ਭਿਆਨਕ ਹਾਦਸੇ ਨੇ ਉਜਾੜ''ਤੀ ਦੁਨੀਆ ! 15 ਦਿਨ ਪਹਿਲਾਂ ਵਿਆਹੇ ਜੋੜੇ ਦੀ ਹੋਈ ਦਰਦਨਾਕ ਮੌਤ
Sunday, Mar 01, 2026 - 05:08 PM (IST)
ਹਾਵੇਰੀ- ਕਰਨਾਟਕ ਦੇ ਹਾਵੇਰੀ ਜ਼ਿਲ੍ਹੇ 'ਚ ਨੈਸ਼ਨਲ ਹਾਈਵੇਅ-48 'ਤੇ ਐਤਵਾਰ ਸਵੇਰੇ ਇਕ ਕਾਰ ਖੜ੍ਹੇ ਟਰੱਕ (ਲਾਰੀ) ਨਾਲ ਜਾ ਟਕਰਾਈ। ਇਸ ਹਾਦਸੇ 'ਚ ਉਸ 'ਚ ਸਵਾਰ ਨਵਵਿਆਹੇ ਜੋੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 2 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਪਛਾਣ ਹਾਵੇਰੀ ਸ਼ ਹਿਰ ਵਾਸੀ ਫੂਲ ਵਿਕਰੇਤਾ ਕਾਰਤਿਕ (34) ਅਤੇ ਉਸ ਦੀ ਪਤਨੀ ਐਸ਼ਵਰਿਆ (30) ਵਜੋਂ ਹੋਈ ਹੈ। ਜੋੜੇ ਦੇ ਵਿਆਹ ਨੂੰ ਸਿਰਫ਼ 15 ਦਿਨ ਹੋਏ ਸਨ।
ਪੁਲਸ ਨੇ ਕਿਹਾ,''ਮੰਦਰ ਤੋਂ ਦਰਸ਼ਨ ਕਰਨ ਤੋਂ ਬਾਅਦ ਆਉਂਦੇ ਸਮੇਂ ਐਤਵਾਰ ਸਵੇਰੇ ਉਨ੍ਹਾਂ ਦੀ ਕਾਰ ਸ਼ਿਗਗਾਂਵ ਤਾਲੁਕ ਦੇ ਕਡਾਹੱਲੀ ਪਿੰਡ ਨੇੜੇ ਐੱਨਐੱਚ-48 'ਤੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ।'' ਪੁਲਸ ਨੇ ਦੱਸਿਆ ਕਿ ਕਾਰ ਸਵਾਰ 2 ਹੋਰ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਹੁਬਲੀ ਦੇ ਕੇਆਈਐੱਮਐੱਸ ਹਸਪਤਾਲ ਲਿਜਾਇਆ ਗਿਆ। ਫਾਇਰ ਬ੍ਰਿਗੇਡ ਕਰਮੀਆਂ ਅਤੇ ਸਥਾਨਕ ਨਿਵਾਸੀਆਂ ਨੇ ਬਚਾਅ ਮੁਹਿੰਮ ਚਲਾਈ ਅਤੇ ਨੁਕਸਾਨੇ ਵਾਹਨ ਤੋਂ ਲਾਸ਼ਾਂ ਬਾਹਰ ਕੱਢੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
