ਖੁੱਲ੍ਹਦਿਆਂ ਹੀ ਲੜਖੜਾ ਗਿਆ ਸ਼ੇਅਰ ਬਾਜ਼ਾਰ ! ਨਿਵੇਸ਼ਕਾਂ 'ਚ ਮਚੀ ਹਾਹਾਕਾਰ, 800 ਅੰਕ ਹੇਠਾਂ ਡਿੱਗਾ ਸੈਂਸੈਕਸ

Thursday, Mar 12, 2026 - 09:42 AM (IST)

ਖੁੱਲ੍ਹਦਿਆਂ ਹੀ ਲੜਖੜਾ ਗਿਆ ਸ਼ੇਅਰ ਬਾਜ਼ਾਰ ! ਨਿਵੇਸ਼ਕਾਂ 'ਚ ਮਚੀ ਹਾਹਾਕਾਰ, 800 ਅੰਕ ਹੇਠਾਂ ਡਿੱਗਾ ਸੈਂਸੈਕਸ

ਨਵੀਂ ਦਿੱਲੀ- ਗਲੋਬਲ ਬਾਜ਼ਾਰਾਂ ਤੋਂ ਮਿਲੇ ਮਾੜੇ ਸੰਕੇਤਾਂ ਅਤੇ ਹੋਰਮੂਜ਼ ਸਟ੍ਰੇਟ ਵਿੱਚ ਤੇਲ ਦੇ ਜਹਾਜ਼ 'ਤੇ ਹੋਏ ਹਮਲੇ ਦੀ ਖ਼ਬਰ ਨੇ ਅੱਜ ਭਾਰਤੀ ਸ਼ੇਅਰ ਬਾਜ਼ਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅੱਜ ਬਾਜ਼ਾਰ ਖੁੱਲ੍ਹਦਿਆਂ ਹੀ ਵੱਡਾ ਗੋਤਾ ਲਾ ਗਿਆ ਤੇ ਨਿਵੇਸ਼ਕਾਂ 'ਚ ਹਾਹਾਕਾਰ ਮਚ ਗਈ। ਸੈਂਸੈਕਸ 'ਚ 800 ਤੋਂ ਵੱਧ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਨਿਫਟੀ ਵੀ 270 ਤੋਂ ਵੱਧ ਅੰਕ ਹੇਠਾਂ ਡਿੱਗਾ, ਜਿਸ ਮਗਰੋਂ ਇਹ 23,600 ਦੇ ਕਰੀਬ ਟ੍ਰ਼ੇ਼ਡ ਕਰ ਰਿਹਾ ਹੈ, ਜਦਕਿ ਸੈਂਸੈਕਸ 76,000 ਦੇ ਨੇੜੇ ਆ ਗਿਆ ਹੈ।

ਸ਼ੇਅਰ ਬਾਜ਼ਾਰ 'ਚ ਇਹ ਵੱਡੀ ਗਿਰਾਵਟ ਹੋਰਮੂਜ਼ ਵਿੱਚ ਕਾਰਗੋ ਜਹਾਜ਼ ਨੂੰ ਅੱਗ ਲੱਗਣ ਦੀ ਖ਼ਬਰ ਤੋਂ ਬਾਅਦ ਆਈ ਹੈ, ਜਿਸ ਮਗਰੋਂ ਕੱਚਾ ਤੇਲ 95 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਿਆ ਹੈ। ਭਾਰਤ ਇੱਕ ਵੱਡਾ ਤੇਲ ਆਯਾਤਕ ਦੇਸ਼ ਹੈ, ਇਸ ਲਈ ਮਹਿੰਗੇ ਤੇਲ ਦਾ ਸਿੱਧਾ ਅਸਰ ਭਾਰਤੀ ਅਰਥਵਿਵਸਥਾ 'ਤੇ ਪੈਂਦਾ ਹੈ। ਇਸ ਤੋਂ ਇਲਾਵਾ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ ਵੀ ਕਮਜ਼ੋਰ ਹੋਇਆ ਹੈ, ਜਿਸ ਕਾਰਨ ਵਿਦੇਸ਼ੀ ਨਿਵੇਸ਼ਕਾਂ (FIIs) ਨੇ ਬਾਜ਼ਾਰ ਵਿੱਚੋਂ ਪੈਸਾ ਕੱਢਣਾ ਸ਼ੁਰੂ ਕਰ ਦਿੱਤਾ ਹੈ। ਤੇਲ ਮਹਿੰਗਾ ਹੋਣ ਕਾਰਨ ਮਹਿੰਗਾਈ ਵਧਣ ਦੇ ਡਰੋਂ ਨਿਵੇਸ਼ਕਾਂ ਨੇ ਬੈਂਕਿੰਗ ਅਤੇ ਆਟੋ ਸ਼ੇਅਰਾਂ ਵਿੱਚ ਜ਼ੋਰਦਾਰ ਮੁਨਾਫਾ ਵਸੂਲੀ ਕੀਤੀ।

ਇਹ ਵੀ ਪੜ੍ਹੋ- 2 ਕਰੋੜ ਵੋਟਾਂ 'ਤੇ ਚੱਲੇਗੀ ਕੈਂਚੀ ! ਟਰੰਪ ਦੀ ਡਿਮਾਂਡ ਨੇ ਖੜ੍ਹਾ ਕੀਤਾ ਨਵਾਂ 'ਮਸਲਾ'

ਬਾਜ਼ਾਰ ਮਾਹਿਰਾਂ ਅਨੁਸਾਰ, ਜਦੋਂ ਤੱਕ ਮੱਧ-ਪੂਰਬ ਵਿੱਚ ਸਥਿਤੀ ਸਪੱਸ਼ਟ ਨਹੀਂ ਹੁੰਦੀ, ਬਾਜ਼ਾਰ ਵਿੱਚ ਉਤਰਾਅ-ਚੜ੍ਹਾਅ ਜਾਰੀ ਰਹੇਗਾ। ਨਿਵੇਸ਼ਕਾਂ ਨੂੰ ਇਸ ਸਮੇਂ ਵੱਡੀ ਖਰੀਦਦਾਰੀ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ Wait and Watch ਦੀ ਨੀਤੀ ਅਪਣਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਹੁਣ ਬਿਨਾਂ ਇਜਾਜ਼ਤ ਭਾਰਤ 'ਚ ਨਹੀਂ ਉਤਰ ਸਕੇਗਾ ਵਿਦੇਸ਼ੀ ਜਹਾਜ਼ ! DGCA ਨੇ ਜਾਰੀ ਕੀਤੇ ਸਖ਼ਤ ਨਿਯਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News