ਸ਼ਿਵਰਾਜ ਚੌਹਾਨ ਨੇ ਸੜਕ ਹਾਦਸੇ ''ਚ ਜ਼ਖਮੀ ਨੂੰ ਖੁਦ ਪਹੁੰਚਾਇਆ ਹਸਪਤਾਲ , ਨਿਤਿਨ ਗਡਕਰੀ ਨੇ ਕੀਤੀ ਸ਼ਲਾਘਾ

Saturday, Feb 28, 2026 - 03:22 PM (IST)

ਸ਼ਿਵਰਾਜ ਚੌਹਾਨ ਨੇ ਸੜਕ ਹਾਦਸੇ ''ਚ ਜ਼ਖਮੀ ਨੂੰ ਖੁਦ ਪਹੁੰਚਾਇਆ ਹਸਪਤਾਲ , ਨਿਤਿਨ ਗਡਕਰੀ ਨੇ ਕੀਤੀ ਸ਼ਲਾਘਾ

ਨਵੀਂ ਦਿੱਲੀ- ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭੋਪਾਲ-ਗਵਾਲੀਅਰ ਮਾਰਗ 'ਤੇ ਇਨਸਾਨੀਅਤ ਦੀ ਇਕ ਵੱਡੀ ਮਿਸਾਲ ਪੇਸ਼ ਕੀਤੀ ਹੈ। ਮੰਤਰੀ ਚੌਹਾਨ ਨੇ ਇਕ ਸੜਕ ਹਾਦਸੇ 'ਚ ਜ਼ਖਮੀ ਹੋਏ ਨੌਜਵਾਨ ਨੂੰ ਤੁਰੰਤ ਆਪਣੀ ਗੱਡੀ ਰਾਹੀਂ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਬਚਾਉਣ 'ਚ ਮਦਦ ਕੀਤੀ। ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਉਹ ਭੋਪਾਲ ਤੋਂ ਗਵਾਲੀਅਰ ਇੱਕ ਪ੍ਰੋਗਰਾਮ 'ਚ ਜਾ ਰਹੇ ਸਨ। ਰਸਤੇ 'ਚ ਉਨ੍ਹਾਂ ਨੇ ਦੇਖਿਆ ਕਿ ਇਕ ਨੌਜਵਾਨ ਸੜਕ ਕਿਨਾਰੇ ਬੇਹੋਸ਼ ਪਿਆ ਸੀ ਅਤੇ ਆਲੇ-ਦੁਆਲੇ ਭੀੜ ਇਕੱਠੀ ਸੀ, ਪਰ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆ ਰਿਹਾ ਸੀ। ਮੰਤਰੀ ਨੇ ਤੁਰੰਤ ਆਪਣੀ ਗੱਡੀ ਰੁਕਵਾਈ ਅਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ। ਉਨ੍ਹਾਂ ਨੇ ਡਾਕਟਰਾਂ ਨਾਲ ਗੱਲਬਾਤ ਕਰਕੇ ਉਸ ਦੇ ਉਚਿਤ ਇਲਾਜ ਦੇ ਪ੍ਰਬੰਧ ਵੀ ਕੀਤੇ।

ਨਿਤਿਨ ਗਡਕਰੀ ਵੱਲੋਂ ਸ਼ਲਾਘਾ ਅਤੇ 'ਰਾਹਵੀਰ' ਪੁਰਸਕਾਰ ਦਾ ਐਲਾਨ 

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ ਰਾਹੀਂ ਸ਼ਿਵਰਾਜ ਸਿੰਘ ਚੌਹਾਨ ਦੀ ਇਸ ਸੰਵੇਦਨਸ਼ੀਲਤਾ ਦੀ ਸ਼ਲਾਘਾ ਕੀਤੀ ਹੈ। ਗਡਕਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਾਦਸੇ ਦੇ ਸਮੇਂ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਸੜਕ ਹਾਦਸਿਆਂ ਵਿੱਚ ਮਦਦ ਕਰਨ ਵਾਲੇ ਨੇਕ ਇਨਸਾਨਾਂ ਨੂੰ ‘ਰਾਹਵੀਰ’ ਖਿਤਾਬ ਨਾਲ ਸਨਮਾਨਿਤ ਕਰੇਗੀ, ਜਿਸ 'ਚ ਸਨਮਾਨ ਪੱਤਰ ਅਤੇ ਇਨਾਮੀ ਰਾਸ਼ੀ ਸ਼ਾਮਲ ਹੋਵੇਗੀ।

PunjabKesari

'ਗੋਲਡਨ ਆਵਰ' ਦੀ ਮਹੱਤਤਾ 

ਆਪਣੇ ਸੰਦੇਸ਼ 'ਚ ਚੌਹਾਨ ਨੇ ਕਿਹਾ ਕਿ ਭਾਰਤ 'ਚ ਹਰ ਸਾਲ ਲਗਭਗ 1.5 ਲੱਖ ਤੋਂ ਵੱਧ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਦਿੰਦੇ ਹਨ। ਮਾਹਿਰਾਂ ਅਨੁਸਾਰ, ਜੇਕਰ ਕਿਸੇ ਜ਼ਖਮੀ ਨੂੰ ‘ਗੋਲਡਨ ਆਵਰ’ (ਹਾਦਸੇ ਤੋਂ ਤੁਰੰਤ ਬਾਅਦ ਦਾ ਪਹਿਲੇ ਘੰਟੇ) 'ਚ ਇਲਾਜ ਮਿਲ ਜਾਵੇ ਤਾਂ ਲਗਭਗ 50 ਫੀਸਦੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤਮਾਸ਼ਬੀਨ ਬਣਨ ਦੀ ਬਜਾਏ ਮਦਦਗਾਰ ਬਣੋ, ਕਿਉਂਕਿ ਕਿਸੇ ਦੀ ਜਾਨ ਬਚਾਉਣਾ ਹੀ ਸਭ ਤੋਂ ਵੱਡਾ ਪੁੰਨ ਅਤੇ ਧਰਮ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News