Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

Wednesday, Mar 11, 2026 - 09:39 AM (IST)

Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਬਿਜ਼ਨੈੱਸ ਡੈਸਕ : ਮੱਧ ਪੂਰਬ ਵਿੱਚ ਵਧ ਰਹੇ ਤਣਾਅ ਅਤੇ ਈਰਾਨ ਜੰਗ ਦੇ ਪ੍ਰਭਾਵ ਕਾਰਨ ਅੱਜ ਭਾਰਤੀ ਬਾਜ਼ਾਰਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬੁੱਧਵਾਰ ਸਵੇਰੇ ਬਾਜ਼ਾਰ ਖੁੱਲ੍ਹਦੇ ਸਾਰ MCX 'ਤੇ ਸੋਨੇ ਦੀਆਂ ਕੀਮਤਾਂ ਵਿਚ 700 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਚਾਂਦੀ ਦੀਆਂ ਕੀਮਤਾਂ ਵਿੱਚ 2700 ਰੁਪਏ ਦੀ ਵੱਡੀ ਗਿਰਾਵਟ ਆਈ। 

ਇਹ ਵੀ ਪੜ੍ਹੋ - ਹੁਣ ਹੋਟਲਾਂ-ਢਾਬਿਆਂ 'ਤੇ ਮਹਿੰਗੀ ਹੋਵੇਗੀ ਰੋਟੀ, LPG Shortage ਕਾਰਨ ਵੱਧ ਸਕਦੀਆਂ ਕੀਮਤਾਂ

ਦੱਸ ਦੇਈਏ ਕਿ ਬੁੱਧਵਾਰ ਸਵੇਰੇ MCX 'ਤੇ ਸੋਨੇ ਦੀਆਂ ਕੀਮਤਾਂ 'ਚ 0.36 ਫੀਸਦੀ ਦੀ ਗਿਰਾਵਟ ਆਉਣ ਨਾਲ 1.62,711 ਰੁਪਏ ਦੇ ਕਰੀਬ ਪਹੁੰਚ ਗਈਆਂ, ਜਦਕਿ ਚਾਂਦੀ ਦੀਆਂ ਕੀਮਤਾਂ 0.88 ਫੀਸਦੀ ਦੀ ਗਿਰਾਵਟ ਦੇ ਨਾਲ 2,75,399 ਰੁਪਏ ਹਨ। ਜ਼ਿਕਰਯੋਗ ਹੈ ਕਿ ਦਿੱਲੀ ਦੇ ਸਰਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਚਾਂਦੀ ਦੀ ਕੀਮਤ ਵਿੱਚ 10,975 ਰੁਪਏ ਦਾ ਭਾਰੀ ਉਛਾਲ ਆਇਆ, ਜਿਸ ਨਾਲ ਇਹ 2.79 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਇਤਿਹਾਸਕ ਪੱਧਰ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਸੋਨੇ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਇੰਟਰਨੈੱਟ ਠੱਪ, ਕਰਫਿਊ ਲਾਗੂ, ਮੇਘਾਲਿਆ 'ਚ ਕਈ ਦੁਕਾਨਾਂ ਭੰਨੀਆ

ਨਿਵੇਸ਼ਕਾਂ ਲਈ ਮਾਹਰਾਂ ਦੀ ਰਾਏ
ਬਾਜ਼ਾਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਡਾਲਰ ਇੰਡੈਕਸ ਅਤੇ ਮੱਧ ਪੂਰਬ ਦੇ ਤਣਾਅ ਕਾਰਨ ਕੀਮਤਾਂ ਵਿੱਚ ਉਤਾਰ-ਚੜ੍ਹਾਅ ਜਾਰੀ ਰਹਿ ਸਕਦਾ ਹੈ। ਲੰਬੇ ਸਮੇਂ ਦੇ ਨਿਵੇਸ਼ਕਾਂ ਲਈ ਕੀਮਤਾਂ ਵਿੱਚ ਆਈ ਇਸ ਗਿਰਾਵਟ ਦੌਰਾਨ ਹੌਲੀ-ਹੌਲੀ ਨਿਵੇਸ਼ ਵਧਾਉਣਾ ਇੱਕ ਚੰਗਾ ਮੌਕਾ ਹੋ ਸਕਦਾ ਹੈ।

ਇਹ ਵੀ ਪੜ੍ਹੋ - 1500 ਰੁਪਏ 'ਚ ਵਿਕ ਰਿਹਾ LPG ਗੈਸ ਸਿਲੰਡਰ! ਜੰਗ ਕਾਰਨ ਕੀ ਭਾਰਤ 'ਚ ਹੋ ਗਈ ਗੈਸ ਦੀ ਕਮੀ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News