Wayanad landslide: ਮਲਬੇ ਹੇਠਾਂ ਦੱਬੇ ਪੀੜਤਾਂ ਨੂੰ ਕੱਢਣ ਲਈ ਬਚਾਅ ਕਰਮੀਆਂ ਅੱਗੇ ਖੜ੍ਹੀ ਹੋਈ ਵੱਡੀ ਮੁਸ਼ਕਲ

Thursday, Aug 01, 2024 - 03:01 PM (IST)

Wayanad landslide: ਮਲਬੇ ਹੇਠਾਂ ਦੱਬੇ ਪੀੜਤਾਂ ਨੂੰ ਕੱਢਣ ਲਈ ਬਚਾਅ ਕਰਮੀਆਂ ਅੱਗੇ ਖੜ੍ਹੀ ਹੋਈ ਵੱਡੀ ਮੁਸ਼ਕਲ

ਵਾਇਨਾਡ- ਕੇਰਲ ਦੇ ਵਾਇਨਾਡ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 264 ਹੋ ਗਈ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਲਗਭਗ 200 ਲੋਕ ਅਜੇ ਵੀ ਲਾਪਤਾ ਹਨ। ਵਾਇਨਾਡ ਜ਼ਿਲ੍ਹੇ ਦੇ ਆਫਤ ਪ੍ਰਭਾਵਿਤ ਮੁੰਡਕਈ ਵਿਚ ਜਾਰੀ ਤਲਾਸ਼ੀ ਮੁਹਿੰਮ ਦਰਮਿਆਨ ਬਚਾਅ ਕਰਮੀਆਂ ਦਾ ਕਹਿਣਾ ਹੈ ਕਿ ਜ਼ਮੀਨ ਖਿਸਕਣ ਕਾਰਨ ਉਖੜੇ ਵੱਡੇ ਦਰੱਖ਼ਤਾਂ ਨੂੰ ਹਟਾਉਣ ਲਈ ਭਾਰੀ ਮਸ਼ੀਨਰੀ ਦੀ ਲੋੜ ਹੈ। ਇਨ੍ਹਾਂ ਦਰੱਖਤਾਂ ਦੇ ਹੇਠਾਂ ਕਈ ਘਰ ਦੱਬੇ ਗਏ ਹਨ। ਇਕ ਬਚਾਅ ਕਰਮੀ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਇਕ ਇਮਾਰਤ ਦੀ ਛੱਤ 'ਤੇ ਖੜ੍ਹੇ ਹਾਂ ਅਤੇ ਹੇਠਾਂ ਤੋਂ ਬਦਬੂ ਆ ਰਹੀ ਹੈ, ਜੋ ਲਾਸ਼ਾਂ ਦੀ ਮੌਜੂਦਗੀ ਦਾ ਸੰਕੇਤ ਹੈ। ਇਮਾਰਤ ਪੂਰੀ ਤਰ੍ਹਾਂ ਨਾਲ ਚਿੱਕੜ ਅਤੇ ਉਖੜੇ ਹੋਏ ਦਰੱਖ਼ਤਾਂ ਨਾਲ ਢਕੀ ਹੋਈ ਹੈ।

ਇਹ ਵੀ ਪੜ੍ਹੋ- Wayanad landslide: ਮਰਨ ਵਾਲਿਆਂ ਦੀ ਗਿਣਤੀ 264 ਤੱਕ ਪਹੁੰਚੀ, 200 ਅਜੇ ਵੀ ਲਾਪਤਾ

ਉਨ੍ਹਾਂ ਨੇ ਕਿਹਾ ਕਿ ਮੁਹਿੰਮ ਲਈ ਖੋਦਾਈ ਕਰਨ ਵਾਲੀਆਂ ਮਸ਼ੀਨਾਂ ਉਪਲੱਬਧ ਹਨ ਪਰ ਉਹ ਇਸ ਕੰਮ ਲਈ ਅਣਉੱਚਿਤ ਹੈ। ਵੱਡੇ ਦਰੱਖਤਾਂ ਨੂੰ ਹਟਾਉਣ ਅਤੇ ਢਹਿ ਗਈਆਂ ਇਮਾਰਤਾਂ ਵਿਚ ਤਲਾਸ਼ੀ ਮੁਹਿੰਮ ਚਲਾਉਣ ਲਈ ਭਾਰੀ ਮਸ਼ੀਨਰੀ ਦੀ ਲੋੜ ਹੈ, ਤਾਂ ਹੀ ਅਸੀਂ ਤਲਾਸ਼ੀ ਮੁਹਿੰਮ ਪੂਰੀ ਕਰ ਸਕਾਂਗੇ। ਅਧਿਕਾਰੀਆਂ ਨੇ ਮਲਬੇ ਹੇਠਾਂ ਹੋਰ ਲਾਸ਼ਾਂ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਹੈ। ਮੋਹਲੇਧਾਰ ਮੀਂਹ ਕਾਰਨ ਹੋਏ ਵਿਨਾਸ਼ਕਾਰੀ ਜ਼ਮੀਨ ਖਿਸਕਣ ਦੀ ਘਟਨਾ ਨੇ ਮੰਗਲਵਾਰ ਸਵੇਰੇ ਮੁੰਡਕਈ, ਚੂਰਲਮਾਲਾ, ਅੱਟਾਮਾਲਾ ਅਤੇ ਨੂਲਪੁਝਾ ਦੀਆਂ ਬਸਤੀਆਂ ਨੂੰ ਤਬਾਹ ਕਰ ਦਿੱਤਾ, ਜਿਸ ਕਾਰਨ ਨਤੀਜੇ ਵਜੋਂ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਚੱਲੀ ਗਈ। ਮਰਨ ਵਾਲਿਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।


author

Tanu

Content Editor

Related News