ਈਰਾਨ ''ਚ ਫਸੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਹੁਣ ਜ਼ਮੀਨੀ ਰਸਤੇ ਦੇਸ਼ ਛੱਡਣ ਦੀ ਮਿਲੀ ਇਜਾਜ਼ਤ

Tuesday, Mar 03, 2026 - 02:15 PM (IST)

ਈਰਾਨ ''ਚ ਫਸੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਹੁਣ ਜ਼ਮੀਨੀ ਰਸਤੇ ਦੇਸ਼ ਛੱਡਣ ਦੀ ਮਿਲੀ ਇਜਾਜ਼ਤ

ਇੰਟਰਨੈਸ਼ਨਲ ਡੈਸਕ : ਪੱਛਮੀ ਏਸ਼ੀਆ 'ਚ ਜਾਰੀ ਜੰਗ ਦੇ ਤਣਾਅ ਦਰਮਿਆਨ ਈਰਾਨ ਸਰਕਾਰ ਨੇ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਜ਼ਮੀਨੀ ਰਸਤੇ ਰਾਹੀਂ ਦੇਸ਼ ਛੱਡਣ ਦੀ ਇਜਾਜ਼ਤ ਦੇ ਦਿੱਤੀ ਹੈ। ਈਰਾਨੀ ਸਰਕਾਰ ਦੀ ਘੋਸ਼ਣਾ ਅਨੁਸਾਰ ਦੇਸ਼ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹ ਰਹੇ ਇਹ ਵਿਦਿਆਰਥੀ ਹੁਣ ਬਿਨਾਂ ਕਿਸੇ ਵਿਸ਼ੇਸ਼ ਆਗਿਆ ਦੇ ਦੇਸ਼ ਤੋਂ ਬਾਹਰ ਜਾ ਸਕਦੇ ਹਨ। ਭਾਰਤੀ ਦੂਤਾਵਾਸ ਲਗਾਤਾਰ ਵਿਦਿਆਰਥੀਆਂ ਦੇ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਨੂੰ ਬੱਸਾਂ ਰਾਹੀਂ ਸਰਹੱਦ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇਗਾ।

ਈਰਾਨ ਦੇ ਵਿਗਿਆਨ ਮੰਤਰਾਲੇ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਵਿਦੇਸ਼ੀ ਵਿਦਿਆਰਥੀਆਂ ਦਾ ਪੂਰਾ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਅਤੇ ਪੀ.ਐਚ.ਡੀ. ਥੀਸਿਸ ਡਿਫੈਂਸ ਫਿਲਹਾਲ ਮੁਲਤਵੀ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀਆਂ ਨਵੀਆਂ ਤਾਰੀਖਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਈਰਾਨ ਵਿੱਚ ਹਜ਼ਾਰਾਂ ਭਾਰਤੀ ਵਿਦਿਆਰਥੀ ਫਸੇ ਹੋਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜੰਮੂ-ਕਸ਼ਮੀਰ ਨਾਲ ਸਬੰਧਤ ਹਨ।
 ਈਰਾਨ ਵਿੱਚ ਮੌਜੂਦ ਵਿਦਿਆਰਥੀਆਂ ਨੇ ਉੱਥੋਂ ਦੇ ਭਿਆਨਕ ਹਾਲਾਤਾਂ ਬਾਰੇ ਦੱਸਿਆ ਕਿ ਉੱਥੇ ਹਰ 15 ਮਿੰਟ ਬਾਅਦ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ ਅਤੇ ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾਂ ਬੰਦ ਹਨ। ਹਵਾਈ ਖੇਤਰ ਬੰਦ ਹੋਣ ਅਤੇ ਆਵਾਜਾਈ ਦੀਆਂ ਦਿੱਕਤਾਂ ਕਾਰਨ ਵਿਦਿਆਰਥੀਆਂ ਦੀ ਸੁਰੱਖਿਅਤ ਨਿਕਾਸੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ।

 ਈਰਾਨ ਜੰਗ ਦੇ ਕਾਰਨ ਹਵਾਈ ਖੇਤਰ 'ਤੇ ਲੱਗੀਆਂ ਪਾਬੰਦੀਆਂ ਦਾ ਵੱਡਾ ਅਸਰ ਹਵਾਈ ਸੇਵਾਵਾਂ 'ਤੇ ਪਿਆ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ, ਸ਼ਾਰਜਾਹ ਅਤੇ ਦੋਹਾ ਵਰਗੇ ਖਾੜੀ ਦੇਸ਼ਾਂ ਲਈ ਚੱਲਣ ਵਾਲੀਆਂ 10 ਉਡਾਣਾਂ ਸੋਮਵਾਰ ਨੂੰ ਰੱਦ ਰਹੀਆਂ। ਪਿਛਲੇ ਦੋ ਦਿਨਾਂ ਵਿੱਚ ਪੂਰੀ ਦੁਨੀਆ ਵਿੱਚ ਕੁੱਲ 760 ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 87 ਉਡਾਣਾਂ ਇਕੱਲੇ ਦਿੱਲੀ ਹਵਾਈ ਅੱਡੇ ਤੋਂ ਰੱਦ ਕੀਤੀਆਂ ਗਈਆਂ ਹਨ। ਇਸ ਕਾਰਨ ਹਜ਼ਾਰਾਂ ਯਾਤਰੀ ਵੱਖ-ਵੱਖ ਥਾਵਾਂ 'ਤੇ ਫਸ ਗਏ ਹਨ ਅਤੇ ਉਨ੍ਹਾਂ ਨੂੰ ਹਵਾਈ ਅੱਡਿਆਂ ਤੋਂ ਵਾਪਸ ਮੁੜਨਾ ਪਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News