ਰਜਿਸਟਰਡ ਕੰਪਨੀਆਂ ’ਚ ਹਰਿਆਣਾ ਪੰਜਾਬ ਤੋਂ ਬਹੁਤ ਅੱਗੇ

Wednesday, Mar 11, 2026 - 12:04 AM (IST)

ਰਜਿਸਟਰਡ ਕੰਪਨੀਆਂ ’ਚ ਹਰਿਆਣਾ ਪੰਜਾਬ ਤੋਂ ਬਹੁਤ ਅੱਗੇ

ਨੈਸ਼ਨਲ ਡੈਸਕ- ਜਦੋਂ ਕਿਸੇ ਸੂਬੇ ’ਚ ਕੰਪਨੀ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਹਰਿਆਣਾ ਪੰਜਾਬ ਤੋਂ ਬਹੁਤ ਅੱਗੇ ਨਜ਼ਰ ਆਉਂਦਾ ਹੈ। ਹਰਿਆਣਾ ਨੇ 73714 ਕੰਪਨੀਆਂ ਰਜਿਸਟਰਡ ਕੀਤੀਆਂ। ਪੰਜਾਬ 21296 ਨਾਲ ਬਹੁਤ ਪਿੱਛੇ ਹੈ। ਦਿਲਚਸਪ ਗੱਲ ਇਹ ਹੈ ਕਿ 79471 ਕੰਪਨੀਆਂ ਨਾਲ ਗੁਜਰਾਤ ਹਰਿਆਣਾ ਤੋਂ ਥੋੜ੍ਹਾ ਅੱਗੇ ਹੈ।

ਹਾਲਾਂਕਿ, ਰਜਿਸਟਰਡ ਕੰਪਨੀਆਂ ਦੀ ਸਭ ਤੋਂ ਵੱਧ ਗਿਣਤੀ ਦੇ ਮਾਮਲੇ ’ਚ ਮਹਾਰਾਸ਼ਟਰ ਦੇਸ਼ ’ਚ ਸਭ ਤੋਂ ਅੱਗੇ ਹੈ। 31 ਜਨਵਰੀ, 2026 ਤੱਕ ਦੇਸ਼ ’ਚ ਰਜਿਸਟਰਡ 15 ਲੱਖ ਕੰਪਨੀਆਂ ’ਚੋਂ ਮਹਾਰਾਸ਼ਟਰ 2.68 ਲੱਖ ਕੰਪਨੀਆਂ ਨਾਲ ਸਭ ਤੋਂ ਅੱਗੇ ਹੈ। ਦਿੱਲੀ 1 ਲੱਖ 60 ਹਜ਼ਾਰ ਕੰਪਨੀਆਂ ਨਾਲ ਦੂਜੇ ਨੰਬਰ ’ਤੇ ਹੈ। ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਦਾ ਨੰਬਰ ਆਉਂਦਾ ਹੈ ਜਿੱਥੇ 1,50,000 ਕੰਪਨੀਆਂ ਰਜਿਸਟਰਡ ਹਨ।

ਇਸ ਤੋਂ ਪਹਿਲਾਂ ਲੋਕ ਸਭਾ ਨੂੰ ਇਹ ਜਾਣਕਾਰੀ ਦਿੰਦੇ ਹੋਏ ਸਰਕਾਰ ਨੇ ਕਿਹਾ ਸੀ ਕਿ 2016 ’ਚ ਕੰਪਨੀਆਂ ਦੇ ਗਠਨ ਤੇ ਸੀਮਤ ਦੇਣਦਾਰੀ ਵਾਲੀ ਭਾਈਵਾਲੀ ਦੀ ਰਜਿਸਟ੍ਰੇਸ਼ਨ ’ਤੇ ਕੇਂਦ੍ਰਿਤ ਇਕ ਕੇਂਦਰੀਕ੍ਰਿਤ ਪੋਰਟਲ ਬਣਾਇਆ ਗਿਆ ਹੈ।

2024 ’ਚ ਸੈਂਟਰਲ ਪ੍ਰਾਸੈਸਿੰਗ ਸੈਂਟਰ ਵੀ ਸ਼ੁਰੂ ਕੀਤਾ ਗਿਆ ਸੀ, ਜਿਸ ’ਚ ਹੋਰ ਡਿਜੀਟਲ ਪ੍ਰਣਾਲੀਆਂ ਸ਼ਾਮਲ ਹਨ ਜੋ ਡਿ-ਕਮਿਸ਼ਨਿੰਗ ਕੰਪਨੀਆਂ ਲਈ ਅਰਜ਼ੀਆਂ ਦੀ ਪ੍ਰਕਿਰਿਆ ’ਤੇ ਕੇਂਦ੍ਰਿਤ ਸਨ। ਉਪਰੋਕਤ ਉਪਾਵਾਂ ਨੇ ਪ੍ਰਾਸੈਸਿੰਗ ਦੀ ਦੇਰੀ ਨੂੰ ਘਟਾ ਦਿੱਤਾ ਹੈ, ਪਾਰਦਰਸ਼ਤਾ ’ਚ ਸੁਧਾਰ ਕੀਤਾ ਹੈ ਅਤੇ ਪਾਲਣਾ ਲਾਗਤਾਂ ਨੂੰ ਘਟਾ ਦਿੱਤਾ ਹੈ। ਇਸ ਨਾਲ ਉੱਦਮਤਾ ਤੇ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਗਿਆ ਹੈ।

ਕਾਰਪੋਰੇਟ ਮਾਮਲਿਆਂ ਦੇ ਮੰਤਰੀ ਨੇ ਇਹ ਵੀ ਕਿਹਾ ਕਿ 1 ਜੂਨ, 2014 ਤੇ ਨਵੰਬਰ 2025 ਦਰਮਿਆਨ 846 ਕੰਪਨੀਆਂ ਨੇ ਆਪਣੀਆਂ ਇਕਾਈਆਂ ਗੁਜਰਾਤ ਤੋਂ ਬਾਹਰ ਤਬਦੀਲ ਕੀਤੀਆਂ। ਇਹ ਅਜੀਬ ਗੱਲ ਨਹੀਂ ਹੈ ਕਿਉਂਕਿ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ 760 ਕੰਪਨੀਆਂ ਗੁਜਰਾਤ ’ਚ ਤਬਦੀਲ ਹੋਈਆਂ ਹਨ।

ਕੁੱਲ ਮਿਲਾ ਕੇ 1 ਜੂਨ, 2014 ਤੇ 1 ਨਵੰਬਰ, 2025 ਦਰਮਿਅਾਨ 5137 ਕੰਪਨੀਆਂ ਨੇ ਆਪਣੇ ਰਜਿਸਟਰਡ ਦਫਤਰ ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਤੋਂ ਦੂਜੇ ਸੂਬਿਆਂ ’ਚ ਤਬਦੀਲ ਕੀਤੇ ਹਨ।


author

Rakesh

Content Editor

Related News