Wayanad landslide : ਹਾਦਸੇ ''ਚ ਵਾਲ-ਵਾਲ ਬਚੇ ਪੀੜਤਾਂ ਨੇ ਸੁਣਾਈ ਦਰਦਨਾਕ ਕਹਾਣੀ

Tuesday, Jul 30, 2024 - 06:26 PM (IST)

ਵਾਇਨਾਡ (ਕੇਰਲ) : ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿਚ ਭਿਆਨਕ ਲੈਂਡਸਲਾਈਡ ਕਾਰਨ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾਉਣ ਦਾ ਅਭਿਆਨ ਜਾਰੀ ਹੈ, ਹਾਲਾਂਕਿ ਇਸ ਹਾਦਸੇ ਵਿਚ ਬਚਣ ਵਾਲੇ ਲੋਕ ਆਪਣੇ ਨਾਲ ਬੀਤੀ ਇਸ ਭਿਆਨਕ ਘਟਨਾ ਨੂੰ ਯਾਦ ਕਰ ਕੇ ਸਹਿਮੇ ਹੋਏ ਹਨ।
PunjabKesari

ਵਾਇਨਾਡ ਦੇ ਜ਼ਮੀਨ ਖਿਸਕਣ ਵਾਲੇ ਖੇਤਰ ਵਿੱਚ ਇੱਕ ਬਜ਼ੁਰਗ ਜੋੜੇ ਨੇ ਤਬਾਹੀ ਦੇ ਦੌਰਾਨ ਰਾਤ ਦੇ ਹਨੇਰੇ ਵਿਚ ਸੁਰੱਖਿਅਤ ਬਚਣ ਲਈ ਆਪਣੀਆਂ ਕੋਸ਼ਿਸ਼ਾਂ ਬਾਰੇ ਦੱਸਿਆ। ਜ਼ਮੀਨ ਖਿਸਕਣ ਨਾਲ ਉਨ੍ਹਾਂ ਦਾ ਘਰ ਤਬਾਹ ਹੋ ਗਿਆ। ਰਾਤ 11 ਵਜੇ ਆਪਣੇ ਇਲਾਕੇ 'ਚ ਗੰਦਾ ਪਾਣੀ ਵਗਦਾ ਦੇਖ ਕੇ ਪਤੀ-ਪਤਨੀ ਘਰੋਂ ਭੱਜ ਗਏ ਸਨ। ਉਨ੍ਹਾਂ ਨੇ ਨਜ਼ਦੀਕੀ ਪਹਾੜੀ 'ਤੇ ਪਨਾਹ ਲੈਣ ਤੋਂ ਪਹਿਲਾਂ ਆਪਣੇ ਗੁਆਂਢੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਗੁਆਂਢੀਆਂ ਨੇ ਉਨ੍ਹਾਂ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਜੋੜੇ ਨੇ ਕਿਹਾ ਕਿ ਅਸੀਂ ਉਸਨੂੰ (ਗੁਆਂਢੀਆਂ) ਨੂੰ ਸਾਡੇ ਨਾਲ ਆਉਣ ਲਈ ਬੇਨਤੀ ਕੀਤੀ ਸੀ, ਪਰ ਉਸਨੇ ਕਿਹਾ ਕਿ ਉਹ ਦੇਰ ਰਾਤ 1 ਵਜੇ ਸਾਡੇ ਨਾਲ ਆਵੇਗਾ ਪਰ ਉਹ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਹ ਸਵੇਰ ਤੱਕ ਪਹਾੜੀ ਦੀ ਚੋਟੀ 'ਤੇ ਇੰਤਜ਼ਾਰ ਕਰਦੇ ਰਹੇ ਅਤੇ ਜਦੋਂ ਉਹ ਵਾਪਸ ਆਏ ਤਾਂ ਸਾਰਾ ਇਲਾਕਾ ਤਬਾਹ ਹੋ ਚੁੱਕਾ ਸੀ।

PunjabKesari

ਇਕ ਹੋਰ ਔਰਤ ਨੇ ਰੋਂਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਨੇ ਉਸ ਨੂੰ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਆਪਣੇ ਬੱਚੇ ਨੂੰ ਲੈ ਕੇ ਘਰੋਂ ਭੱਜ ਰਹੇ ਹਨ। ਔਰਤ ਨੇ ਦੱਸਿਆ ਕਿ ਉਸ (ਰਿਸ਼ਤੇਦਾਰ) ਨੇ ਰਾਤ ਨੂੰ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਇਲਾਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਦੇ ਨਾਲ ਇੱਕ ਬੱਚਾ ਸੀ। ਉਸ ਤੋਂ ਬਾਅਦ ਤੋਂ ਉਸ ਦਾ ਫੋਨ ਨਹੀਂ ਲੱਗ ਰਿਹਾ। ਉਸ ਪਰਿਵਾਰ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਮੰਗਲਵਾਰ ਨੂੰ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 93 ਹੋ ਗਈ ਹੈ ਅਤੇ ਫੌਜ, ਜਲ ਸੈਨਾ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਮਲਬੇ ਹੇਠਾਂ ਦੱਬੇ ਸੈਂਕੜੇ ਲੋਕਾਂ ਨੂੰ ਕੱਢਣ ਲਈ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। ਮੁੰਡਕਾਈ ਨੇੜੇ ਮੇਪਦੀ ਹਸਪਤਾਲ ਜ਼ਖਮੀਆਂ, ਮ੍ਰਿਤਕਾਂ ਅਤੇ ਲਾਪਤਾ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਭਾਲ ਕਰਨ ਵਾਲੇ ਲੋਕਾਂ ਨਾਲ ਭਰਿਆ ਹੋਇਆ ਹੈ।


Baljit Singh

Content Editor

Related News