ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹੇਮਕੁੰਟ ਗੁਰਦੁਆਰਾ ਟਰੱਸਟ ਦੇ ਚੇਅਰਮੈਨ ਸਰਦਾਰ ਨਰਿੰਦਰਜੀਤ ਸਿੰਘ ਵਿੰਦਰਾ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋ ਰਹੀ ਹੈ, ਜਿਸ ਦੀਆਂ ਤਿਆਰੀਆਂ ਦਾ ਮੁੱਖ ਕੰਮ ਯਾਤਰਾ ਮਾਰਗ ਤੋਂ ਬਰਫ਼ ਹਟਾਉਣ ਦਾ ਹੁੰਦਾ ਹੈ। ਇਹ ਸੇਵਾ ਸ਼ੁਰੂ ਤੋਂ ਹੀ ਭਾਰਤੀ ਫੌਜ ਵਲੋਂ ਨਿਭਾਈ ਜਾਂਦੀ ਹੈ।

ਇਹ ਵੀ ਪੜ੍ਹੋ- ED ਦੀ ਵੱਡੀ ਕਾਰਵਾਈ, ਸ਼ਰਾਬ ਘਪਲੇ ਮਾਮਲੇ 'ਚ ਸਾਬਕਾ IAS ਅਧਿਕਾਰੀ ਅਨਿਲ ਟੁਟੇਜਾ ਗ੍ਰਿਫ਼ਤਾਰ

ਬ੍ਰਿਗੇਡ ਕਮਾਂਡਰ ਬ੍ਰਿਗੇਡੀਅਰ ਐੱਮ.ਐੱਸ.ਢਿਲੋਂ ਦੇ ਹੁਕਮ ਮੁਤਾਬਕ 418 ਇੰਡੀਪੈਂਡੈਂਟ ਇੰਜੀਨੀਅਰਿੰਗ ਕੋਰ ਦੇ ਓ.ਸੀ. ਕਰਨਲ ਸੁਨੀਲ ਯਾਦਵ ਨੇ ਹਰਸੇਵਕ ਸਿੰਘ ਅਤੇ ਪ੍ਰਮੋਦ ਕੁਮਾਰ ਦੀ ਅਗਵਾਈ ਹੇਠ ਫੌਜ ਦੇ ਜਵਾਨਾਂ ਦੀ ਟੁਕੜੀ ਬਰਫ ਹਟਾਉਣ ਦੀ ਸੇਵਾ ਲਈ ਰਵਾਨਾ ਹੋਈ। ਐਤਵਾਰ ਨੂੰ ਗੁਰਦੁਆਰਾ ਗੋਵਿੰਦ ਘਾਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਰਦਾਸ ਕਰਨ ਉਪਰੰਤ ਗੁਰਦੁਆਰਾ ਟਰੱਸਟ ਦੇ ਮੁੱਖ ਪ੍ਰਬੰਧਕ ਸੇਵਾ ਸਿੰਘ ਵੱਲੋਂ ਪਹਿਲੀ ਟੁਕੜੀ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਰਵਾਨਾ ਕੀਤਾ ਗਿਆ।

ਇਹ ਵੀ ਪੜ੍ਹੋ- ਬੇਰਹਿਮ ਬਣੀ ਮਾਂ, ਆਸ਼ਿਕ ਨਾਲ ਮਿਲ ਕੇ 5 ਸਾਲ ਦੀ ਧੀ ਦਾ ਕੁੱਟ-ਕੁੱਟ ਕੇ ਕੀਤਾ ਕਤਲ

ਇਹ ਜਥਾ ਸੋਮਵਾਰ ਨੂੰ ਘਾਂਘਰੀਆ ਤੋਂ ਸ੍ਰੀ ਹੇਮਕੁੰਟ ਸਾਹਿਬ ਮਾਰਗ ਤੱਕ ਬਰਫ ਹਟਾਉਣ ਦਾ ਕੰਮ ਕਰੇਗਾ। ਅੱਧੇ ਰਸਤੇ ਤੱਕ ਬਰਫ਼ ਦੀ ਕਟਾਈ ਦੇ ਸਮੇਂ ਘਾਂਘਰੀਆ ਗੁਰਦੁਆਰਾ ਸਾਹਿਬ ਪੜਾਅ ਰੱਖਿਆ ਜਾਂਦਾ ਹੈ ਅਤੇ ਰੋਜ਼ ਰਾਤ ਇੱਥੇ ਆਰਾਮ ਕੀਤਾ ਜਾਂਦਾ ਹੈ। ਸਰਦਾਰ ਨਰਿੰਦਰਜੀਤ ਸਿੰਘ ਨੇ ਦੱਸਿਆ ਕਿ ਹੇਮਕੁੰਟ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਰੂਟ ਬਣਾ ਦਿੱਤਾ ਜਾਵੇਗਾ। ਭਾਰਤੀ ਫੌਜ ਦੇ ਬਹਾਦਰ ਜਵਾਨ ਪੂਰੀ ਤਰ੍ਹਾਂ ਆਸਵੰਦ ਹਨ। 35 ਜਵਾਨ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਇਸ ਜ਼ਿੰਮੇਵਾਰੀ ਨੂੰ ਨਿਭਾ ਰਹੇ ਹਨ। ਗੋਵਿੰਦ ਘਾਟ ਹੇਮਕੁੰਟ ਸਾਹਿਬ ਦੇ ਮੁੱਖ ਪ੍ਰਬੰਧਕ ਸਰਦਾਰ ਸੇਵਾ ਸਿੰਘ ਨੇ ਦੱਸਿਆ ਕਿ ਯਾਤਰੀਆਂ ਦਾ ਪਹਿਲਾ ਜੱਥਾ 22 ਮਈ ਨੂੰ ਰਵਾਨਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News